Breaking News
Home / ਸਾਹਿਤ / ਜਾਣੋ – ਕਰੀਮ ਲਾਲਾ ਨੂੰ ਇੰਦਰਾ ਗਾਂਧੀ ਕਿੱਥੇ ਮਿਲਦੀ ਸੀ

ਜਾਣੋ – ਕਰੀਮ ਲਾਲਾ ਨੂੰ ਇੰਦਰਾ ਗਾਂਧੀ ਕਿੱਥੇ ਮਿਲਦੀ ਸੀ

ਮੌਤ ਤੋਂ 18 ਸਾਲ ਬਾਅਦ,ਅਤੀਤ ਦੇ ਇੱਕ ਡਾ-ਨ ਕਰੀਮ ਲਾਲਾ ਨੂੰ ਮੁੜ ਯਾਦ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਦੀ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਅਣਜਾਣੇ ਵਿੱਚ ਹੀ ਉਹ ਪ੍ਰਸੰਗ ਛੇੜ ਦਿੱਤਾ ਜਿਸ ਬਾਰੇ ਪਹਿਲਾਂ ਗੱਲ ਨਹੀਂ ਹੁੰਦੀ ਸੀ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਇੰਦਰਾ ਗਾਂਧੀ ਮਾਫ਼ੀਆ ਡਾ-ਨ ਕਰੀਮ ਲਾਲਾ ਨੂੰ ਮਿਲਿਆ ਕਰਦੇ ਸਨ। ਇਸ ਦੇ ਨਾਲ ਹੀ ਕਰੀਮ ਲਾਲਾ ਦੇ ਕਾਰਨਾਮੇ ਵੀ ਚਰਚਾ ਵਿੱਚ ਆ ਗਏ ਹਨ।

ਸਾਊਥ ਮੁੰਬਈ ਵਿੱਚ ਕਰੀਮ ਲਾਲਾ ਦੇ ਦਫ਼ਤਰ ਵਿੱਚ ਲਾਈ ਹੋਈ ਇੱਕ ਤਸਵੀਰ ਤੇ ਅਚਾਨਕ ਚਰਚਾ ਹੋਣ ਲੱਗੀ ਹੈ ’ਤੇ ਇਸੇ ਅਧਾਰ ‘ਤੇ ਹਰ ਕੋਈ ਇਹ ਦਾਅਵਾ ਕਰ ਰਿਹਾ ਹੈ ਕਿ ਇੰਦਰਾ ਗਾਂਧੀ ਨੇ ਕਰੀਮ ਲਾਲਾ ਨਾਲ ਮੁਲਾਕਾਤ ਕੀਤੀ ਸੀ।

ਦਾਊਦ ਇਬਰਾਹੀਮ ਦੇ ਮੁੰਬਈ ਦਾ ਐੱਲ ਕਪੋਨ ਬਨਾਉਣ ਤੋਂ ਪਹਿਲਾਂ (ਮੰਨਿਆ ਜਾਂਦਾ ਹੈ ਕਿ ਐੱਲ ਕਪੋਨ ਦੁਨੀਆ ਦੇ ਸਭ ਤੋਂ ਖ਼ਤ-ਰਨਾਕ ਮਾਫ਼ੀਆ ਸਰਗਨਾ ਸਨ।) ਕਰੀਮ ਲਾਲਾ ਤੇ ਉਸ ਦੀ ਕਿਸਮ ਦੇ ਲੋਕਾਂ ਨੂੰ ਸਮਾਜਿਕ ਦਾਇਰਿਆਂ ਵਿੱਚ ਗੈਰ-ਲੋੜੀਂਦੇ ਸਮਝਿਆ ਜਾਂਦਾ ਸੀ।

ਸੋਨੇ ਦੇ ਤਸਕਰ ਹਾਜੀ ਮਸਤਾਨ ਮੰਤਰਾਲਾ ਵਿੱਚ ਜਾ ਕੇ ਸਰਕਾਰ ਵਿੱਚ ਬੈਠੇ ਲੋਕਾਂ ਨੂੰ ਮਿਲਿਆ ਕਰਦੇ ਸਨ ਅਤੇ ਹਿੰਦੂ-ਮੁਸਲਿਮ ਤਣਾਅ ਨੂੰ ਘਟਾਉਣ ਲਈ ਹੋਣ ਵਾਲੀਆਂ ਚਰਚਾਵਾਂ ਵਿੱਚ ਵੀ ਸ਼ਾਮਲ ਰਹਿੰਦੇ ਸਨ।

ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਹਾਜੀ ਮਸਤਾਨ ਅਤੇ ਕਰੀਮ ਲਾਲਾ ਦੋਹਾਂ ਨੇ ਆਪਣੇ-ਆਪ ਨੂੰ ਆਪਣੇ ਸੰਗਠਨਾਂ ਲਈ ਸਮਰਪਿਤ ਕਰ ਦਿੱਤਾ ਸੀ।

ਹਾਜੀ ਮਸਤਾਨ ਨੇ ਦਲਿਤ-ਮੁਸਲਿਮ ਸੁਰੱਖਿਆ ਮਹਾਂ ਸੰਘ ਅਤੇ ਕਰੀਮ ਲਾਲਾ ਨੇ ਪਖ਼ਤੂਨ ਜਿਰਗਾ-ਏ-ਹਿੰਦ ਨਾਮ ਦੇ ਸੰਗਠਨ ਬਣਾ ਲਏ ਸਨ। ਕਰੀਮ ਲਾਲਾ ਦਾ ਸੰਗਠਨ ਭਾਰਤ ਵਿੱਚ ਆ ਕੇ ਵਸੇ ਪਖ਼ਤੂਨਾਂ ਲਈ ਕੰਮ ਕਰਦਾ ਸੀ।

ਕਰੀਮ ਲਾਲਾ ਖ਼ੁਦ ਵੀ ਪਠਾਣ ਸੀ ਤੇ ਬਹੁਤ ਥੋੜ੍ਹੀ ਉਮਰ ਵਿੱਚ ਹੀ ਭਾਰਤ ਆ ਗਿਆ ਸੀ। ਭਾਵੇਂ ਉਹ ਫਰੰਟੀਅਰ ਗਾਂਧੀ ਖ਼ਾਨ ਅਬਦੁੱਲ ਗਫ਼ਾਰ ਖ਼ਾਨ ਤੋਂ ਪ੍ਰਭਾਵਿਤ ਸੀ ਪਰ ਉਸ ਨੇ ਜੋ ਰਾਹ ਅਪਣਾਇਆ ਉਹ ਫਰੰਟੀਅਰ ਗਾਂਧੀ ਦੇ ਅਦਰਸ਼ਾਂ ਤੇ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ ਸੀ।

ਭਾਰਤ ਆਉਣ ਦੇ ਸ਼ੁਰੂਆਤੀ ਸਾਲਾਂ ਵਿੱਚ ਅਬਦੁੱਲ ਕਰੀਮ ਖ਼ਾਨ ਉਰਫ਼ ਕਰੀਮ ਲਾਲਾ ਨੇ ਜੂਏ ਦੇ ਕਲੱਬ ਖੋਲ੍ਹੇ। ਜੋ ਲੋਕ ਉੱਥੇ ਆ ਕੇ ਪੈਸੇ ਹਾਰਦੇ ਸਨ, ਉਹ ਲੋਕ ਖ਼ਾਨ ਦੇ ਆਦਮੀਆਂ ਤੋਂ ਘਰੇਲੂ ਖ਼ਰਚ ਚਲਾਉਣ ਲਈ ਕਰਜ਼ਾ ਚੁੱਕਿਆ ਕਰਦੇ ਸਨ।

ਇਸ ਪਰੰਪਰਾ ਨੂੰ ਬਦਲਣ ਲਈ ਖ਼ਾਨ ਨੇ ਸੋਚਿਆ ਕਿ ਜੇ ਹਰ ਮਹੀਨੇ ਇਸ ਕਰਜ਼ੇ ਦੀ ਵਸੂਲੀ ਕੀਤੀ ਜਾਵੇ ਤਾਂ ਫਿਰ ਲੋਕ ਉਧਾਰ ਲੈਣਾ ਬੰਦ ਕਰ ਦੇਣਗੇ। ਇਸ ਦੇ ਨਾਲ ਹੀ ਲਾਲਾ ਨੇ ਦੇਖਿਆ ਕਿ ਹਰ ਮਹੀਨੇ ਦੀ 10 ਤਰੀਕ ਨੂੰ ਉਨ੍ਹਾਂ ਦੇ ਗੱਲੇ ਵਿੱਚੋਂ ਵਿਆਜ਼ ਦੇ ਪੈਸੇ ਛੱਲਾਂ ਮਾਰਨ ਲਗਦੇ ਸਨ।

ਇਸ ਤਰ੍ਹਾਂ ਲਾਲਾ ਨੇ ਵਿਆਜੂ ਪੈਸੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਲਾਲਾ ਨੇ ਆਪਣੇ ਮੁੰਡਿਆਂ ਦੀ ਮਦਦ ਨਾਲ ਉਨ੍ਹਾਂ ਕਿਰਾਏਦਾਰਾਂ ਤੋਂ ਮਕਾਨ ਖਾਲੀ ਕਰਵਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਿਸ ਲਈ ਉਹ ਤਿਆਰ ਨਹੀਂ ਹੁੰਦੇ ਸਨ।

50 ਸਾਲ ਦੀ ਉਮਰ ਤੱਕ ਪਹੁੰਚਦਿਆਂ ਲਾਲਾ ਦਾ ਰੁਤਬਾ ਕਾਫ਼ੀ ਵੱਡਾ ਹੋ ਚੁੱਕਿਆ ਸੀ। ਇਸੇ ਦੌਰਾਨ ਮੁਰੀਦ ਨੇ ਲਾਲਾ ਨੂੰ ਤੁਰਨ ਲਈ ਇੱਕ ਸੋਨੇ ਦੀ ਨਕਾਸ਼ੀ ਵਾਲੀ ਛੜੀ ਤੋਹਫ਼ੇ ਵਿੱਚ ਦਿੱਤੀ ਸੀ।

ਜਦੋਂ ਕਦੇ ਲਾਲਾ ਕਿਸੇ ਪਾਰਟੀ ਜਾਂ ਸਮਾਜਿਕ ਸਮਾਗਮਾਂ ਵਿੱਚ ਜਾਂਦੇ ਤੇ ਆਪਣੀ ਛੜੀ ਕਿਸੇ ਥਾਂ ਰੱਖ ਕੇ ਇੱਧਰ-ਉੱਧਰ ਚਲੇ ਜਾਂਦੇ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਸ ਨੂੰ ਹੱਥ ਲਾ ਦੇਵੇ। ਲੋਕ ਉਸ ਥਾਂ ਨੂੰ ਖਾਲੀ ਛੱਡ ਦਿੰਦੇ ਸਨ, ਉਹ ਸਮਝਦੇ ਸਨ ਕਿ ਉਹ ਥਾਂ ਲਾਲਾ ਜੀ ਦੀ ਹੈ।

ਲਾਲਾ ਦੇ ਬੰਦਿਆਂ ਨੂੰ ਖ਼ਿਆਲ ਆਇਆ ਕਿ ਕਿਉਂ ਨਾ ਕਿਰਾਏਦਾਰਾਂ ਤੋਂ ਮਕਾਨ ਖਾਲੀ ਕਰਵਾਉਣ ਵਿੱਚ ਲਾਲਾ ਜੀ ਦੀ ਥਾਵੇਂ ਉਨ੍ਹਾਂ ਦੀ ਛੜੀ ਦੀ ਵਰਤੋਂ ਕੀਤੀ ਜਾਵੇ। ਇਸ ਤਰ੍ਹਾਂ ਉਨ੍ਹਾਂ ਦੇ ਰਸੂਖ਼ ਦੀ ਵੀ ਵਰਤੋਂ ਹੋ ਜਾਵੇਗੀ।

ਹੁਣ ਜਦੋਂ ਕੋਈ ਕਿਰਾਏਦਾਰ ਮਕਾਨ ਖਾਲੀ ਕਰਨ ਤੋਂ ਇਨਕਾਰ ਕਰਦਾ ਤਾਂ ਉਸ ਦੇ ਬੂਹੇ ਦੇ ਬਾਹਰ ਛੜੀ ਰੱਖ ਦਿੱਤੀ ਜਾਂਦੀ। ਇਸ ਤੋਂ ਬਾਅਦ ਕਿਰਾਏਦਾਰ ਲਾਲਾ ਨਾਲ ਪੰਗੇ ਤੋਂ ਬਚਣ ਦਾ ਮਾਰਾ ਤੁਰੰਤ ਮਕਾਨ ਖਾਲੀ ਕਰ ਦਿੰਦਾ। ਇਸ ਛੜੀ ਨੂੰ ਕਿਰਾਏਦਾਰਾਂ ਲਈ ਇੱਕ ਤਰ੍ਹਾਂ ਨਾਲ ਮਕਾਨ ਖਾਲੀ ਕਰਨ ਦਾ ਨੋਟਿਸ ਸਮਝਿਆ ਜਾਣ ਲੱਗਿਆ।

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: