Breaking News
Home / ਰਾਸ਼ਟਰੀ / ਵੀਡੀਉ -‘ਜੇ ਦਵਿੰਦਰ ਸਿੰਘ ਦਾ ਨਾਂ ਦਵਿੰਦਰ ਖ਼ਾਨ ਹੁੰਦਾ ਤਾਂ?’

ਵੀਡੀਉ -‘ਜੇ ਦਵਿੰਦਰ ਸਿੰਘ ਦਾ ਨਾਂ ਦਵਿੰਦਰ ਖ਼ਾਨ ਹੁੰਦਾ ਤਾਂ?’

ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਲਜ਼ਾਮ ਲਗਾਇਆ ਹੈ ਕਿ ਜੇਕਰ ਕਸ਼ਮੀਰ ਵਿੱਚ ਕਥਿਤ ਅੱ-ਤਵਾਦੀਆਂ ਦੀ ਮਦਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਰੈਨਾ ਦਾ ਨਾਂ ਦਵਿੰਦਰ ‘ਖ਼ਾਨ’ ਹੁੰਦਾ “ਤਾਂ ਆਰਐਸਐਸ ਦੀ ਟਰੋਲ ਫੌਜ ਦਾ ਰਵੱਈਆ ਵਧੇਰੇ ਹ-ਮਲਾਵਰ ਹੋਣਾ ਸੀ”।

57-ਸਾਲਾ ਦਵਿੰਦਰ ਸਿੰਘ 1990 ਦੇ ਦਹਾਕੇ ਵਿੱਚ ਕਸ਼ਮੀਰ ਵਾਦੀ ‘ਚ ਅੱ-ਤਵਾਦੀਆਂ ਵਿਰੁੱਧ ਮੁਹਿੰਮ ਦੌਰਾਨ ਪ੍ਰਮੁੱਖ ਪੁਲਿਸ ਮੁਲਾਜ਼ਮ ਰਹੇ।

ਦਵਿੰਦਰ ਸਿੰਘ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਤ੍ਰਾਲ ਖੇਤਰ ਦੇ ਰਹਿਣ ਵਾਲੇ ਹਨ, ਜਿਸ ਨੂੰ ਅੱ-ਤਵਾਦੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਕਮਾਂਡਰ ਬੁਰਹਾਨ ਵਾਨੀ, ਜੋ ਕਸ਼ਮੀਰ ਵਿੱਚ ਮੌਜੂਦਾ ਅੱ-ਤਵਾਦ ਦਾ ਚਿਹਰਾ ਸਨ, ਦਾ ਵੀ ਸਬੰਧ ਤ੍ਰਾਲ ਨਾਲ ਸੀ।

ਇੱਕ ਅਧਿਕਾਰੀ ਨੇ ਇਲਜ਼ਾਮ ਲਾਇਆ ਕਿ ਦਵਿੰਦਰ ਸਿੰਘ ਨੇ 1990 ਦੇ ਦਹਾਕੇ ਵਿੱਚ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਅ-ਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਅਤੇ ਅ-ਫ਼ੀਮ ਵੇਚ ਦਿੱਤੀ। ਉਸ ਖ਼ਿਲਾਫ਼ ਇਸ ਕੇਸ ਵਿੱਚ ਵੀ ਜਾਂਚ ਸ਼ੁਰੂ ਕੀਤੀ ਗਈ ਸੀ ਪਰ ਜਲਦੀ ਹੀ ਇਹ ਬੰਦ ਕਰ ਦਿੱਤੀ ਗਈ।

ਅਧੀਰ ਰੰਜਨ ਨੇ ਸਿੰਘ-ਖਾਨ ਵਾਲੀ ਦਲੀਲ ਨਾਲ ਟਵੀਟ ਕੀਤਾ, “ਆਰਐੱਸਐੱਸ ਤੇ ਭਾਜਪਾ ਸਾਡੇ ਦੇਸ਼ ਦੇ ਮਾਹੌਲ ਨੂੰ ਵਿਗਾੜਨ ‘ਤੇ ਤੁਲੇ ਹੋਏ ਹਨ। ਦੇਸ਼ ਦੇ ਦੁ-ਸ਼ਮਣਾਂ ਨੂੰ ਉਨ੍ਹਾਂ ਦੇ ਰੰਗ, ਜਾਤ ਅਤੇ ਧਰਮ ਨੂੰ ਵੇਖੇ ਬਿਨਾਂ ਨਿੰਦਣਾ ਚਾਹੀਦਾ ਹੈ।”ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ, “ਹੁਣ ਇਹ ਪ੍ਰਸ਼ਨ ਉੱਠਦਾ ਹੈ ਕਿ ਪੁਲਵਾਮਾ ਦੇ ਹ-ਮਲੇ ਦੇ ਅਸਲ ਅ-ਪਰਾਧੀ ਕੌਣ ਸਨ। ਇਸ ਕੇਸ ਦੀ ਨਵੇਂ ਸਿਰੇ ਤੋਂ ਜਾਂਚ ਹੋਣੀ ਚਾਹੀਦੀ ਹੈ।”

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: