Breaking News
Home / ਰਾਸ਼ਟਰੀ / ਗੁਜਰਾਤ ਹਾਈਕੋਰਟ ਵਲੋਂ ਸਿੱਖ ਪਰਿਵਾਰਾਂ ਨੂੰ ਰਾਹਤ ਦੇਣ ਸਬੰਧੀ ਅਰਜ਼ੀ ਰੱਦ
Judge holding gavel in courtroom

ਗੁਜਰਾਤ ਹਾਈਕੋਰਟ ਵਲੋਂ ਸਿੱਖ ਪਰਿਵਾਰਾਂ ਨੂੰ ਰਾਹਤ ਦੇਣ ਸਬੰਧੀ ਅਰਜ਼ੀ ਰੱਦ

ਅਹਿਮਦਾਬਾਦ, 16 ਜਨਵਰੀ (ਏਜੰਸੀ)-ਗੁਜਰਾਤ ਹਾਈਕੋਰਟ ਨੇ ਚਾਰ ਵਿਅਕਤੀਆਂ ਵਲੋਂ ਸਿੰਗਲ-ਜੱਜ ਬੈਂਚ ਦੇ ਆਦੇਸ਼ ਿਖ਼ਲਾਫ਼ ਪਾਈ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ, ਜਿਸ ‘ਚ ਉਨ੍ਹਾਂ 1984 ਸਿੱਖ ਕਤ-ਲੇਆਮ ਦੌਰਾਨ ਅਹਿਮਦਾਬਾਦ ਵਿਚਲੇ 60 ਸਿੱਖ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਸੀ |

Judge holding gavel in courtroom
ਚੀਫ਼ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਏ.ਜੇ. ਸ਼ਸ਼ਤਰੀ ਦੇ ਡਿਵੀਜ਼ਨ ਬੈਂਚ ਨੇ ਅਪੀਲ ਨੂੰ ਖ਼ਾਰਜ ਕਰ ਦਿੱਤਾ | ਪਟੀਸ਼ਨਰਾਂ ਨੇ ਗੁਜਰਾਤ ਸਰਕਾਰ ਤੋਂ ’84 ਕਤ-ਲੇਆਮ ਦੇ ਪੀੜਤ 60 ਸਿੱਖ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਸੀ | ਪਟੀਸ਼ਨਕਰਤਾਵਾਂ ਨੇ ਦਾਅਵਾ ਕੀਤਾ ਕਿ ਤਿੰਨ ਦਹਾਕਿਆਂ ਤੋਂ ਬਾਅਦ ਵੀ ਅਹਿਮਦਾਬਾਦ ਦੇ 60 ਸਿੱਖ ਪਰਿਵਾਰਾਂ ਨੂੰ ਗੁਜਰਾਤ ਸਰਕਾਰ ਵਲੋਂ ਯੋਗ ਮੁਆਵਜ਼ਾ ਨਹੀਂ ਮਿਲਿਆ | ਬੈਂਚ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਪਟੀਸ਼ਨਰ ਰਾਹਤ ਲੈਣ ਲਈ ਢੁੱਕਵੇਂ ਤੱਥ ਮੁਹੱਈਆ ਕਰਵਾਉਣ ‘ਚ ਨਾਕਾਮ ਰਹੇ |

Check Also

ਕਪਿਲ ਸਿਬਲ ਜੀ, UAPA ਕਾਨੂੰਨ ਮੁਸਲਮਾਨਾਂ ਵਿਰੁੱਧ ਨਜਾਇਜ ਸਿੱਖਾਂ ਵਿਰੁੱਧ ਜਾਇਜ਼ ਕਿਵੇਂ ?

ਬੀਤੇ ਦਿਨੀ ਕਾਂਗਰਸੀ ਆਗੂ ਕਪਿਲ ਸਿਬਲ ਨੇ Unlawful Activities Prevention Act (UAPA) ਬਾਰੇ ਇੱਕ ਲੰਮਾ …

%d bloggers like this: