Breaking News
Home / ਅੰਤਰ ਰਾਸ਼ਟਰੀ / ਇੰਗਲੈਂਡ ‘ਚ ਈਸਾਈਆਂ ਤੇ ਸਿੱਖਾਂ ਦੀ ਜਨ-ਸੰਖਿਆ ਘਟੀ, ਮੁਸਲਮਾਨਾਂ ਤੇ ਹਿੰਦੂਆਂ ਦੀ ਵਧੀ

ਇੰਗਲੈਂਡ ‘ਚ ਈਸਾਈਆਂ ਤੇ ਸਿੱਖਾਂ ਦੀ ਜਨ-ਸੰਖਿਆ ਘਟੀ, ਮੁਸਲਮਾਨਾਂ ਤੇ ਹਿੰਦੂਆਂ ਦੀ ਵਧੀ

ਲੰਡਨ, 15 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਿਚ ਮੁਸਲਿਮ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਇਹ ਗਿਣਤੀ 30 ਲੱਖ ਦਾ ਅੰਕੜਾ ਪਾਰ ਕਰ ਗਈ ਹੈ, ਜਦਕਿ ਈਸਾਈਆਂ ਦੀ ਗਿਣਤੀ ਘਟ ਰਹੀ ਹੈ | ਸਿੱਖਾਂ ਦੀ ਜਨ-ਸੰਖਿਆ ‘ਚ ਜਿਥੇ 0.1 ਫ਼ੀਸਦੀ ਦੀ ਕਮੀ ਆਈ ਹੈ, ਉਥੇ ਹੀ ਹਿੰਦੂਆਂ ਦੀ ਗਿਣਤੀ ‘ਚ 0.1 ਫ਼ੀਸਦੀ ਦਾ ਵਾਧਾ ਹੋਇਆ ਹੈ | ਓ.ਐਨ.ਐਸ. ਅਨੁਸਾਰ ਯਹੂਦੀਆਂ ਤੇ ਬੋਧੀਆਂ ਦੀ ਗਿਣਤੀ ਦੇ ਅੰਕੜੇ ਸਥਿਰ ਹਨ | ਰਾਸ਼ਟਰੀ ਅੰਕੜਿਆਂ ‘ਤੇ ਆਧਾਰਿਤ ਵਾਈਟਹਾਲ ਵਲੋਂ 2011 ਤੋਂ 2016 ਤੱਕ ਕੀਤੀ ਖੋਜ ਤੋਂ ਇਹ ਅੰਕੜੇ ਸਾਹਮਣੇ ਆਏ ਹਨ | ਇੰਗਲੈਂਡ ਤੇ ਵੇਲਜ਼ ਵਿਚ 2016 ਤੱਕ ਦੇ ਅੰਕੜਿਆਂ ਅਨੁਸਾਰ ਮੁਸਲਿਮ ਜਨ.ਸੰਖਿਆ 31,38,000 ਹੈ, ਜੋ 5 ਸਾਲ ਪਹਿਲਾਂ 2011 ਵਿਚ 27 ਲੱਖ ਸੀ, ਜਿਸ ਵਿਚ 4 ਲੱਖ ਦਾ ਵਾਧਾ ਹੋਇਆ ਹੈ | ਇਕੱਲੇ ਇੰਗਲੈਂਡ ਵਿਚ 2016 ਵਿਚ ਅੰਦਾਜਨ ਮੁਸਲਿਮ ਗਿਣਤੀ 3,092,000 ਸੀ |

ਧਰਮ ਦੇ ਅਧਾਰ ‘ਤੇ ਕੀਤੀ ਖੋਜ ਵਿਚ ਕਿਹਾ ਗਿਆ ਹੈ ਕਿ ਇੰਗਲੈਂਡ ਵਿਚ ਈਸਾਈਆਂ ਦੀ ਗਿਣਤੀ ਸਭ ਤੋਂ ਵੱਧ ਹੈ ਪਰ ਮੁਸਲਿਮ ਜਨਸੰ-ਖਿਆ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਇੰਗਲੈਂਡ ਅਤੇ ਵੇਲਜ਼ ਨੇ 2016 ਵਿਚ ਖੁਦ ਨੂੰ ਈਸਾਈ ਦੇਸ਼ ਵਜੋਂ ਐਲਾਨਿਆ ਸੀ ਪਰ ਨਵੇਂ ਅੰਕੜਿਆਂ ਅਨੁਸਾਰ ਈਸਾਈਆਂ ਦੀ ਜਨ-ਸੰਖਿਆ ਦਿਨੋ ਦਿਨ ਘਟ ਰਹੀ ਹੈ | ਇਕੱਲੇ ਇੰਗਲੈਂਡ ਵਿਚ ਈਸਾਈ ਆਬਾਦੀ 59.6 ਫ਼ੀਸਦੀ ਤੋਂ ਘਟ ਕੇ ਇਹ 56.6 ਫ਼ੀਸਦੀ ਰਹਿ ਗਈ ਹੈ | ਇੰਗਲੈਂਡ ਵਿਚ 56.6 ਫੀਸਦੀ ਈਸਾਈ, 5.6 ਫ਼ੀਸਦੀ ਮੁਸਲਿਮ, 1.7 ਫ਼ੀਸਦੀ ਹਿੰਦੂ, 0.7 ਫੀਸਦੀ ਸਿੱਖ, 0.5 ਫ਼ੀਸਦੀ ਯਹੂਦੀ, 0.5 ਫ਼ੀਸਦੀ ਬੋਧੀ ਤੇ 1.5 ਫੀਸਦੀ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ, ਜਦਕਿ 32.8 ਫ਼ੀਸਦੀ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਹਨ | ਸਰਕਾਰੀ ਅੰਕੜਿਆਂ ਅਨੁਸਾਰ ਯੂ.ਕੇ. ਵਿਚ ਸਿੱਖਾਂ ਦੀ ਕੁੱਲ ਵਸੋਂ 404,891 ਹੈ, ਜਦਕਿ ਅਣ-ਅਧਿਕਾਰਤ ਤੌਰ ‘ਤੇ ਸਿੱਖਾਂ ਦੀ ਗਿਣਤੀ 7 ਲੱਖ ਤੋਂ ਵੱਧ ਦੱਸੀ ਜਾਂਦੀ ਹੈ | ਜ਼ਿਕਰਯੋਗ ਹੈ ਕਿ ਸਿੱਖਾਂ ਦੀ ਸਹੀ ਗਿਣਤੀ ਕਰਨ ਲਈ ਸਿੱਖ ਭਾਈਚਾਰੇ ਵਲੋਂ ਸਰਕਾਰ ‘ਤੇ ਦਬਾਅ ਪਾਇਆ ਜਾ ਰਿਹਾ ਹੈ ਤੇ ਸਿੱਖ ਫੈਡਰੇਸ਼ਨ ਯੂ.ਕੇ. ਕਾਨੂੰਨੀ ਚਾਰਾਜੋਈ ਵੀ ਕਰ ਰਹੀ ਹੈ | ਨਵੀਂ ਖੋਜ ਵਿਚ ਸਿੱਖਾਂ ਦੀ ਗਿਣਤੀ ਘਟਣ ਬਾਰੇ ਤਾਂ ਦੱਸਿਆ ਗਿਆ ਹੈ ਪਰ ਇਸ ਦੇ ਕਾਰਨ ਸ਼ਪਸ਼ਟ ਨਹੀਂ ਹੋਏ ਹਨ |

Check Also

Video ਇਟਲੀ ‘ਚ ਕੋਰੋਨਾ ਮਰੀਜ਼ਾਾ ਦੀ ਦੇਖਭਾਲ ਲਈ ਰੋਬੋਟ ਦੀ ਵਰਤੋਂ

ਉੱਤਰੀ ਇਟਲੀ ਵਿਚ ਸਥਿਤ ਇਕ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਕਰਨ …

%d bloggers like this: