Breaking News
Home / ਸਾਹਿਤ / ਮਹਾਰਾਜਾ ਪਟਿਆਲਾ ਦੀ ਹਿਟਲਰ ਨਾਲ ਦੋਸਤੀ ਦਾ ਕਿੱਸਾ

ਮਹਾਰਾਜਾ ਪਟਿਆਲਾ ਦੀ ਹਿਟਲਰ ਨਾਲ ਦੋਸਤੀ ਦਾ ਕਿੱਸਾ

ਆਜ਼ਾਦੀ ਤੋਂ ਪਹਿਲਾਂ ਦੇਸ਼ ’ਚ ਜੋ ਅਮੀਰ ਰਿਆਸਤਾਂ ਸੀ, ਉਸ ਵਿੱਚ ਪਟਿਆਲਾ ਰਾਜਘਰਾਨ ਸਭ ਤੋਂ ਉਪਰ ਸੀ। ਮਹਾਰਾਜਾ ਭੁਪਿੰਦਰ ਸਿੰਘ ਦੇਸ਼ ਦੇ ਪਹਿਲੇ ਵਿਅਕਤੀ ਸੀ, ਜਿਨ੍ਹਾਂ ਦੇ ਕੋਲ ਆਪਣਾ ਨਿੱਜੀ ਪਲੇਨ ਸੀ। ਮਹਾਰਾਜਾ ਦੀ ਲਾਇਫ ਸਟਾਇਲ ਅਜਿਹੀ ਸੀ ਕਿ ਅੰਗਰੇਜ ਵੀ ਉਨ੍ਹਾਂ ਤੋਂ ਖਾਰ ਖਾਂਦੇ ਸਨ। ਉਹ ਜਦੋ ਵਿਦੇਸ਼ ਜਾਂਦੇ ਸੀ ਤਾਂ ਪੂਰਾ ਦਾ ਪੂਰਾ ਹੋਟਲ ਕਿਰਾਏ ‘ਤੇ ਲੈਂਦੇ ਸੀ। ਉਨ੍ਹਾਂ ਦੇ ਕੋਲ 44 ਰੋਲਸ ਰਾੱਇਸ ਸੀ ਜਿਨ੍ਹਾਂ ’ਚ 20 ਰੋਲਸ ਰਾਇਸ ਦਾ ਕਾਫਿਲਾ ਰੋਜਮਰਾ ‘ਚ ਸਿਰਫ ਰਾਜ ਦੇ ਦੌਰੇ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਮਹਾਰਾਜਾ ਭੁਪਿੰਦਰ ਪਟਿਆਲਾ ਘਰਾਨੇ ਦੇ ਅਜਿਹੇ ਰਾਜਾ ਰਹੇ ਹਨ ਜਿਨ੍ਹਾਂ ਨੂੰ ਲੈਕੇ ਬਹੁਤ ਸਾਰੇ ਕਿੱਸੇ ਰਹੇ ਹਨ ਉਹ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵੀ ਰਹੇ ਸੀ। ਜਦੋ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦਾ ਗਠਨ ਕੀਤਾ ਗਿਆ ਉਸ ਵਿੱਚ ਮਹਾਰਾਜਾ ਨੇ ਮੋਟਾ ਧੰਨ ਦਿੱਤਾ। ਇਸਦੇ ਇਲਾਵਾ 40 ਦੇ ਦਹਾਕੇ ਤੱਕ ਜਦ ਵੀ ਭਾਰਤੀ ਟੀਮ ਵਿਦੇਸ਼ ਜਾਂਦੀ ਸੀ ਤਾਂ ਉਸਦਾ ਖਰਚਾ ਵੀ ਚੁੱਕਿਆ ਜਾਂਦਾ ਸੀ। ਪਰ ਇਸਦੇ ਬਦਲੇ ਉਹ ਟੀਮ ਦੇ ਕਪਤਾਨ ਵੀ ਬਣਾਏ ਜਾਂਦੇ ਸੀ।

ਮਹਾਰਾਜ ਕੋਲ ਸੀ ਆਪਣਾ ਨਿੱਜੀ ਪਲੇਨ

ਮਹਾਰਾਜਾ ਅਜਿਹੇ ਵਿਅਕਤੀ ਸੀ ਜਿਨ੍ਹਾਂ ਦੇ ਕੋਲ ਦੇਸ਼ ਦਾ ਪਹਿਲਾ ਨਿੱਜੀ ਪਲੇਨ ਸੀ ਇਸ ਨੂੰ ਉਨ੍ਹਾਂ ਨੇ ਸਾਲ 1910 ’ਚ ਬ੍ਰਿਟੇਨ ਤੋਂ ਖਰੀਦਿਆ ਸੀ ਇਸ ਜਹਾਜ ਨੂੰ ਉਡਾਉਣ ਤੇ ਇਸਦੇ ਸਾਂਭ ਸੰਭਾਲ ਦੇ ਲਈ ਪੂਰਾ ਸਟਾਫ ਸੀ। ਇਸ ਜਹਾਜ ਦੇ ਲਈ ਪਟਿਆਲਾ ਵਿੱਚ ਹੀ ਜਹਾਜ ਪੱਟੀ ਵੀ ਬਣਾਈ ਗਈ ਸੀ। ਮਹਾਰਾਜ ਅਕਸਰ ਇਸ ਜਹਾਜ ਰਾਹੀਂ ਵਿਦੇਸ਼ ਯਾਤਰਾਵਾਂ ਕਰਦੇ ਸਨ।
ਦਸ ਰਾਣੀਆਂ ਤੇ 300 ਤੋਂ ਵੀ ਜਿਆਦਾ ਉਪ-ਰਾਣੀਆਂ ਸੀ


ਦੀਵਾਨ ਜਰਮਨੀ ਦਾਸ ਨੇ ਆਪਣੀ ਮਹਾਰਾਜਾ ਕਿਤਾਬ ਚ ਪਟਿਆਲਾ ਦੇ ਮਹਾਰਾਜਾ ਤੇ ਵਿਸਤਾਰ ਚ ਲਿਖਿਆ ਹੈ ਕਿ ਲੈਪਰ ਕੋਲਿੰਗ ਦੀ ਫ੍ਰੀਡਮ ਐੱਟ ਮਿਡਨਾਇਟ ’ਚ ਵੀ ਮਹਾਰਾਜਾ ਦੀ ਸ ਨਕ ਅਤੇ ਤ ੜਕ ਭ ੜਕ ਭਰੀ ਜੀਵਨ ਸ਼ੈਲੀ ਬਾਰੇ ਦੱਸਿਆ ਗਿਆ ਹੈ।ਮਹਾਰਾਜਾ ਭੁਪਿੰਦਰ ਹਿਟਲਰ ਦਾ ਵੀ ਸੀ ਦੋਸਤ

ਮਹਾਰਾਜਾ ਦੇ ਕੋਲ ਇਕ ਤੋਂ ਇਕ ਵਧਿਆ ਕਾਰਾਂ ਸੀ, ਜਿਨ੍ਹਾਂ ਵਿੱਚ 44 ਤੋਂ ਰੋਲਸ ਰਾਇਸ ਹੀ ਸੀ। ਇੱਥੇ ਤੱਕ ਕਿ ਹਿਟਲਰ ਨੇ ਵੀ ਮਹਾਰਾਜ ਨੂੰ ਇਕ ਕਾਰ ਤੋਹਫੇ ’ਚ ਦਿੱਤੀ ਸੀ। ਸਾਲ 1935 ਚ ਬਰਲਿਨ ਦੌਰੇ ਦੇ ਸਮੇਂ ਭੁਪਿੰਦਰ ਸਿੰਘ ਦੀ ਮੁਲਾਕਾਤ ਹਿਟਲਰ ਨਾਲ ਹੋਈ ਸੀ। ਕਿਹਾ ਜਾਂਦਾ ਹੈ ਕਿ ਰਾਜਾ ਤੋਂ ਹਿਟਲਰ ਇਨ੍ਹੇ ਜਿਆਦਾ ਪ੍ਰਭਾਵਿਤ ਹੋਏ ਕਿ ਉਸਨੇ ਆਪਣੀ ਮਾਇਬੈਕ ਕਾਰ ਰਾਜਾ ਨੂੰ ਤੋਹਫੇ ’ਚ ਦੇ ਦਿੱਤੀ। ਇਸ ਤੋਂ ਬਾਅਦ ਹਿਟਲਰ ਤੇ ਮਹਾਰਾਜਾ ਦੀ ਦੋਸਤੀ ਲੰਬੇ ਸਮੇਂ ਤੱਕ ਰਹੀ।

ਮਹਾਰਾਜਾ ਦੀ ਆਪਣੀ ਕ੍ਰਿਕੇਟ ਟੀਮ ਵੀ ਸੀ

ਮਹਾਰਾਜਾ ਨੇ ਬੀਸੀਸੀਐਈ ਦੇ ਗਠਨ ਦੇ ਸਮੇਂ ਆਰਥਿਕ ਯੌਗਦਾਨ ਦਿੱਤਾ ਸੀ। ਬਾਅਦ ’ਚ ਬੋਰਡ ਨੂੰ ਹਮੇਸ਼ਾ ਮਦਦ ਕਰਦੇ ਰਹੇ। ਮੁੰਬਈ ਦੇ ਬ੍ਰੋਬੋਰਨ ਸਟੇਡੀਅਮ ਦਾ ਇਕ ਹਿੱਸਾ ਉਨ੍ਹਾਂ ਦੇ ਯੋਗਦਾਨ ਦੇ ਲਈ ਬਣਾਇਆ ਗਿਆ ਸੀ। ਉਹ ਨਾ ਕੇਵਲ ਭਾਰਤੀ ਟੀਮ ਲਈ ਖੇਡੇ ਬਲਕਿ ਮਰਲਬਰਨ ਕ੍ਰਿਕੇਟ ਕਲੱਬ ਯਾਨੀ ਐਮਸੀਸੀ ਦੀ ਟੀਮ ਚ ਵੀ ਰਹੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬ੍ਰਿਟਿਸ਼ ਕ੍ਰਿਕੇਟ ਕੋਚਾਂ ਨੂੰ ਭਾਰਤ ਬੁਲਾਇਆ ਉਨ੍ਹਾਂ ਦੇ ਕੋਲ ਆਪਣੀ ਕ੍ਰਿਕੇਟ ਟੀਮ ਸੀ ਜੋ ਉਸ ਸਮੇਂ ਦੇਸ਼ ਚ ਹੋਣ ਵਾਲੇ ਟੁਰਨਾਮੇਂਟ ਚ ਖੇਡਦੀ ਸੀ। ਇਸ ਚ ਦੇਸ਼ ਦੇ ਵੱਡੇ ਵੱਡੇ ਖਿਡਾਰੀ ਖੇਡਿਆ ਕਰਦੇ ਸੀ। ਲਾਲਾ ਅਮਰਨਾਥ ਵੀ ਇਸ ’ਚ ਹੀ ਸ਼ਾਮਲ ਸੀ।

ਸਭ ਤੋਂ ਮਹਿੰਗਾ ਹੀਰੀਆਂ ਦਾ ਹਾਰ

ਸਾਲ 1929 ਚ ਮਹਾਰਾਜਾ ਨੇ ਕੀਮਤੀ ਨਗ ਹੀਰੋ ਅਤੇ ਗਹਿਣਿਆ ਦੇ ਨਾਲ ਭਰਿਆ ਸੰਦੂਕ ਪੇਰਿਸ ਦੇ ਜੌਹਰੀ ਨੂੰ ਭੇਜਿਆ। ਲਗਭਗ ਤਿੰਨ ਸਾਲ ਦੀ ਕਾਰਗੀਰੀ ਤੋਂ ਬਾਅਦ ਹਾਰ ਤਿਆਰ ਕੀਤਾ ਗਿਆ ਜਿਸਦੀ ਚਰਚਾ ਬਹੁਤ ਹੋਈ। ਇਸ ਹਾਰ ਦੀ ਕੀਮਤ 25 ਮਿਲੀਅਨ ਡਾਲਰ ਸੀ। ਅੱਜ ਇਹ ਹਾਰ ਦੇਸ਼ ਦੇ ਸਭ ਤੋਂ ਮਹਿੰਗੇ ਗਹਿਣਿਆਂ ਚੋਂ ਇਕ ਹੈ।

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: