Breaking News
Home / ਪੰਥਕ ਖਬਰਾਂ / ਯੂ. ਕੇ., ਇਟਲੀ ਤੋਂ ਬਾਅਦ ਫਰਾਂਸ ਦੇ ਗੁਰੂ ਘਰਾਂ ਵਲੋਂ ਵੀ ਢੱਡਰੀਆਂਵਾਲਾ ਦਾ ਬਾਈਕਾਟ

ਯੂ. ਕੇ., ਇਟਲੀ ਤੋਂ ਬਾਅਦ ਫਰਾਂਸ ਦੇ ਗੁਰੂ ਘਰਾਂ ਵਲੋਂ ਵੀ ਢੱਡਰੀਆਂਵਾਲਾ ਦਾ ਬਾਈਕਾਟ

ਅੰਮ੍ਰਿਤਸਰ / ਪੈਰਿਸ 15 ਜਨਵਰੀ -ਵਿਵਾਦਿਤ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਸ਼ੰਕੇ ਪਾਊ ਪ੍ਰਚਾਰ ਨੂੰ ਲੈ ਕੇ ਉਸ ਖ਼ਿਲਾਫ਼ ਵਿਦੇਸ਼ਾਂ ‘ਚ ਰੋਸ ਫੈਲਦਾ ਜਾ ਰਿਹਾ ਹੈ। ਇੰਗਲੈਂਡ, ਇਟਲੀ ਉਪਰੰਤ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂ ਕੇ ਪ੍ਰਤੀ ਫਰਾਂਸ ਦੇ ਗੁਰੂ ਘਰਾਂ ‘ਚ ਵੀ ਪ੍ਰਚਾਰ ਕਰਨ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ।

ਪ੍ਰੋ: ਸਰਚਾਂਦ ਸਿੰਘ ਨੇ ਉਕਤ ਪ੍ਰਤੀ ਮਿਲੀ ਸੂਚਨਾ ਪੈੱ੍ਰਸ ਨਾਲ ਸਾਂਝਾ ਕਰਦਿਆਂ ਦਸਿਆ ਕਿ ਬਾਈਕਾਟ ਦਾ ਫ਼ੈਸਲਾ ਗੁਰਦੁਆਰਾ ਸਿੰਘ ਸਭਾ ਬੌਬੀਨੀ ਫਰਾਂਸ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੀ ਇਕ ਇਕੱਤਰਤਾ ਦੌਰਾਨ ਲਿਆ ਗਿਆ। ਪਾਸ ਕੀਤੇ ਗਏ ਮਤੇ ਅਨੁਸਾਰ ਉਕਤ ਦੋਹਾਂ ਪ੍ਰਚਾਰਕਾਂ ‘ਤੇ ਉਦੋਂ ਤਕ ਬੰਦਿਸ਼ ਲਾਗੂ ਰਹੇਗੀ ਜਦ ਤਕ ਇਹ ਦੇਵੇ ਆਪਣੇ ਵਿਵਾਦਿਤ ਕਥਨਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਪਖ ਨਹੀਂ ਰੱਖਦੇ ਅਤੇ ਦੋਸ਼ ਮੁਕਤ ਨਹੀਂ ਹੋ ਜਾਂਦੇ। ਮੀਟਿੰਗ ਦੌਰਾਨ ਗੁਰਦੁਆਰਾ ਬੌਬੀਨੀ ਤੋਂ ਇਲਾਵਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ, ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਗਤ ਰਵੀਦਾਸ ਜੀ ਟੈਂਪਲ ਦੇ ਪ੍ਰਬੰਧਕੀ ਮੈਂਬਰਾਂ ਸੁਖਦੇਵ ਸਿੰਘ, ਰਘਬੀਰ ਸਿੰਘ, ਪਰਮਜੀਤ ਸਿੰਘ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ ਲਾ ਬੁਰਜੇ, ਕਰਨੈਲ ਸਿੰਘ ਲਾ ਕੋਰਨਿਵ, ਗੁਰਮੀਤ ਸਿੰਘ ਬੋਂਦੀ ਗੁਰੂਘਰ, ਮੰਗਤ ਸਿੰਘ ਬੋਂਦੀ ਗੁਰੂ ਘਰ, ਅਤੇ ਬਲਬੀਰ ਸਿੰਘ ਬੋਂਦੀ ਗੁਰੂਘਰ ਆਦਿ ਮੌਜੂਦ ਸਨ।

Check Also

ਜਤਿੰਦਰ ਪੰਨੂ ਦੇ ਵੀ ਹੱਥ ਰੰਗੇ ਨੇ ਖੂ ਨ ਨਾਲ

ਅੱਜ ਬਰਖਾ ਦੱਤ, ਸ਼ੇਖਰ ਗੁਪਤਾ, ਤਵਲੀਨ ਸਿੰਘ, ਜਤਿੰਦਰ ਪੰਨੂ ਵਰਗੇ ਪੱਤਰਕਾਰ ਅਤੇ ਕਾਂਗਰਸੀ, ਖੱਬੇ ਪੱਖੀ …

%d bloggers like this: