Breaking News
Home / ਅੰਤਰ ਰਾਸ਼ਟਰੀ / ਨਿਊਜ਼ੀਲੈਂਡ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਨਿਊਜ਼ੀਲੈਂਡ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਕ੍ਰਾਈਸਟਰਚ ਵਿਖੇ ਗਲਾਸ ਫੈਕਟਰੀ ਵਿਚ ਮੌਤ
ਅਜੀਤ ਅਖਬਾਰ ਮੁਤਾਬਕ – ਕਸਬਾ ਮਖੂ ਅਧੀਨ ਪੈਂਦੇ ਪਿੰਡ ਹਾਮਦ ਵਾਲਾ ਹਿਥਾੜ ਤਹਿਸੀਲ ਜ਼ੀਰਾ ਦੇ ਵਾਸੀ ਮਨਦੀਪ ਸਿੰਘ (22 ਸਾਲ) ਪੁੱਤਰ ਮਾਸਟਰ ਨਿਰਮਲ ਸਿੰਘ ਦੀ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟ ਚਰਚ ਵਿਖੇ ਭਾਰਤੀ ਸਮੇਂ ਅਨੁਸਾਰ ਕਰੀਬ 11:00 ਵਜੇ ਸਵੇਰ ਕੰਮ ਵਾਲੀ ਜਗ੍ਹਾ ‘ਤੇ ਅਚਾਨਕ ਹੋਏ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਸਮੇਤ ਇਲਾਕਾ ਮਖੂ ਵਿਚ ਸ਼ੋਕ ਦੀ ਲਹਿਰ ਦੌੜ ਗਈ | ਉਕਤ ਨੌਜਵਾਨ 2015 ਵਿਚ ਸਟੱਡੀ ਵੀਜ਼ੇ ‘ਤੇ ਕ੍ਰਾਈਸਟ ਚਰਚ (ਨਿਊਜ਼ੀਲੈਂਡ) ਗਿਆ ਸੀ | ਜ਼ਿਕਰਯੋਗ ਹੈ ਕਿ ਮਿ੍ਤਕ ਮਨਦੀਪ ਸਿੰਘ ਜੋ ਕਿ ਸੀ. ਆਈ. ਡੀ. ਮਖੂ (ਫ਼ਿਰੋਜ਼ਪੁਰ) ਦੇ ਇੰਚਾਰਜ ਸਬ ਇੰਸਪੈਕਟਰ ਜਰਮਲ ਸਿੰਘ ਦਾ ਭਤੀਜਾ ਸੀ |

ਨਿਊਜ਼ੀਲੈਂਡ ਤੋਂ ਪੱਤਰਕਾਰ ਮੁਤਾਬਕ
ਔਕਲੈਂਡ 17 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਸ਼ਾਮ 6.20 ਮਿੰਟ ਉਤੇ ਕ੍ਰਾਈਸਟਚਰਚ ਵਿਖੇ ਇਕ ਗਲਾਸ ਫੈਕਟਰੀ (ਸਟੇਕ ਗਲਾਸ) ਦੇ ਵਿਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਦੇ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਮੌਤ ਹੋ ਗਈ। ਘਟਨਾ ਕੰਮ ਦੌਰਾਨ ਹੋਈ ਦੱਸੀ ਜਾ ਰਹੀ ਹੈਤੇ ਇਹ ਮਸ਼ੀਨ ਦੀ ਚਪੇਟ ਵਿਚ ਆ ਗਿਆ। 2005 ਤੋਂ ਇਹ ਨੌਜਵਾਨ ਕ੍ਰਾਈਸਟਚਰਚ ਵਿਚ ਸੀ ਤੇ ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧਿਤ ਸੀ। ਸਿਹਤ ਪੱਖੋਂ ਸੁਡੋਲ ਇਹ ਨੌਜਵਾਨ ਸਥਾਨਕ ਜ਼ਿੱਮ ਦਾ ਪੱਕਾ ਮੈਂਬਰ ਸੀ ਤੇ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਸੀ। ਇਹ ਨੌਜਵਾਨ ਕ੍ਰਿਕਟ ਵੀ ਬਹੁਤ ਸੋਹਣੀ ਖੇਡਦਾ ਸੀ। ਘਰਦਿਆਂ ਦਾ ਇਹ ਇਕੱਲਾ ਪੁੱਤਰ ਦੱਸਿਆ ਜਾ ਰਿਹਾ ਹੈ ਤੇ ਪਰਿਵਾਰ ਦੇ ਲਈ ਇਹ ਹੀ ਸਾਰਾ ਕੁਝ ਸੀ। ਵਰਕ ਸੇਫ ਅਤੇ ਹੋਰ ਸਬੰਧਿਤ ਮਹਿਕਮਾ ਇਸ ਸਾਰੀ ਘਟਨਾ ਦੀ ਜਾਂਚ ਵਿਚ ਲੱਗ ਗਿਆ ਹੈ। ਪਰਿਵਾਰ ਦੇ ਲਈ ਇਹ ਬਹੁਤ ਹੀ ਅਸਹਿ ਦੁੱਖ ਹੈ। ਲੋਕਲ ਕਮਿਊਨਿਟੀ ਦੇ ਸਹਿਯੋਗ ਨਾਲ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

Check Also

ਦੁਨੀਆ ਪਾਗਲ ਹੋ ਗਈ- ਪਤੀ ਨੇ ਪਤਨੀ ਦੇ ਗੁਪਤ ਅੰਗ ਨੂੰ ਸੁਪਰਗਲੂ ਲਾ ਕੇ ਕੀਤਾ ਸੀਲ

ਅਫਰੀਕਾ ਦੇਸ਼ ਕੀਨੀਆ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ਖਸ ਨੇ …

%d bloggers like this: