Breaking News
Home / ਰਾਸ਼ਟਰੀ / ਵੀਡੀਉ-ਨਵਜੋਤ ਸਿੱਧੂ ਦੀ ਕਪਿਲ ਸ਼ਰਮਾ ਦੇ ਸ਼ੋਅ ਵਿਚ ਵਾਪਸੀ

ਵੀਡੀਉ-ਨਵਜੋਤ ਸਿੱਧੂ ਦੀ ਕਪਿਲ ਸ਼ਰਮਾ ਦੇ ਸ਼ੋਅ ਵਿਚ ਵਾਪਸੀ

ਕਾਮੇਡੀ ਦਾ ਤੜਕਾ ਲਗਾਉਣ ਵਾਲਾ ਟੀਵੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਵਿਚ ਗੈਸਟ ਦੀ ਭੂਮਿਕਾ ਨਿਭਾਉਣ ਵਾਲੇ ਨਵਜੋਤ ਸਿੰਘ ਸਿੱਧੂ ਸ਼ੋਅ ਵਿਚੋਂ ਬਹੁਤ ਪਹਿਲਾਂ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਹੀ ਗੈਸਟ ਦੀ ਭੂਮਿਕਾ ਨਿਭਾ ਰਹੀ ਹੈ। ਹੁਣ ਇਕ ਵਾਰ ਫਿਰ ਸ਼ੋਅ ਵਿਚ ਸਿੱਧੂ ਨਜ਼ਰ ਆਉਣ ਵਾਲੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਿੱਧੂ ਦੇ ਸ਼ੋਅ ਵਿਚ ਪਹੁੰਚਣ ਤੋਂ ਬਾਅਦ ਜ਼ੋਰ-ਜ਼ੋਰ ਨਾਲ ਠਹਾਕੇ ਲਗਾਉਣ ਵਾਲੀ ਅਰਚਨਾ ਸਿੰਘ ਕੀ ਕਰੇਗੀ।

‘ਦ ਕਪਿਲ ਸ਼ਰਮਾ ਸ਼ੋਅ’ ਵਿਚ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਐਂਟਰੀ ਕਰੇਗੀ। ਉਨ੍ਹਾਂ ਦੇ ਸ਼ੋਅ ਵਿਚ ਐਂਟਰੀ ਕਰਨ ਦੇ ਕਈ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੇ ਹਨ। ਸ਼ਿਲਪਾ ਸ਼ੈਟੀ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਉਤੇ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਸਿੱਧੂ ਨਾਲ ਡਾਂਸ ਕਰ ਰਹੀ ਹੈ। ਸ਼ਿਲਪਾ ਸ਼ੈਟੀ ਨੇ ਲਿਖਿਆ ਹੈ ਕਪਿਲ ਸ਼ਰਮਾ ਨੇ ਜਦੋਂ ਸ਼ੌਅ ਉਤੇ ਸੱਦਿਆ, ਇਕ ਵੱਖਰਾ ਮਾਹੌਲ ਬਣਿਆ। ਇਸ ਨੂੰ ਵੇਖਣਾ ਨਾ ਭੁਲਿਉ।

ਕਾਬਲੇਗੌਰ ਹੈ ਕਿ ਇਸ ਵੀਡੀਓ ਵਿਚ ਕਾਮੇਡੀਅਨ ਕਪਿਲ ਸ਼ਰਮਾ ਸਰਦਾਰ ਜੀ ਦੇ ਲੁਕ ਵਿਚ ਨਜ਼ਰ ਆ ਰਹੇ ਹਨ। ਕਪਿਲ ਨੇ ਪੀਲੀ ਪਗੜੀ ਅਤੇ ਨੀਲਾ ਕੁੜਤਾ ਪਾਇਆ ਹੋਇਆ ਹੈ। ਉਹ ਨਵਜੋਤ ਸਿੰਘ ਸਿੱਧੂ ਵਾਂਗ ਬਣੇ ਹੋਏ ਹਨ। ਸੋਸ਼ਲ ਮੀਡੀਆ ਉਤੇ ਲੋਕਾਂ ਕਹਿ ਰਹੇ ਹਨ ਕਿ ਨਵਜੋਤ ਸਿੱਧੂ ਮੁੜ ਤੋਂ ਸ਼ੋਅ ਵਿਚ ਨਜ਼ਰ ਆਉਣ ਵਾਲੇ ਹਨ।

Check Also

ਪੰਜਾਬ ਸਣੇ ਇਹ 18 ਸੂਬੇ ਭੇਜ ਰਹੇ ਨੇ ਮਜ਼ਦੂਰਾਂ ਦੇ ਖਾਤਿਆਂ ਵਿਚ 3 ਤੋਂ 5 ਹਜ਼ਾਰ ਰੁਪਏ

ਤਾਲਾਬੰਦੀ ਦੌਰਾਨ ਦਿਹਾੜੀ ਮਜ਼ਦੂਰਾਂ ਦੀ ਰੋਜੀ-ਰੋਟੀ ਚੱਲਦੀ ਰਹੇ, ਇਸ ਲਈ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ …

%d bloggers like this: