Breaking News
Home / ਪੰਜਾਬ / ਰੇਲਵੇ ਸਟੇਸ਼ਨ ਦਾ ਬਦਲਿਆ ਜਾ ਰਿਹਾ ਡਿਜ਼ਾਇਨ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ-ਗਿਆਨੀ ਹਰਪ੍ਰੀਤ ਸਿੰਘ

ਰੇਲਵੇ ਸਟੇਸ਼ਨ ਦਾ ਬਦਲਿਆ ਜਾ ਰਿਹਾ ਡਿਜ਼ਾਇਨ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ-ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ (ਜਸਵੰਤ ਸਿੰਘ ਜੱਸ)- ਗੁਰੂ ਨਗਰੀ ਅੰਮਿ੍ਤਸਰ ਦੇ ਵਿਰਾਸਤੀ ਰੇਲਵੇ ਸਟੇਸ਼ਨ ਦਾ ਡਿਜ਼ਾਇਨ ਬਦਲੇ ਜਾਣ ਦੀ ਮੀਡੀਆ ਵਿਚ ਚੱਲ ਰਹੀ ਚਰਚਾ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਜਿਹਾ ਡਿਜ਼ਾਇਨ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ।

ਜਥੇਦਾਰ ਨੇ ਕਿਹਾ ਕਿ ਪ੍ਰਸਤਾਵਿਤ ਡਿਜਾਇਨ ਗਲਤ ਹੈ | ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਦੀ ਇਮਾਰਤ ਕਲਾ ਨੂੰ ਅਣਡਿੱਠ ਕਰਕੇ ਬਣਾਇਆ ਜਾ ਰਿਹਾ ਪ੍ਰਸਤਾਵਿਤ ਡਿਜ਼ਾਇਨ ਇਉਂ ਲੱਗਦਾ ਜਿਵੇਂ ਭਾਜਪਾ ਦੇ ਚੋਣ ਨਿਸ਼ਾਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅੰਮਿ੍ਤਸਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਤੇ ਇਹ ਡਿਜ਼ਾਇਨ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ।

ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਨੂੰ ਦੇਸ਼ ਦੇ ਮਾਡਲ ਰੇਲਵੇ ਸਟੇਸ਼ਨ ਬਣਾਉਣ ਦੀ ਕੇਂਦਰ ਸਰਕਾਰ ਦੀ ਯੋਜਨਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਰੇਲਵੇ ਸਟੇਸ਼ਨ ਦਾ ਮੌਜੂਦਾ ਚਿਹਰਾ-ਮੋਹਰਾ ਜੋ ਕਿ ਸਿੱਖ ਵਿਰਾਸਤ ਨੂੰ ਦਰਸਾਉਂਦਾ ਹੈ ਬਿਲਕੁਲ ਹੀ ਬਦਲ ਜਾਵੇਗਾ | ਅਸਲ ‘ਚ ਬੀਤੇ ਸਮੇਂ ਤੋਂ ਕੇਂਦਰ ਸਰਕਾਰ ਵਲੋਂ ਇਹ ਯੋਜਨਾ ਲਿਆਂਦੀ ਗਈ ਸੀ ਕਿ ਰੇਲਵੇ ਸਟੇਸ਼ਨ ਵਿਕਾਸ ਨਿਗਮ ਵਲੋਂ ਇੱਥੋਂ ਦੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਕਰਕੇ ਆਧੁਨਿਕੀਕਰਨ ਕੀਤਾ ਜਾਵੇਗਾ | ਦੂਜੇ ਪਾਸੇ ਸਿੱਖ ਜਥੇਬੰਦੀਆਂ ਤੇ ਵਿਦਵਾਨਾਂ ਵਲੋਂ ਨਵੇਂ ਡਿਜ਼ਾਇਨ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਪਵਿੱਤਰ ਨਗਰੀ ਜਿਸ ਨੂੰ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਨੇ ਵਸਾਇਆ ਸੀ ਅਤੇ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ੁਸੋਭਿਤ ਹੋਣ ਕਾਰਨ ਇੱਥੇ ਦੇਸ਼ ਵਿਦੇਸ਼ ਤੋਂ ਯਾਤਰੂ ਤੇ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਦੀ ਦਿੱਖ ਸਿੱਖ ਵਿਰਾਸਤ ਵਾਂਗ ਹੋਣੀ ਚਾਹੀਦੀ ਹੈ | ਵਿਕਾਸ ਨਿਗਮ ਵਲੋਂ ਇਸ ਦੇ ਮੌਜੂਦਾ ਨਕਸ਼ੇ ‘ਚ ਦਾਖ਼ਲਾ ਦੁਆਰ ‘ਤੇ ਕਮਲ ਦੇ ਫੁੱਲ ਦੇ ਆਕਾਰ ਦਾ ਫੁਹਾਰਾ ਲਗਾਇਆ ਜਾ ਰਿਹਾ ਹੈ ਜਿਸ ਦਾ ਵਿਰੋਧ ਹੋਣਾ ਲਾਜ਼ਮੀ ਹੈ | ਦੂਜੇ ਪਾਸੇ ਰੇਲਵੇ ਦੇ ਅਧਿਕਾਰੀ ਨੇ ਵਿਕਾਸ ਤਜਵੀਜ਼ ਮਨਜ਼ੂਰ ਹੋਣ ਦੀ ਪੁਸ਼ਟੀ ਕਰਦਿਆਂ ਇਸ ਨੂੰ ਫਿਰੋਜ਼ਪੁਰ ਡਵੀਜ਼ਨ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਇੱਥੋਂ ਵਿਕਾਸ ਕੰਮ ਸ਼ੁਰੂ ਹੋਣ ਦੀ ਸੂਰਤ ‘ਚ ਰੇਲਵੇ ਸ਼ਟੇਸ਼ਨ ਦੇ ਮੌਜ਼ੂਦਾ ਦਫ਼ਤਰਾਂ ਨੂੰ ਆਰਜੀ ਤੌਰ ‘ਤੇ ਕਿਸੇ ਹੋਰ ਥਾਂ ‘ਤੇ ਤਬਦੀਲ ਕੀਤਾ ਜਾਵੇਗਾ |

Check Also

ਰਾਮੂਵਾਲੀਆ ਦਾ ਬਾਦਲਾਂ ਖਿਲਾਫ ਭਾਸ਼ਣ ਹੋਇਆ ਵਾਇਰਲ

“ਬਾਦਲਾਂ” ਦਾ ਇਸ ਤੋਂ ਮਾੜਾ ਸਮਾਂ ਕੀ ਹੋ ਸਕਦਾ? ਬਿਗਾਨੇ ਟੁਕੜਾ ਤੇ ਸਾਰੀ ਉਮਰ ਪਲਣ …

%d bloggers like this: