Breaking News
Home / ਪੰਜਾਬ / ਇਸ਼ਕ ਵਿਚ ਗਵਾਈ ਜਾਨ – ਤਿੰਨ ਬੱਚਿਆਂ ਦੀ ਮਾਂ ਪ੍ਰੇੇਮੀ ਨਾਲ ਭੱਜ ਰਹੀ ਸੀ….ਫਿਰ

ਇਸ਼ਕ ਵਿਚ ਗਵਾਈ ਜਾਨ – ਤਿੰਨ ਬੱਚਿਆਂ ਦੀ ਮਾਂ ਪ੍ਰੇੇਮੀ ਨਾਲ ਭੱਜ ਰਹੀ ਸੀ….ਫਿਰ

ਫਾਜ਼ਿਲਕਾ/ਮੰਡੀ ਰੋੜਾਂਵਾਲੀ, 22 ਜਨਵਰੀ,ਪਰਮਜੀਤ ਸਿੰਘ/ਜਗਮੀਤ ਸੰਧੂ-ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵਿੱਚ ਵਿਆਹੀ ਤੇ ਤਿੰਨ ਬੱਚਿਆਂ ਦੀ ਮਾਂ ਨੂੰ ਆਪਣੇ ਇਸ਼ਕ ਵਿੱਚ ਜਾਨ ਗਵਾਉਣੀ ਪਈ ਹੈ। ਬੀਤੀ ਰਾਤ ਕਥਿਤ ਪ੍ਰੇਮੀ ਮੁਖਤਿਆਰ ਸਿੰਘ ਉਰਫ ਮੁੱਖਾ ਪਿੰਡ ਭੜੋਲੀ ਵਾਲਾ ਤੋਂ ਆ ਕੇ ਔਰਤ ਨੂੰ ਸਹੁਰੇ ਪਿੰਡ ਤੋਂ ਆਪਣੀ ਸਵਿਫਟ ’ਚ ਭਜਾ ਕੇ ਲਿਜਾ ਰਿਹਾ ਸੀ ਤਾਂ ਇਸ ਦਾ ਔਰਤ ਦੇ ਪਤੀ ਅਤੇ ਪਰਿਵਾਰ ਨੂੰ ਪਤਾ ਲੱਗ ਗਿਆ। ਪਤੀ ਗੁਰਦੇਵ ਸਿੰਘ ਅਤੇ ਉਸ ਦਾ ਬਾਕੀ ਪਰਿਵਾਰ ਦੋਵਾਂ ਨੂੰ ਫੜਨ ਲਈ ਗੱਡੀ ਦਾ ਪਿੱਛਾ ਕਰਨ ਲੱਗੇ। ਇਸ ਦੀ ਭਿਣਕ ਲੱਗਣ ’ਤੇ ਮੁੱਖਾ ਨੇ ਗੱਡੀ ਏਨੀ ਤੇਜ਼ ਭਜਾਈ ਕਿ ਕਾਬੂ ਤੋਂ ਬਾਹਰ ਹੋ ਗਈ ਤੇ ਸੜਕ ਤੋਂ ਉਤਰ ਕੇ ਕਣਕ ਦੇ ਖੇਤ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਤੀ ਗੁਰਦੇਵ ਸਿੰਘ ਦੇ ਬਿਆਨ ਦੇ ਆਧਾਰ ’ਤੇ ਥਾਣਾ ਚੱਕ ਵੈਰੋ ਕਾ ਵਿਖੇ ਮੁੱਖਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਖਤਿਆਰ ਸਿੰਘ ਉਰਫ ਮੁੱਖਾ ਦੰਦਸਾਜ਼ ਹੈ ਅਤੇ ਜਲਾਲਾਬਾਦ ਦੇ ਲੱਖੇ ਵਾਲੀ ਰੋਡ ’ਤੇ ਦੁਕਾਨ ਕਰਦਾ ਹੈ। ਗੁਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੋ-ਤਿੰਨ ਦਿਨਾਂ ਤੋਂ ਹੀ ਇਨ੍ਹਾਂ ਦੇ ਸਬੰਧਾਂ ਬਾਰੇ ਪਤਾ ਲੱਗਿਆ ਸੀ। ਬੀਤੀ ਰਾਤ ਸੂਹ ਮਿਲੀ ਸੀ ਕਿ ਉਸ ਦੀ ਪਤਨੀ ਕਿਸੇ ਗੈਰ ਵਿਅਕਤੀ ਨਾਲ ਚਲੀ ਗਈ ਹੈ। ਇਸ ਦੌਰਾਨ ਉਨ੍ਹਾਂ ਦਾ ਪਿੱਛਾ ਕੀਤਾ ਸੀ। ਗੁਰਦੇਵ ਸਿੰਘ ਨੇ ਦੱਸਿਆ ਕਿ ਮੁਖਤਿਆਰ ਸਿੰਘ ਦਾ ਉਨ੍ਹਾਂ ਦੇ ਪਿੰਡ ਆਉਣਾ ਸੀ। ਇਸ ਕਰਕੇ ਉਸ ਦੀ ਪਤਨੀ ਨਾਲ ਸਬੰਧ ਬਣਾ ਲਏ। ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ 15 ਸਾਲ ਦਾ ਲੜਕਾ ਅਤੇ ਦੋ 12-13 ਸਾਲਾਂ ਲੜਕੀਆਂ ਹਨ ਤੇ ਇਸ ਘਟਨਾ ਪਰਿਵਾਰ ਨੂੰ ਸ਼ਰਮ ਸ਼ਾਰ ਕਰ ਦਿੱਤਾ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: