Breaking News
Home / ਰਾਸ਼ਟਰੀ / ਤੇਜ਼ਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸਿੰਘ ਸੰਧੂ ਹੋਣਗੇ ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ

ਤੇਜ਼ਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸਿੰਘ ਸੰਧੂ ਹੋਣਗੇ ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ

ਆਜ਼ਾਦੀ ਘੁਲਾਟੀਏ ਤੇਜ਼ਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿੱਚ ਭਾਰਤ ਦਾ ਨਵਾਂ ਰਾਜਦੂਤ ਬਣਾਇਆ ਗਿਆ ਹੈ। ਤਰਨਜੀਤ ਸਿੰਘ ਸੰਧੂ ਜੋਕਿ ਭਾਰਤ-ਅਮਰੀਕਾ ਰਿਸ਼ਤਿਆਂ ਤੇ ਮੁਹਾਰਤ ਰੱਖਦੇ ਹਨ ਹਰਸ਼ ਵਰਧਨ ਸ੍ਰੀੰਗਲਾ ਦੀ ਜਗ੍ਹਾ ਲੈਣਗੇ । ਇਸ ਬਾਰੇ ਸਰਕਾਰ ਨੇ ਫੈਸਲਾ ਲੈ ਲਿਆ ਗਿਆ ਹੈ ਤੇ ਐਲਾਨ ਜਲਦ ਹੋ ਜਾਵੇਗਾ। ਤਰਨਜੀਤ ਸਿੰਘ ਸੰਧੂ ਇਸਤੋਂ ਪਹਿਲਾਂ ਸ੍ਰੀ ਲੰਕਾ ਵਿਖੇ ਭਾਰਤ ਦੇ ਰਾਜਦੂਤ ਸਨ।

ਅਮਰੀਕਾ ‘ਚ ਤਰਨਜੀਤ ਸਿੰਘ ਸੰਧੂ ਨਵੇਂ ਭਾਰਤੀ ਅੰਬੈਸਡਰ ਵਜੋਂ ਕਾਰਜਕਾਰ ਸੰਭਾਲਣਗੇ। ਉਹ ਹਰਸ਼ਵਰਧਨ ਸ਼੍ਰਿੰਗਲਾ ਦੀ ਥਾਂ ਲੈਣਗੇ, ਜੋ ਹੁਣ ਭਾਰਤ ‘ਚ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣਗੇ। ਹਾਲ ‘ਚ ਹੀ ਉਹ ਦਿੱਲੀ ਪੁੱਜੇ ਹਨ। ਸੰਧੂ ਕੋਲ ਯੂ. ਐੱਨ. ‘ਚ ਵੀ ਕੰਮ ਕਰਨ ਦਾ ਅਨੁਭਵ ਹੈ।

ਉਹ 24 ਜਨਵਰੀ 2007 ਤੋਂ ਸ਼੍ਰੀਲੰਕਾ ‘ਚ ਭਾਰਤ ਦੇ ਵਰਤਮਾਨ ਹਾਈ ਕਮਿਸ਼ਨਰ ਹਨ। ਇਸ ਤੋਂ ਪਹਿਲਾਂ ਉਹ 2013 ਤੋਂ 2017 ਤਕ ਵਾਸ਼ਿੰਗਟਨ ਡੀ. ਸੀ. ‘ਚ ਭਾਰਤ ਦੇ ਦੂਤਘਰ ‘ਚ ਮਿਸ਼ਨ ਦੇ ਉਪ ਮੁਖੀ ਦੇ ਰੂਪ ‘ਚ ਕਾਰਜ ਕਰ ਚੁੱਕੇ ਹਨ। ਸੰਧੂ ਨੇ 1997 ਤੋਂ 2000 ਵਿਚਕਾਰ ਵਾਸ਼ਿੰਗਟਨ ਡੀ. ਸੀ. ‘ਚ ਭਾਰਤੀ ਮਿਸ਼ਨ ‘ਚ ਵੀ ਕੰਮ ਕੀਤਾ ਸੀ। ਉਹ ਵਾਸ਼ਿੰਗਟਨ ਡੀ. ਸੀ. ਸਰਕਲ ‘ਚ ਇਕ ਖਾਸ ਚਿਹਰਾ ਹਨ।

1988 ਬੈਚ ਦੇ ਆਈ. ਐੱਫ. ਐੱਸ. ਅਧਿਕਾਰੀ ਸੰਧੂ ਨੂੰ ਸੰਯੁਕਤ ਰਾਸ਼ਟਰ ‘ਚ ਵੀ ਕੰਮ ਕਰਨ ਦਾ ਅਨੁਭਵ ਹੈ। ਉਨ੍ਹਾਂ ਨੂੰ ਮਾਰਚ 2009 ਤੋਂ ਅਗਸਤ 2011 ਤਕ ਸਯੁੰਕਤ ਸਕੱਤਰ ਦੇ ਰੂਪ ‘ਚ ਤਾਇਨਾਤ ਕੀਤਾ ਗਿਆ ਸੀ। ਉਹ ਜੁਲਾਈ 2005 ਤੋਂ ਫਰਵਰੀ 2009 ਤਕ ਸੰਯੁਕਤ ਰਾਸ਼ਟਰ, ਨਿਊਯਾਰਕ ‘ਚ ਭਾਰਤ ਦੇ ਸਥਾਈ ਮਿਸ਼ਨ ‘ਚ ਵੀ ਰਹੇ ਹਨ।

Check Also

ਪੰਜਾਬ ਸਣੇ ਇਹ 18 ਸੂਬੇ ਭੇਜ ਰਹੇ ਨੇ ਮਜ਼ਦੂਰਾਂ ਦੇ ਖਾਤਿਆਂ ਵਿਚ 3 ਤੋਂ 5 ਹਜ਼ਾਰ ਰੁਪਏ

ਤਾਲਾਬੰਦੀ ਦੌਰਾਨ ਦਿਹਾੜੀ ਮਜ਼ਦੂਰਾਂ ਦੀ ਰੋਜੀ-ਰੋਟੀ ਚੱਲਦੀ ਰਹੇ, ਇਸ ਲਈ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ …

%d bloggers like this: