Breaking News
Home / ਰਾਸ਼ਟਰੀ / ਵੀਡੀਉ-ਕਰੀਮ ਲਾਲਾ ਨੂੰ ਮਿਲਣ ਜਾਂਦੀ ਸੀ ਇੰਦਰਾ ਗਾਂਧੀ

ਵੀਡੀਉ-ਕਰੀਮ ਲਾਲਾ ਨੂੰ ਮਿਲਣ ਜਾਂਦੀ ਸੀ ਇੰਦਰਾ ਗਾਂਧੀ

ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ (Shivsena MP Sanjay Raut) ਨੇ ਬੁੱਧਵਾਰ ਨੂੰ ਇਕ ਇੰਟਰਵਿਊ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਰਾਉਤ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਅੰਡਰਵਰਲਡ ਡਾ-ਨ ਕਰੀਮ ਲਾਲਾ ਨਾਲ ਮੁਲਾਕਾਤ ਕਰਨ ਆਉਂਦੀ ਸੀ।

ਰਾਉਤ ਨੇ ਮੁੰਬਈ ਦੇ ਅੰਡਰ-ਵਰਲਡ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਦਾਊਦ ਇਬਰਾਹਿਮ, ਛੋਟਾ ਸ਼ਕੀਲ ਅਤੇ ਸ਼ਰਦ ਸ਼ੈੱਟੀ ਵਰਗੇ ਗੈਂਗ-ਸਟਰਾਂ ਨੇ ਮਹਾਂਨਗਰ ਅਤੇ ਆਸ ਪਾਸ ਦੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ। ਰਾਉਤ ਪਹਿਲਾਂ ਪੱਤਰਕਾਰ ਸਨ।

ਸੰਜੇ ਰਾਉਤ ਨੇ ਇਥੇ ਇਕ ਪੁਰਸਕਾਰ ਸਮਾਰੋਹ ਦੌਰਾਨ ਇਕ ਮੀਡੀਆ ਸਮੂਹ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਫੈਸਲਾ ਕਰਦੇ ਸਨ ਕਿ ਪੁਲਿਸ ਕਮਿਸ਼ਨਰ ਕੌਣ ਬਣੇਗਾ, ਮੰਤਰਾਲੇ (ਸਕੱਤਰੇਤ) ਵਿੱਚ ਕੌਣ ਬੈਠੇਗਾ।

ਰਾਉਤ ਨੇ ਦਾਅਵਾ ਕੀਤਾ ਕਿ ਜਦੋਂ ਹਾਜੀ ਮਸਤਾਨ ਮੰਤਰਾਲੇ ਵਿਚ ਆਏ ਸਨ ਤਾਂ ਪੂਰਾ ਮੰਤਰਾਲਾ ਉਸ ਨੂੰ ਦੇਖਣ ਲਈ ਹੇਠਾਂ ਆਉਂਦਾ ਸੀ। ਇੰਦਰਾ ਗਾਂਧੀ ਪਾਏਧੋਨੀ (ਦੱਖਣੀ ਮੁੰਬਈ ਵਿਚ) ਵਿਚ ਕਰੀਮ ਲਾਲਾ ਨੂੰ ਮਿਲਣ ਜਾਂਦੀ ਸੀ। ਰਾਉਤ ਦੀ ਪਾਰਟੀ ਨੇ ਐਨਸੀਪੀ ਅਤੇ ਕਾਂਗਰਸ ਨਾਲ ਮਿਲ ਕੇ ਪਿਛਲੇ ਸਾਲ ਮਹਾਰਾਸ਼ਟਰ ਵਿੱਚ ਸਰਕਾਰ ਬਣਾਈ ਸੀ।

Check Also

ਨਿਰ ਭਿ ਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ

ਨਵੀਂ ਦਿੱਲੀ: ਨਿਰਭਿਆ ਦੇ ਚਾਰੇ ਦੋ ਸ਼ੀ ਆਂ ਨੂੰ ਕੱਲ੍ਹ ਸਵੇਰੇ 5.30 ਵਜੇ ਫਾਂਸੀ ਦਿੱਤੀ …

%d bloggers like this: