Breaking News
Home / ਪੰਜਾਬ / ਰਾਮੂਵਾਲੀਆ ਦਾ ਬਾਦਲਾਂ ਖਿਲਾਫ ਭਾਸ਼ਣ ਹੋਇਆ ਵਾਇਰਲ

ਰਾਮੂਵਾਲੀਆ ਦਾ ਬਾਦਲਾਂ ਖਿਲਾਫ ਭਾਸ਼ਣ ਹੋਇਆ ਵਾਇਰਲ

“ਬਾਦਲਾਂ” ਦਾ ਇਸ ਤੋਂ ਮਾੜਾ ਸਮਾਂ ਕੀ ਹੋ ਸਕਦਾ? ਬਿਗਾਨੇ ਟੁਕੜਾ ਤੇ ਸਾਰੀ ਉਮਰ ਪਲਣ ਵਾਲਾ “ਲੋਕ ਭਕਾਈ ਪਾਰਟੀ” ਦਾ ਲੀਡਰ “ਰਾਮੂੰਵਾਲੀਆ” ਵੀ ਉਹਨਾਂ ਤੇ ਟੋਂਕਰਦਾ!!

ਸ਼੍ਰੋਮਣੀ ਅਕਾਲੀ ਦਲ “ਛੁਣਛਣਾ” ਨੂੰ ਇਕ ਵਾਰ ਤਾਂ ਬੈਕਫੁੱਟ ਤੇ ਜਾਣਾ ਪੈਣਾ, ਪਿਛਲੇ ਦੋ- ਤਿੰਨ ਦਿਨਾਂ ਤੋਂ ਦਲਜੀਤ ਸਿੰਘ ਚੀਮਾ ਅਤੇ ਹਰਚਰਨ ਬੈਂਸ ਨੇ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਅਕਾਲੀ ਦਲ ਦਾ ਕੋਈ ਆਗੂ ਪ੍ਰੈਸ ਨੂੰ ਬਿਆਨ ਦੇਣ ਲਈ ਖੁਲ੍ਹ ਕੇ ਅੱਗੇ ਆਉਣ ਨੂੰ ਤਿਆਰ ਨਹੀਂ।

ਅਕਾਲੀ ਦਲ “ਛੁਣਛਣਾ” ਨੂੰ ਚੌ ਤਰਫਾ ਹਮਲਾ ਝੱਲਣਾ ਪੈ ਰਿਹਾ ਮਾਸਟਰ ਮੋਹਣ ਲਾਲ ਅੱਜ ਖੁੱਲ੍ਹੇਆਮ ਐਲਾਨ ਕੀਤਾ 2022 ਵਿੱਚ ਭਾਜਪਾ ਆਪਣੇ ਦਮ ਤੇ ਪੰਜਾਬ ਵਿੱਚ ਸਰਕਾਰ ਬਣਾਵੇਗੀ, ਅਗਲਿਆ ਦੀ ਗੱਲ ਵਿੱਚ ਦਮ ਹੈ ਕਿਉਂਕਿ ਇਸ ਵੇਲੇ ਪੰਜਾਬ ਸਰਕਾਰ ਨੂੰ ਮੋਦੀ ਦਾ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਚਲਾ ਰਿਹਾ ਹੈ ਸ਼ੁਰੇਸ਼ ਕੁਮਾਰ ਦੇ ਰਾਹੀਂ।

ਅਕਾਲੀ ਦਲ ਦੀ ਮੁੜ ਵਾਪਸੀ ਰੋਕਣ ਲਈ ਸ਼ਾਜ਼ਿਸੀ ਜਮੀਨ ਤਿਆਰ ਕੀਤੀ ਜਾ ਰਹੀ, CAA /NRC ਵਰਗੇ ਨਵੇਂ ਕਾਨੂੰਨਾਂ ਲੈ ਕੇ ਅਕਾਲੀ ਦਲ ਬਾਦਲ ਵਲੋਂ ਵਾਰ-ਵਾਰ ਪੈਂਤੜਾ ਬਦਲਣਾ ਇਸ ਦੀ ਪ੍ਤਖ ਮਿਸਾਲ ਹੈ, ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਜੋ ਹਾਲ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ।

ਭਾਜਪਾ ਇਸ ਵੇਲੇ ਪੰਜਾਬ ਵਿਚਲੇ ਨਿਸ਼ਾਨੇ ਨੂੰ ਲੈ ਕੇ ਬਿਲਕੁਲ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ, ਇਸ ਸਭ ਖਿਲਾਰੇ ਵਿੱਚ ਦਿਹਾਤੀ ਵੋਟ ਬੈਂਕ ਨੇ ਵੰਡਿਆਂ ਜਾਣਾ ਹੈ, ਸ਼ਹਿਰੀ ਵੋਟ ਬੈਂਕ ਨੇ ਇਕ ਥਾਂ ਤੇ ਭੁਗਤ ਜਾਣਾਂ ਜੋ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਣ ਵਿੱਚ ਸਹਾਈ ਹੋਇਆ ਹੈ।
✍ ਸਤਵੰਤ ਤਲਵੰਡੀ

Check Also

“ਅਕਾਲੀਆਂ ਨਾਲ ਜਾਣ ਦੀ ਮੈਂ ਗ਼ਲਤੀ ਕਰ ਬੈਠਾ ਸੀ, ਗੱਦਾਰ ਨਿਕਲੇ”

ਸਾਬਕਾ ਸੰਸਦ ਮੈਂਬਰ ਅਤੇ ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੀ …

%d bloggers like this: