Breaking News
Home / ਰਾਸ਼ਟਰੀ / ਸ਼ਾਬਾਨਾ ਆਜ਼ਮੀ-ਕਿਤੇ ਇਹ ਵੀਡੀਉ ਤਾਂ ਨਹੀਂ ਹਾਦਸੇ ਦਾ ਕਾਰਨ- ਦੇਖੋ ਵੀਡੀਉ

ਸ਼ਾਬਾਨਾ ਆਜ਼ਮੀ-ਕਿਤੇ ਇਹ ਵੀਡੀਉ ਤਾਂ ਨਹੀਂ ਹਾਦਸੇ ਦਾ ਕਾਰਨ- ਦੇਖੋ ਵੀਡੀਉ

ਮੁੰਬਈ, 18 ਜਨਵਰੀ – ਮੁੰਬਈ-ਪੁਣੇ ਐਕਸਪ੍ਰੈੱਸ ਵੇਅ ‘ਤੇ ਹੋਏ ਕਾਰ ਹਾਦਸੇ ਵਿਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਉਨ੍ਹਾਂ ਦਾ ਡਰਾਈਵਰ ਜ਼ਖਮੀ ਹੋ ਗਏ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ਬਾਨਾ ਆਜ਼ਮੀ ਕਾਰ ਵਿਚ ਪੁਣੇ ਤੋਂ ਮੁੰਬਈ ਜਾ ਰਹੀ ਸੀ ਕਿ ਰਾਸਤੇ ਵਿਚ ਕਾਹਲਪੁਰ ਨੇੜੇ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿਚ ਕਾਰ ਚਾਲਕ ਅਤੇ ਸ਼ਬਾਨਾ ਆਜ਼ਮੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਐਮ.ਜੀ.ਐਮ ਹਸਪਤਾਲ ਭਰਤੀ ਕਰਵਾਇਆ ਗਿਆ। ਹਾਦਸੇ ਵੇਲੇ ਕਾਰ ਵਿਚ ਜਾਵੇਦ ਅਖਤਰ ਵੀ ਸਵਾਰ ਸਨ, ਜੋ ਕਿ ਵਾਲ ਵਾਲ ਬਚ ਗਏ।

ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹਨ। ਨਿਊਜ਼ 18 ਮਿਲੀ ਜਾਣਕਾਰੀ ਅਨੁਸਾਰ ਸ਼ਬਾਨਾ ਆਜ਼ਮੀ ਨਾਲ ਇਹ ਹਾਦਸਾ ਪੁਣੇ-ਮੁੰਬਈ ਐਕਸਪ੍ਰੈਸਵੇ ਉਤੇ ਕੋਹਲਾਪੁਰ ਟੋਲ ਪਲਾਜ਼ਾ ਕੋਲ ਹੋਇਆ ਹੈ। ਇਹ ਹਾਦਸਾ ਸਨਿਚਰਵਾਰ ਸ਼ਾਮ 4 ਵਜੇ ਹੋਇਆ ਹੈ, ਜਿਸ ਵਿਚ ਉਨ੍ਹਾਂ ਦੀ ਕਾਰ ਦੀ ਟੱਕਰ ਟਰੱਕ ਨਾਲ ਹੋਈ।

ਨਿਊਜ਼ ਏਜੰਸੀ ਏਐਨਆਈ ਦੇ ਟਵੀਟ ਦੇ ਅਨੁਸਾਰ, ਹਾਦਸੇ ਦੇ ਸਮੇਂ ਜਾਵੇਦ ਅਖਤਰ ਵੀ ਕਾਰ ਵਿੱਚ ਸਵਾਰ ਸਨ। ਉਨ੍ਹਾਂ ਨੂੰ ਜ਼ਿਆਦਾਂ ਸੱਟਾਂ ਨਹੀਂ ਲੱਗੀਆਂ ਹਨ। ਹਾਦਸੇ ਵਿਚ ਸ਼ਬਾਨਾ ਆਜ਼ਮੀ ਦਾ ਹੱਥ ਅਤੇ ਚਿਹਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।

ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਸ਼ਬਾਨਾ ਆਜ਼ਮੀ ਬੇਹੋਸ਼ੀ ਦੀ ਹਾਲਤ ਵਿੱਚ ਪਈ ਦਿਖਾਈ ਦੇ ਰਹੀਆਂ ਹਨ। ਇਕ ਹੋਰ ਫੋਟੋ ਵਿਚ ਉਸ ਦੀ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਦਿਖਾਈ ਦੇ ਰਿਹਾ ਹੈ।

ਹਾਦਸੇ ਤੋਂ ਬਾਅਦ ਆਈ ਇਕ ਹੋਰ ਤਸਵੀਰ ਵਿਚ ਸ਼ਬਾਨਾ ਆਜ਼ਮੀ ਦਾ ਚਿਹਰਾ ਸੁੱਜਿਆ ਹੋਇਆ ਹੈ ਅਤੇ ਉਨ੍ਹਾਂ ਦੀ ਨੱਕ ਵਿਚ ਖੂਨ ਵੱਗ ਰਿਹਾ ਹੈ। ਹਾਦਸੇ ਤੋਂ ਬਾਅਦ ਉਸਨੂੰ ਪਨਵੇਲ ਦੇ ਐਮਜੀਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸ਼ਬਾਨਾ ਆਜ਼ਮੀ ਗੀਤਕਾਰ ਜਾਵੇਦ ਅਖਤਰ ਦੀ ਪਤਨੀ ਹੈ। 17 ਜਨਵਰੀ ਨੂੰ ਜਾਵੇਦ ਅਖਤਰ ਦਾ ਜਨਮਦਿਨ ਸੀ। ਜਾਣਕਾਰੀ ਅਨੁਸਾਰ ਜਾਵੇਦ ਅਖਤਰ ਦੇ 75 ਵੇਂ ਜਨਮਦਿਨ ਦੇ ਮੌਕੇ ‘ਤੇ ਬਾਂਦਰਾ’ ਚ ਜਨਮਦਿਨ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।

ਪਾਰਟੀ ਤੋਂ ਬਾਅਦ ਦੋਵੇਂ ਸ਼ਬਾਨਾ ਅਤੇ ਜਾਵੇਦ ਆਪਣੇ ਖੰਡਾਲਾ ਘਰ ਪਰਤ ਰਹੇ ਸਨ। ਪਰ ਵਿਚਕਾਰ ਹੀ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਸ ਸਮੇਂ ਜਾਵੇਦ ਵੀ ਕਾਰ ਵਿਚ ਸਵਾਰ ਸੀ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: