Breaking News
Home / ਮੁੱਖ ਖਬਰਾਂ / ਜਦੋਂ ‘ਕੋਠੇਵਾਲੀ ਗੰਗੂਬਾਈ’ ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ

ਜਦੋਂ ‘ਕੋਠੇਵਾਲੀ ਗੰਗੂਬਾਈ’ ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ

ਸੰਜੇ ਲੀਲਾ ਭੰਸਾਲੀ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਮ ਹੈ ‘ਗੰਗੂਬਾਈ ਕਾਠਿਆਵਾੜੀ’ ਅਤੇ ਇਸ ਦਾ ਮੁੱਖ ਕਿਰਦਾਰ ਆਲੀਆ ਭੱਟ ਹਨ।ਇਹ ਫਿਲਮ ਗੰਗੂਬਾਈ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ ਜਿਹੜੀ 1960 ਵਿੱਚ ਮੁੰਬਈ ਦੇ ਕਮਾਠੀਪੁਰਾ ਇਲਾਕੇ ‘ਚ ਵਿੱਚ ਕੋਠਾ ਚਲਾਉਂਦੀ ਸੀ।ਇਹ ਕਹਾਣੀ ਐੱਸ ਹੁਸੈਨ ਜ਼ੈਦੀ ਅਤੇ ਜੇਨ ਬੋਰਗੇਸ ਵੱਲੋਂ ਲਿਖੀ ਕਿਤਾਬ ‘ਮਾਫੀਆ ਕੁਈਨਜ਼ ਆਫ ਮੁੰਬਈ’ ‘ਤੇ ਆਧਾਰਿਤ ਹੈ। ਗੰਗੂਬਾਈ ਦਾ ਅਸਲ ਨਾਂ ਗੰਗਾ ਹਰਜੀਵਨਦਾਸ ਕਾਠਿਆਵਾੜੀ ਸੀ।

ਉਸ ਦਾ ਜਨਮ ਅਤੇ ਪਾਲਣ ਪੋਸ਼ਣ ਗੁਜਰਾਤ ਦੇ ਕਾਠਿਆਵਾੜ ਵਿਖੇ ਹੋਇਆ।’ਮਾਫੀਆ ਕੁਈਨਜ਼ ਆਫ ਮੁੰਬਈ’ ਦੇ ਸਹਿ ਲੇਖਕ ਐੱਸ. ਹੁਸੈਨ ਜ਼ੈਦੀ ਨੇ ਗੰਗੂਬਾਈ ਦੇ ਜੀਵਨ ਦਾ ਬਿਓਰਾ ਦਿੱਤਾ ਹੈ।ਇਹ ਔਰਤ ਕੋਈ ਹਿੰ.ਸਕ ਗੈਂਗਸਟਰ ਨਹੀਂ ਸੀ, ਉਹ ਇੱਕ ਕੋਠਾ ਚਲਾਉਂਦੀ ਸੀ। ਉਸ ਨੂੰ ਧੋਖਾ ਦੇ ਕੇ ਇਸ ਧੰਦੇ ਵਿੱਚ ਲਿਆਂਦਾ ਗਿਆ। ਉਹ ਕਾਠਿਆਵਾੜ ਦੇ ਚੰਗੇ ਪਰਿਵਾਰ ਨਾਲ ਸਬੰਧ ਰੱਖਦੀ ਸੀ। ਪਰਿਵਾਰ ਦੀ ਵਿਰਾਸਤ ਪੜ੍ਹੇ-ਲਿਖੇ ਅਤੇ ਵਕਾਲਤ ਨਾਲ ਜੁੜੀ ਸੀ।

‘ਗੰਗਾ’ ਰਮਨੀਕ ਲਾਲ ਨਾਂ ਦੇ ਇੱਕ ਅਕਾਊਂਟੈਂਟ ਦੇ ਪਿਆਰ ਵਿੱਚ ਪੈ ਗਈ ਅਤੇ ਪਰਿਵਾਰ ਉਸ ਦੀ ਪਸੰਦ ਨਾਲ ਸਹਿਮਤ ਨਹੀਂ ਸੀ। ਇਸ ਲਈ ਉਹ ਭੱਜ ਕੇ ਮੁੰਬਈ ਆ ਗਈ।ਪਰ ਇਸ ਆਦਮੀ ਨੇ ਉਸ ਨੂੰ ਧੋਖਾ ਦਿੱਤਾ ਅਤੇ ਕਮਾਠੀਪੁਰਾ ਵਿੱਚ ਉਸ ਨੂੰ ਵੇਚ ਦਿੱਤਾ। ਕਮਾਠੀਪੁਰਾ ਆਉਣ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਆਪਣੇ ਪਰਿਵਾਰ ਵਿੱਚ ਵਾਪਸ ਨਹੀਂ ਜਾ ਸਕਦੀ। ਉਸ ਦਾ ਪਰਿਵਾਰ ਉਸ ਨੂੰ ਅਪਣਾਏਗਾ ਨਹੀਂ।ਇਸ ਲਈ ਉਸ ਨੇ ਇਸ ਸਥਿਤੀ ਨੂੰ ਸਵੀਕਾਰ ਕਰ ਲਿਆ ਅਤੇ ਇੱਕ ਵੇਸਵਾ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਗੈਂਗਸਟਰ ਨਹੀਂ ਸੀ। ਉਹ ਅੰਡਰਵਰਲਡ ਦਾ ਹਿੱਸਾ ਵੀ ਨਹੀਂ ਸੀ, ਪਰ ਉਹ ਇੱਕ ਅਜਿਹੇ ਪੇਸ਼ੇ ਵਿੱਚ ਸੀ ਜਿਸ ਨੂੰ ਘਟੀਆ ਸਮਝਿਆ ਜਾਂਦਾ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਹ ਕਮਾਠੀਪੁਰਾ ਦੇ ਕੋਠੇ ਦੀ ਮੁਖੀ ਬਣ ਗਈ।ਵੇਸਵਾਗਮਨੀ ਵਿੱਚ ਪੈਣ ਤੋਂ ਬਾਅਦ ਗੰਗਾ ‘ਗੰਗੂ’ ਬਣ ਗਈ ਅਤੇ ਅਖ਼ੀਰ, ਗੰਗੂ ‘ਮੈਡਮ’ ਬਣ ਗਈ।

ਗੰਗੂਬਾਈ ਨੇ ਕਮਾਠੀਪੁਰਾ ਦੀਆਂ ‘ਘਰੇਲੂ ਚੋਣਾਂ’ ਵਿੱਚ ਹਿੱਸਾ ਲਿਆ ਅਤੇ ਚੋਣ ਜਿੱਤ ਲਈ। ਵੇਸਵਾ ਗੰਗੂ ਫਿਰ ਗੰਗੂਬਾਈ ਕਾਠੇਵਾਲੀ ਬਣ ਗਈ। ਅਸਲ ਵਿੱਚ ਕਾਠੇਵਾਲੀ, ਕੋਠੇਵਾਲੀ ਦਾ ਇੱਕ ਉਪਨਾਮ ਹੈ। ਕੋਠਾ ਮਤਲਬ ਵੇਸਵਾਵਿਰਤੀ ਦਾ ਅੱਡਾ ਅਤੇ ਕੋਠੇ ਦੀ ਮੁਖੀ ਨੂੰ ਕੋਠੇਵਾਲੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਨਾਂ ਉਸ ਦੇ ਪਰਿਵਾਰ ਦੇ ‘ਕਾਠਿਆਵਾੜੀ’ ਨਾਲ ਨੇੜਤਾ ਨੂੰ ਵੀ ਦਰਸਾਉਂਦਾ ਸੀ। 1960 ਅਤੇ 1970 ਦੇ ਦਹਾਕੇ ਵਿੱਚ ਗੰਗੂਬਾਈ ਦਾ ਕਮਾਠੀਪੁਰਾ ਵਿੱਚ ਦਬਦਬਾ ਸੀ। ਉਹ ਵੇਸਵਾਵਾਂ ਲਈ ਮਾਂ ਵਰਗੀ ਸੀ। ਜਿਹੜੀਆਂ ਔਰਤਾਂ ਅੱਡਾ ਚਲਾਉਂਦੀਆਂ ਸਨ, ਉਨ੍ਹਾਂ ਵਿੱਚ ‘ਮੈਡਮ’ ਦਾ ਦਬਦਬਾ ਸੀ। ਗੰਗੂਬਾਈ ਸੁਨਿਹਰੀ ਕਿਨਾਰੇ ਵਾਲੀ ਸਾੜੀ, ਸੁਨਹਿਰੇ ਬਟਨਾਂ ਵਾਲੇ ਬਲਾਊਜ਼ ਅਤੇ ਸੁਨਹਿਰੀ ਐਨਕ ਵੀ ਪਹਿਨਦੀ ਸੀ। ਉਹ ਕਾਰ ਵਿੱਚ ਆਉਂਦੀ ਜਾਂਦੀ ਸੀ।

ਉਸ ਨੂੰ ਖ਼ਾਸ ਤੌਰ ‘ਤੇ ਸੋਨੇ ਦੇ ਗਹਿਣੇ ਪਹਿਨਣ ਦਾ ਸ਼ੌਕ ਸੀ। ਬਚਪਨ ਤੋਂ ਉਸ ਦਾ ਸੁਪਨਾ ਅਦਾਕਾਰਾ ਬਣਨ ਦਾ ਸੀ। ਇਸ ਤੋਂ ਬਾਅਦ ਵੀ ਉਸ ਦੀ ਫਿਲਮੀ ਦੁਨੀਆਂ ਵਿੱਚ ਦਿਲਚਸਪੀ ਬਣੀ ਰਹੀ। ਉਸ ਨੇ ਕਈ ਅਜਿਹੀਆਂ ਕੁੜੀਆਂ ਦੀ ਘਰ ਵਾਪਸ ਭੇਜਣ ਵਿੱਚ ਮਦਦ ਕੀਤੀ ਜਿਨ੍ਹਾਂ ਨੂੰ ਧੋਖਾ ਦੇ ਕੇ ਕੋਠੇ ‘ਤੇ ਲਿਆਂਦਾ ਗਿਆ ਸੀ।ਇਸ ਤੋਂ ਇਲਾਵਾ ਉਹ ਵੇਸਵਾਗਮਨੀ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਸੁਚੇਤ ਸੀ। ਉਹ ਇਨ੍ਹਾਂ ਔਰਤਾਂ ਨਾਲ ਹੋ ਰਹੇ ਅਨਿਆਂ ਬਾਰੇ ਆਵਾਜ਼ ਉਠਾਉਂਦੀ ਸੀ। ਉਹ ਉਨ੍ਹਾਂ ਖਿਲਾਫ਼ ਕਾਰਵਾਈ ਕਰਦੀ ਸੀ ਜਿਹੜੇ ਇਨ੍ਹਾਂ ਔਰਤਾਂ ਨੂੰ ਪਰੇਸ਼ਾਨ ਕਰਦੇ ਸਨ।

ਉਸ ਦਾ ਇਹ ਮੰਨਣਾ ਸੀ ਕਿ ਸ਼ਹਿਰਾਂ ਨੂੰ ਵੇਸਵਾਗਮਨੀ ਲਈ ਥਾਂ ਮੁਹੱਈਆ ਕਰਾਉਣੀ ਚਾਹੀਦੀ ਹੈ। ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਔਰਤਾਂ ਦੇ ਅਧਿਕਾਰਾਂ ਲਈ ਕੀਤੀ ਗਈ ਰੈਲੀ ਵਿੱਚ ਉਨ੍ਹਾਂ ਦਾ ਭਾਸ਼ਣ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਸੀ।ਗੰਗੂਬਾਈ ਦੀ ਮੌਤ ਤੋਂ ਬਾਅਦ ਕਈ ਕੋਠਿਆਂ ਦੀਆਂ ਕੰਧਾਂ ‘ਤੇ ਉਸ ਦੇ ਪੋਰਟਰੇਟ ਲਗਾਏ ਗਏ, ਉਸ ਦੇ ਬੁੱਤ ਵੀ ਲਗਾਏ ਗਏ। ਕਮਾਠੀਪੁਰਾ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਗੰਗੂਬਾਈ ਦਾ ਖੌਫ਼ ਵਧ ਗਿਆ। ਇੱਕ ਪਠਾਣ ਨੇ ਕੋਠੇ ‘ਤੇ ਉਸ ਨਾਲ ਦੁਰ.ਵਿਵਹਾਰ ਕੀਤਾ। ਉਸ ਨੇ ਉਸ ਨਾਲ ਜ਼ਬ,ਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਨੁਕਸਾਨ ਪਹੁੰਚਾਇਆ ਅਤੇ ਉਸ ਨੂੰ ਕੋਈ ਭੁਗਤਾਨ ਨਹੀਂ ਕੀਤਾ। ਇਹ ਲਗਾਤਾਰ ਹੁੰਦਾ ਰਿਹਾ। ਇੱਕ ਵਾਰ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਸੀ। ਫਿਰ ਉਸਨੇ ਪਠਾਣ ਸਬੰਧੀ ਜਾਣਕਾਰੀ ਇਕੱਠੀ ਕੀਤੀ। ਉਸ ਨੂੰ ਪਤਾ ਲੱਗਿਆ ਕਿ ਇਹ ਪਠਾਣ ਸ਼ੌਕਤ ਖਾਨ, ਕਰੀਮ ਲਾਲਾ ਦੇ ਗੈਂ.ਗ ਦਾ ਮੈਂਬਰ ਹੈ।

ਅਬਦੁੱਲ ਕਰੀਮ ਖਾਨ ਨੂੰ ਅੰਡ-ਰਵਰਲਡ ਵਿੱਚ ਕਰੀਮ ਲਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਗੰਗੂਬਾਈ ਕਰੀਮ ਲਾਲਾ ਕੋਲ ਗਈ ਅਤੇ ਉਸ ਨਾਲ ਜੋ ਹੋਇਆ, ਉਸ ਸਬੰਧੀ ਦੱਸਿਆ। ਕਰੀਮ ਲਾਲਾ ਨੇ ਉਸ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ।ਅਗਲੀ ਵਾਰ ਜਦੋਂ ਸ਼ੌਕਤ ਖ਼ਾਨ ਕੋਠੇ ‘ਤੇ ਆਇਆ ਤਾਂ ਉਸ ਦੀ ਚੰਗੀ ਤਰ੍ਹਾਂ ਕੁੱ.ਟਮਾਰ ਕੀਤੀ ਗਈ। ਫਿਰ ਕਰੀਮ ਲਾਲਾ ਨੇ ਗੰਗੂਬਾਈ ਨੂੰ ਆਪਣੀ ਭੈਣ ਐਲਾਨ ਦਿੱਤਾ ਅਤੇ ਇਸ ਤਰ੍ਹਾਂ ਉਸ ਇਲਾਕੇ ਵਿੱਚ ਗੰਗੂਬਾਈ ਦਾ ਖੌਫ਼ ਵਧ ਗਿਆ। 1960 ਵਿੱਚ ਕਮਾਠੀਪੁਰਾ ਵਿਖੇ ਸੈਂਟ ਐਂਥਨੀ ਗਰਲਜ਼ ਹਾਈ ਸਕੂਲ ਸ਼ੁਰੂ ਹੋਇਆ। ਇਸ ਮੌਕੇ ਇਹ ਮੰਗ ਉੱਠੀ ਕਿ ਇਹ ਸਕੂਲ ਲਾਲ ਬੱਤੀ ਇਲਾਕੇ ਦੇ ਨਜ਼ਦੀਕ ਪੈਂਦਾ ਹੈ ਅਤੇ ਉੱਥੇ ਵੇਸ.ਵਾਵਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜਿਸ ਨਾਲ ਲੜਕੀਆਂ ‘ਤੇ ਮਾੜਾ ਪ੍ਰਭਾਵ ਪਵੇਗਾ। ਇਹ ਉਨ੍ਹਾਂ ਔਰਤਾਂ ‘ਤੇ ਮਾੜਾ ਪ੍ਰਭਾਵ ਪਾ ਸਕਦਾ ਸੀ ਜਿਹੜੀਆਂ ਕਮਾਠੀਪੁਰਾ ਵਿਖੇ ਕੰਮ ਕਰ ਰਹੀਆਂ ਸਨ। ਗੰਗੂਬਾਈ ਨੇ ਇਹ ਮੁੱਦਾ ਚੁੱਕਿਆ ਅਤੇ ਆਪਣੇ ਸਾਰੇ ਸੰਪਰਕਾਂ ਦੀ ਵਰਤੋਂ ਕੀਤੀ।

ਆਪਣੇ ਰਾਜਨੀਤਕ ਜਾਣਕਾਰਾਂ ਦੀ ਵਰਤੋਂ ਕਰਦਿਆਂ ਉਸ ਨੇ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਮਿਲਣ ਦਾ ਸਮਾਂ ਲੈ ਲਿਆ। ਭਾਵੇਂ ਕਿ ਇਹ ਮੀਟਿੰਗ ਕਦੇ ਵੀ ਸਰਕਾਰੀ ਰਿਕਾਰਡ ਵਿੱਚ ਦਰਜ ਨਹੀਂ ਕੀਤੀ ਗਈ। ਐੱਸ. ਹੁਸੈਨ ਜ਼ੈਦੀ ਨੇ ਇਸ ਸਬੰਧੀ ਆਪਣੀ ਕਿਤਾਬ ਵਿੱਚ ਇੱਕ ਕਿੱਸਾ ਲਿਖਿਆ ਹੈ।ਜ਼ੈਦੀ ‘ਮਾਫੀਆ ਕੁਈਨਜ਼ ਆਫ ਮੁੰਬਈ’ ਵਿੱਚ ਲਿਖਦੇ ਹਨ, ”ਇਸ ਮੀਟਿੰਗ ਵਿੱਚ ਗੰਗੂਬਾਈ ਨੇ ਆਪਣੀ ਹਾਜ਼ਰ ਜਵਾਬੀ ਅਤੇ ਵਿਚਾਰਾਂ ਦੀ ਸਪੱਸ਼ਟਤਾ ਨਾਲ ਨਹਿਰੂ ਨੂੰ ਹੈਰਾਨ ਕਰ ਦਿੱਤਾ। ਨਹਿਰੂ ਨੇ ਉਸ ਨੂੰ ਪੁੱਛਿਆ ਕਿ ਉਹ ਇਸ ਧੰਦੇ ਵਿੱਚ ਕਿਉਂ ਆਈ ਹੈ, ਜਦੋਂ ਕਿ ਉਸ ਨੂੰ ਚੰਗੀ ਨੌਕਰੀ ਜਾਂ ਪਤੀ ਮਿਲ ਸਕਦਾ ਸੀ।” ਇਹ ਕਿਹਾ ਜਾਂਦਾ ਹੈ ਕਿ ਨਿਡਰ ਗੰਗੂਬਾਈ ਨੇ ਤੁਰੰਤ ਨਹਿਰੂ ਨੂੰ ਹੀ ਇਹ ਪ੍ਰਸਤਾਵ ਦੇ ਦਿੱਤਾ। ਉਸ ਨੇ ਨਹਿਰੂ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਪਤਨੀ ਵਜੋਂ ਸਵੀਕਾਰ ਕਰ ਸਕਦੇ ਹਨ ਤਾਂ ਉਹ ਆਪਣਾ ਧੰਦਾ ਪੱਕੇ ਤੌਰ ‘ਤੇ ਛੱਡਣ ਲਈ ਤਿਆਰ ਹੈ। ਹੈਰਾਨ ਹੋਏ ਨਹਿਰੂ ਨੇ ਇਸ ‘ਤੇ ਆਪਣੀ ਨਾਰਾਜ਼ਗੀ ਪ੍ਰਗਟਾਈ। ਫਿਰ ਉਸ ਨੇ ਸ਼ਾਂਤੀ ਨਾਲ ਕਿਹਾ, ‘ਪ੍ਰਧਾਨ ਮੰਤਰੀ ਜੀ, ਕਿਰਪਾ ਕਰਕੇ ਗੁੱਸਾ ਨਾ ਹੋਵੋ। ਮੈਂ ਸਿਰਫ਼ ਆਪਣਾ ਨੁਕਤਾ ਸਾਬਤ ਕਰਨਾ ਚਾਹੁੰਦੀ ਹਾਂ। ਸਲਾਹ ਦੇਣੀ ਬਹੁਤ ਸੌਖੀ ਹੈ, ਪਰ ਉਸ ਅਨੁਸਾਰ ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ।’ ਨਹਿਰੂ ਨੇ ਇਸ ਖਿਲਾਫ਼ ਕੁਝ ਵੀ ਨਾ ਕਿਹਾ।

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਨਹਿਰੂ ਨੇ ਗੰਗੂਬਾਈ ਨਾਲ ਉਸ ਦੀਆਂ ਮੰਗਾਂ ‘ਤੇ ਧਿਆਨ ਦੇਣ ਦਾ ਵਾਅਦਾ ਕੀਤਾ। ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਖ਼ੁਦ ਇਸ ਮਾਮਲੇ ਵਿੱਚ ਦਖ਼ਲ ਦਿੱਤਾ, ਕਮਾਠੀਪੁਰਾ ਵਿੱਚ ਵੇਸਵਾਵਾਂ ਨੂੰ ਹਟਾਉਣ ਦਾ ਕੰਮ ਨਹੀਂ ਹੋ ਸਕਿਆ।”ਸੰਜੇ ਲੀਲਾ ਭੰਸਾਲੀ ਹੁਣ ਗੰਗੂਬਾਈ ਕਾਠੇਵਾਲੀ ‘ਤੇ ‘ਗੰਗੂਬਾਈ ਕਾਠਿਆਵਾੜੀ’ ਨਾਂ ਦੀ ਫਿਲਮ ਬਣਾ ਰਹੇ ਹਨ। ਆਲੀਆ ਭੱਟ ਗੰਗੂਬਾਈ ਦਾ ਮੁੱਖ ਕਿਰਦਾਰ ਨਿਭਾ ਰਹੀ ਹੈ।

ਫਿਲਮ ਦੀ ਪਹਿਲੀ ਲੁੱਕ ਜਾਰੀ ਕਰ ਦਿੱਤੀ ਗਈ ਹੈ। ਬੀਬੀਸੀ ਨਾਲ ਗੱਲਬਾਤ ਕਰਦਿਆਂ ਐੱਸ. ਹੁਸੈਨ ਜ਼ੈਦੀ ਨੇ ਕਿਹਾ, ”ਭੰਸਾਲੀ ਨੂੰ ਇਹ ਕਹਾਣੀ ਬਹੁਤ ਪਸੰਦ ਆਈ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਔਰਤ ਦੀ ਕਹਾਣੀ ਨੂੰ ਵੱਡੇ ਪਰਦੇ ‘ਤੇ ਲੈ ਕੇ ਆਉਣਾ ਚਾਹੀਦਾ ਹੈ। ਭੰਸਾਲੀ ਕੋਲ ਵੱਡੇ ਪਰਦੇ ‘ਤੇ ਕਿਰਦਾਰਾਂ ਨੂੰ ਚਿੱਤਰਤ ਕਰਨ ਦੀ ਕਲਾ ਹੈ ਜੋ ਇਸ ਨੂੰ ਹਕੀਕਤ ਵਿੱਚ ਦਰਸਾ ਸਕਦੇ ਹਨ। ਦੱਖਣੀ ਮੁੰਬਈ ਵਿੱਚ ਇਸ ਤਰ੍ਹਾਂ ਦੇ ਬਾਹੂਬਲ ਵਾਲੇ ਤਰੀਕਿਆਂ ਦੇ ਬਾਵਜੂਦ ਲਾਲਾ ਕੀ ਪਛਾਣ ਈਮਾਨਦਾਰੀ ਤੇ ਨਿਆਂ ਲਈ ਹੁੰਦੀ ਸੀ। ਗੰਗੂਬਾਈ ਕੋਠੇਵਾਲੀ ਦੱਖਣੀ ਮੁੰਬਈ ਦੇ ਕਮਾਠੀਪੁਰਾ ਰੈਡ ਲਾਈਟ ਇਲਾਕੇ ਵਿੱਚ ਮਸ਼ਹੂਰ ਸੀ।ਸ਼ੌਕਤ ਖ਼ਾਨ ਨਾਮ ਦੇ ਇੱਕ ਪਠਾਣ ਨੇ ਜਦੋਂ ਦੋ ਵਾਰ ਉਸ ਦਾ ਬਲਾਤਕਾਰ ਕੀਤਾ ਤਾਂ ਗੰਗੂਬਾਈ ਕਰੀਮ ਲਾਲਾ ਕੋਲ ਪਹੁੰਚੀ।ਕਰੀਮ ਲਾਲਾ ਨੇ ਇਸ ਮਾਮਲੇ ਵਿੱਚ ਨਾ ਸਿਰਫ਼ ਦਖ਼ਲ ਦਿੱਤਾ ਸਗੋਂ ਉਨ੍ਹਾਂ ਨੇ ਗੰਗੂਬਾਈ ਨੂੰ ਪਠਾਣ ਤੋਂ ਬਚਾਇਆ ਵੀ। ਉਨ੍ਹਾਂ ਨੇ ਆਪਣੇ ਬੰਦਿਆਂ ਤੋਂ ਉਸ ਪਠਾਣ ਦਾ ਕੁਟਾਪਾ ਵੀ ਕਰਾਇਆ।

ਇਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਗੰਗੂਬਾਈ ਨੇ ਆਪਣੀ ਰੱਖਿਆ ਕਰਨ ਵਾਲੇ ਭਰਾ…. ਕਰੀਮ ਲਾਲਾ ਨੂੰ ਰੱਖੜੀ ਬੰਨ੍ਹੀ।ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਹੁਣ ਇਸੇ ਤੇ ਇੱਕ ਫ਼ਿਲਮ ਬਣਾ ਰਹੇ ਹਨ ਜਿਸ ਵਿੱਚ ਆਲੀਆ ਭੱਟ ਨੇ ਗੰਗੂਬਾਈ ਦੀ ਭੂਮਿਕਾ ਨਿਭਾਈ ਹੈ।ਇਹ ਗੱਲ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਮੁੰਬਈ ਵਿੱਚ ਮਾਫ਼ੀਆ ਦੇ ਉਭਰਨ ਵਿੱਚ ਕਰੀਮ ਲਾਲਾ ਨੇ ਵੱਡੀ ਭੂਮਿਕਾ ਨਿਭਾਈ ਸੀ।

ਕਰੀਮ ਲਾਲਾ ਨੇ ਹਾਜੀ ਮਸਤਾਨ ਦੇ ਨਾਲ ਨਜ਼ਦੀਕੀ ਵਧਾਈ ਤੇ ਸੋਨੇ ਦੀ ਤਸਕਰੀ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ।ਕਰੀਮ ਲਾਲਾ ਦੀ ਮਦਦ ਤੋਂ ਬਿਨ੍ਹਾਂ ਹਾਜੀ ਮਸਤਾਨ ਲਈ ਸੋਨੇ ਦੀ ਤਸਕਰੀ ਦੇ ਧੰਦੇ ਦੀ ਟੀਸੀ ‘ਤੇ ਪਹੁੰਚਣਾ ਸੰਭਵ ਨਹੀਂ ਸੀ।ਇਸ ਤੋਂ ਇਲਾਵਾ ਜੇ ਦਾਊਦ ਇਬਰਾਹੀਮ ਦੇ ਪਿਤਾ ਪੁਲਿਸ ਕਾਂਸਟੇਬਲ ਇਬਰਾਈਮ ਕਾਸਕਰ ਦੇ ਨਾਲ ਹਾਜੀ ਮਸਤਾਨ ਤੇ ਕਰੀਮ ਲਾਲਾ ਦੀ ਦੋਸਤੀ ਨਾ ਹੁੰਦੀ ਤਾਂ ਦਾਊਦ ਨੂੰ ਕਦੇ ਇਨ੍ਹਾਂ ਵਰਗਾ ਬਣਨ ਦੀ ਪ੍ਰੇਰਣਾ ਨਾ ਮਿਲਦੀ।

ਪੁਲਿਸ ਕਾਂਸਟੇਬਲ ਇਬਰਾਹੀਮ ਕਾਸਕਰ ਭਾਵੇਂ ਹੀ ਕਰੀਮ ਲਾਲਾ ਜਾਂ ਹਾਜੀ ਮਸਤਾਨ ਤੋਂ ਵਿੱਤੀ ਮਦਦ ਲੈਣ ਤੋਂ ਕਤਰਾਉਂਦੇ ਰਹੇ ਪਰ ਉਨ੍ਹਾਂ ਦੇ ਪੁੱਤਰ ਦਾਊਦ ਨੇ ਇਸ ਤੋਂ ਕਦੇ ਪ੍ਰਹੇਜ਼ ਨਹੀਂ ਕੀਤਾ। ਦਾਊਦ ਨੇ ਇਨ੍ਹਾਂ ਡਾਨਾਂ ਦੀ ਪੈੜ-ਚਾਲ ‘ਤੇ ਚਲਦਿਆਂ ਆਪਣੇ ਇਰਾਦੇ ਪੂਰੇ ਕੀਤੇ ਤੇ ਇਨ੍ਹਾਂ ਦੀ ਚਮਕ ਨੂੰ ਕਾਫ਼ੀ ਹੱਦ ਤੱਕ ਮੱਧਮ ਵੀ ਕਰ ਦਿੱਤਾ।ਐਮਰਜੈਂਸੀ ਤੋਂ ਬਾਅਦ ਹਾਜੀ ਮਸਤਾਨ ਅਤੇ ਕਰੀਮ ਲਾਲਾ, ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਨਾਲ ਇੱਕ ਨਵੇਂ ਦੌਰ ਦੀ ਸ਼ਰੁਆਤ ਹੋਈ।ਸੱਤ ਫੁੱਟ ਦੇ ਕੀਰਮ ਲਾਲਾ ਨੂੰ ਆਪਣੇ ਕੱਦ, ਟਰੇਡ ਮਾਰਕ ਸਫ਼ਾਰੀ ਸੂਟ ਤੇ ਗੂੜ੍ਹੇ ਕਾਲੇ ਰੰਗ ਦੀਆਂ ਐਨਕਾਂ ਕਾਰਨ ਪਛਾਣਿਆ ਜਾਂਦਾ ਸੀ।ਹੁਣ ਤੱਕ ਦਾਊਦ ਇਬਰਾਹੀਮ ਦੀ ਪਛਾਣ ਇੱਕ ਖ਼ਤਰਨਾਕ ਗੈਂਗਸਟਰ ਦੀ ਬਣ ਗਈ ਸੀ ਜੋ ਪਠਾਣਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।ਭਾਵੇਂ ਦਾਊਦ ਨੇ ਕਰੀਮ ਲਾਲਾ ਦੀ ਭਤੀਜੀ ਸਮਦ ਖ਼ਾਨ ਅਤੇ ਦੂਜੇ ਨਜ਼ਦੀਕੀ ਲੋਕਾਂ ਦੀ ਜਾਨ ਲਈ ਪਰ ਕਰੀਮ ਲਾਲਾ ਨੂੰ ਕਦੇ ਨਿਸ਼ਾਨਾ ਨਹੀਂ ਬਣਾਇਆ।ਆਖ਼ਿਰਕਾਰ ਦੋਹਾਂ ਦੀ ਮੱਕੇ ਵਿੱਚ ਮੁਲਾਕਾਤ ਹੋਈ, ਦੋਵਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਪਾਈ ਤੇ ਸਮਝੌਤਾ ਹੋ ਗਿਆ।ਹਾਜੀ ਮਸਤਾਨ ਤੇ ਕਰੀਮ ਲਾਲਾ ਦੀ ਮੁਸਲਮਾਨ ਬਹੁਤ ਇੱਜਤ ਕਰਦੇ ਸਨ। ਉਹ ਉਨ੍ਹਾਂ ਨੂੰ ਆਪਣੇ ਸਾਰੇ ਪ੍ਰੋਗਰਾਮਾਂ ਵਿੱਚ ਸੱਦਾ ਦਿੰਦੇ ਸਨ।

ਦੋਵੇਂ ਸਮਾਜਿਕ ਮੇਲਜੋਲ ਵਿੱਚ ਕਾਫ਼ੀ ਤੇਜ਼ ਤੇ ਸ਼ਾਇਦ ਅਜਿਹੇ ਹੀ ਕਿਸੇ ਮੌਕੇ ਉਹ ਇੰਦਰਾ ਗਾਧੀ ਨਾਲ ਕੈਮਰੇ ਵਿੱਚ ਕੈਦ ਹੋ ਗਏ।ਹਾਲਾਂਕਿ, ਸੰਜੋਗ ਵੱਸ, ਕਰੀਮ ਲਾਲਾ ਕਦੇ ਕਾਨੂੰਨ ਤੋਂ ਭੱਜਿਆ ਨਹੀਂ ਤੇ ਨਾ ਹੀ ਉਸ ਦੇ ਨਾਂ ਨਾਲ ਜੁਰਮਾਂ ਦੀ ਕੋਈ ਲੰਬੀ ਸੂਚੀ ਜੁੜੀ ਹੋਈ ਸੀ।ਹਾਲਾਂਕਿ ਉਸ ਨੂੰ ਇੱਕ ਵਾਰ ਨੱਬੇ ਦੇ ਦਹਾਕੇ ਵਿੱਚ ਧੱਕੇ ਨਾਲ ਮਕਾਨ ਖਾਲੀ ਕਰਵਾਉਣ ਦੇ ਕੇਸ ਵਿੱਚ ਜ਼ਰੂਰ ਗ੍ਰਿਫ਼ਤਾਰ ਕੀਤਾ ਗਿਆ ਸੀ।

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: