Breaking News
Home / ਅੰਤਰ ਰਾਸ਼ਟਰੀ / ਕਨੇਡਾ – ਪਤਨੀ ਨੂੰ ਮਾਰ ਦੇਣ ਵਾਲੇ ਇਸ ਭਾਰਤ ਪਟੇਲ ਦੀ ਹੈ ਪੁਲਿਸ ਨੂੰ ਭਾਲ

ਕਨੇਡਾ – ਪਤਨੀ ਨੂੰ ਮਾਰ ਦੇਣ ਵਾਲੇ ਇਸ ਭਾਰਤ ਪਟੇਲ ਦੀ ਹੈ ਪੁਲਿਸ ਨੂੰ ਭਾਲ

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਮਿਲੀ ਇੱਕ ਮ੍ਰਿਤਕ ਦੇਹ ਦੀ ਪਛਾਣ ਇੱਕ ਟੋਰਾਂਟੋ ਦੀ ਔਰਤ ਵਜੋਂ ਕੀਤੀ ਹੈ ਜੋ ਹਾਲ ਹੀ ਵਿੱਚ ਲਾਪਤਾ ਹੋ ਗਈ ਸੀ।

ਸੋਮਵਾਰ ਦੀ ਰਾਤ ਨੂੰ, 13 ਜਨਵਰੀ ਨੂੰ ਨੇਕਸਸ ਐਵੀਨਿਊ ਅਤੇ ਫੋਗਲ ਰੋਡ ਨੇੜੇ ਜੰਗਲ ਵਾਲੇ ਖੇਤਰ ਵਿੱਚ ਇੱਕ ਮ੍ਰਿਤਕ ਦੇਹ ਮਿਲੀ। ਮੌਤ ਸ਼ੱਕ ਦੇ ਘੇਰੇ ‘ਚ ਸੀ, ਜਿਸ ਕਾਰਨ ‘ਕ-ਤਲ ਅਤੇ ਲਾਪਤਾ ਵਿਅਕਤੀ ਬਿਊਰੋ’ ਨੂੰ ਜਾਂਚ ਲਈ ਬੁਲਾਇਆ ਗਿਆ ਸੀ।ਵੀਰਵਾਰ, 16 ਜਨਵਰੀ ਨੂੰ ਪੀ0ੜਤ ਦੀ ਪਛਾਣ ਟੋਰਾਂਟੋ ਤੋਂ ਰਹਿਣ ਵਾਲੀ 28 ਸਾਲਾ ਹੀਰਲ ਪਟੇਲ ਵਜੋਂ ਹੋਈ। ਟੋਰਾਂਟੋ ਪੁਲਿਸ ਦੇ ਅਨੁਸਾਰ, ਉਸਨੂੰ 11 ਜਨਵਰੀ ਸ਼ਨੀਵਾਰ ਨੂੰ ਲਾਪਤਾ ਦੱਸਿਆ ਗਿਆ ਸੀ ਅਤੇ ਉਸਨੂੰ ਆਖਰੀ ਵਾਰ ਇਸਲੰਿਗਟਨ ਅਤੇ ਸਟੀਲਜ਼ ਅੇਵੀਨਿਊਜ਼ ਦੇ ਨੇੜੇ ਵੇਖਿਆ ਗਿਆ ਸੀ।

ਪੁਲਿਸ ਨੂੰ ਇਸ ਸਬੰਧੀ ਪਟੇਲ ਦੇ ਸਾਬਕਾ ਪਤੀ, 36 ਸਾਲਾ ਰਾਕੇਸ਼ਭਾਈ ਪਟੇਲ ‘ਤੇ ਸ਼ੱਕ ਹੈ। ਪੁਲਿਸ ਨੇ ਰਾਕੇਸ਼ਭਾਈ ਪਟੇਲਦੀ ਭਾਲ ਜਾਰੀ ਕਰ ਦਿੱਤੀ ਹੈ ਅਤੇ ਨਾਲ ਹੀ ਉਸਨੂੰ ਆ.ਤਮ ਸਮਰਪਣ ਕਰਨ ਅਤੇ ਵਕੀਲ ਕਰਨ ਦੀ ਵੀ ਅਪੀਲ ਕਰ ਦਿੱਤੀ ਹੈ।

ਇਸ ਘਟਨਾ ਬਾਰੇ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਕ-ਤਲ ਅਤੇ ਗੁੰਮ-ਸ਼ੁਦਾ ਵਿਅਕਤੀਆਂ ਦੇ ਬਿਊਰੋ ਦੇ ਅਫਸਰਾਂ ਨਾਲ 905-453-2121 ‘ਤੇ ਸੰਪਰਕ ਕਰ ਸਕਦਾ ਹੈ।

Check Also

Video ਇਟਲੀ ‘ਚ ਕੋਰੋਨਾ ਮਰੀਜ਼ਾਾ ਦੀ ਦੇਖਭਾਲ ਲਈ ਰੋਬੋਟ ਦੀ ਵਰਤੋਂ

ਉੱਤਰੀ ਇਟਲੀ ਵਿਚ ਸਥਿਤ ਇਕ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਕਰਨ …

%d bloggers like this: