Breaking News
Home / ਰਾਸ਼ਟਰੀ / ਸ਼ਾਹਰੁਖ ਖਾਨ ਕਹਿੰਦਾ ਮੈਨੂੰ ਸਵਾਲ ਪੁੱਛੋ — ਲੋਕੀ ਕਹਿੰਦੇ CAA ਬਾਰੇ ਬੋਲ…ਤੇ ਫਿਰ ਜਵਾਬ ..

ਸ਼ਾਹਰੁਖ ਖਾਨ ਕਹਿੰਦਾ ਮੈਨੂੰ ਸਵਾਲ ਪੁੱਛੋ — ਲੋਕੀ ਕਹਿੰਦੇ CAA ਬਾਰੇ ਬੋਲ…ਤੇ ਫਿਰ ਜਵਾਬ ..

ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਨੇ ਜਦੋਂ ਟਵਿੱਟਰ ‘ਤੇ #AskSrk ਦੇ ਨਾਲ ਲਿਖਿਆ ਕਿ ਮੈਨੂੰ ਸਵਾਲ ਪੁੱਛੋ ਤੇ ਮੈਂ 20 ਕੁ ਸਵਾਲ ਲਵਾਂਗਾ…ਫ਼ਿਰ ਮੈਂ ਖ਼ੁਦ ਦਾ ਸਾਹਮਣਾ ਕਰਾਂਗਾ ਤੇ ਸ਼ਾਇਦ ਸ਼ੇਵ ਵੀ ਕਰ ਲਵਾਂ।
CAA-NRC-NPR ਬਾਰੇ ਸ਼ਾਹਰੁਖ਼ ਨੂੰ ਸਵਾਲ ਪੁੱਛੇ ਤਾਂ ਕੋਈ ਜਵਾਬ ਨਾ ਆਇਆ..ਹਸੀਬਾ ਅਮੀਨ ਨੇ ਪੁੱਛਿਆ, ”CAA-NRC-NPR ਅਤੇ ਮੁਲਕ ਵਿੱਚ ਚੱਲ ਰਹੇ ਅੰਦੋਲਨਾਂ ‘ਤੇ ਤੁਹਾਡੀ ਚੁੱਪੀ ਨੂੰ ਲੈ ਕੇ ਤੁਸੀਂ ਖ਼ੁਦ ਦਾ ਸਾਹਮਣਾ ਕਿਵੇਂ ਕਰੋਗੇ?”

ਪ੍ਰੋ. ਦਿਲੀਪ ਮੰਡਲ ਨੇ ਪੁੱਛਿਆ, ”ਆਪਣੀ ਪਿੱਠ ‘ਤੇ ਹੱਥ ਫ਼ੇਰ ਕੇ ਦੱਸੋ ਕਿ ਤੁਹਾਡੇ ਕੋਲ ਰੀੜ੍ਹ ਦੀ ਹੱਡੀ ਹੈ ਜਾਂ ਨਹੀਂ? ਦੂਜਾ ਸਵਾਲ – ਰੌਬਰਟ ਡਿਨੀਰੋ ਦਾ ਤਾਜ਼ਾ ਭਾਸ਼ਣ ਸੁਣਨ ਤੋਂ ਬਾਅਦ ਤੁਹਾਡੇ ਦਿਲ ‘ਚ ਕੁਝ ਹੋਇਆ ਜਾਂ ਨਹੀਂ?


ਸਿਦਰਾਹ ਨੇ ਪੁੱਛਿਆ, ”ਸ਼ਾਹਰੁਖ਼ ਤੁਸੀਂ ਕਦੋਂ ਬੋਲੋਗੇ? ਤੁਸੀਂ ਅੰਨੇ, ਗੂੰਗੇ ਤੇ ਬਿਨਾਂ ਦਿਲ ਤੋਂ ਹੋ?…ਕਸ਼ਮੀਰ, ਅਸਮ, ਜਾਮੀਆ, AMU, ਯੂਪੀ — ਕੁਝ ਤਾਂ ਸ਼ਰਮ ਕਰੋ…ਤੁਸੀਂ ਸਾਨੂੰ ਪਿਆਰ ਵਿੱਚ ਪੈਣਾ ਸਿਖਾਇਆ ਹੈ…ਮੈਨੂੰ ਨਹੀਂ ਲਗਦਾ ਤੁਸੀਂ ਖ਼ੁਦ ਦਾ ਸਾਹਮਣਾ ਕਰ ਪਾਓਗੇ।”

ਵਟਸਐਪ ਯੂਨੀਵਰਸਿਟੀ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ”ਜੇ NRC ਦੇ ਲਈ ਤੁਹਾਡੇ ਘਰ ਆਏ ਤਾਂ ਕਾਗਜ਼ ਦਿਖਾਓਗੇ?’

ਜਦੋਂ CAA ਬਾਰੇ ਹਸੀਬਾ ਨੇ ਸ਼ਾਹਰੁਖ਼ ਨੂੰ ਪੁੱਛਿਆ ਤਾਂ @indiandoctor91 ਟਵਿੱਟਰ ਯੂਜ਼ਰ ਨੇ ਪੁੱਛਿਆ, ”20 ਦਿਨਾਂ ਤੱਕ ਵਿਦੇਸ਼ ਵਿੱਚ ਛੁੱਟੀਆਂ ਕੱਟਣ ਤੋਂ ਬਾਅਦ ਰਾਹੁਲ ਗਾਂਧੀ CAA ਖ਼ਿਲਾਫ਼ ਸੜਕਾਂ ‘ਤੇ ਕਿਉਂ ਨਹੀਂ ਹਨ?”

ਸ਼ਾਹਰੁਖ ਖ਼ਾਨ ਨੇ ਸੀਏਏ ਅਤੇ ਐਨਆਰਸੀ ਵਰਗੇ ਮੁੱਦਿਆਂ ‘ਤੇ ਜਵਾਬ ਤਾਂ ਨਹੀਂ ਦਿੱਤੇ ਪਰ ਉਨ੍ਹਾਂ ਦੇ ਕੁਝ ਚਾਹੁਣ ਵਾਲੇ ਕੁਮੈਂਟ ਸੈਕਸ਼ਨ ਵਿੱਚ ਆਪਣੀ ਗੱਲ ਜ਼ਰੂਰ ਰੱਖ ਰਹੇ ਸਨ।


ਸ਼ਾਹਰੁਖ ਖ਼ਾਨ ਨੇ ਕੁਝ ਸਵਾਲਾਂ ਦੇ ਜਵਾਬ ਦਿੱਤੇ।


ਬਾਬਾ ਬਵੰਡਰ ਨਾਥ ਨੇ ਪੁੱਛਿਆ, ”ਸਾਰੀਆਂ ਫ਼ਿਲਮਾਂ ਫਲੌਪ ਹੋ ਰਹੀਆਂ ਨੇ, ਕਿਵੇਂ ਲਗਦਾ ਹੈ…ਜਵਾਬ ਜ਼ਰੂਰ ਦੇਣਾ”


ਇਸ ਦੇ ਜਵਾਬ ਵਿੱਚ ਸ਼ਾਹਰੁਖ਼ ਨੇ ਲਿਖਿਆ, ”ਬਸ ਤੁਸੀਂ ਦੁਆ ‘ਚ ਯਾਦ ਰੱਖਣਾ”

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: