Breaking News
Home / ਪੰਥਕ ਖਬਰਾਂ / ਸੁਖਬੀਰ ਬਾਦਲ ਨੇ ਸੰਤ ਭਿੰਡਰਾਂਵਾਲਿਆ ਬਾਰੇ ਕਹੀ ਵੱਡੀ ਗਲ

ਸੁਖਬੀਰ ਬਾਦਲ ਨੇ ਸੰਤ ਭਿੰਡਰਾਂਵਾਲਿਆ ਬਾਰੇ ਕਹੀ ਵੱਡੀ ਗਲ

ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ-ਇੱਕ ਸੱਚੇ ਅਕਾਲੀ ਵਜੋਂ ਜਾਣੀ ਜਾਂਦੀ ਪੰਥ ਦੀ ਸਤਿਕਾਰਤ ਸ਼ਖ਼ਸੀਅਤ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਕੇ ਭਰਾ ਸ. ਵੀਰ ਸਿੰਘ ਜੀ ਦੇ ਅਕਾਲ ਚਲਾਣੇ ਦਾ ਦੁੱ.ਖ ਸਾਂਝਾ ਕਰਨ ਲਈ ਉਨ੍ਹਾਂ ਦੇ ਪਿੰਡ ਰੋਡੇ ਵਿਖੇ ਪਹੁੰਚ ਪਰਿਵਾਰ ਨਾਲ ਮੁਲਾਕਾਤ ਕੀਤੀ। ਧਰਮ ਯੁੱ-ਧ ਸਮੇਤ ਅਨੇਕਾਂ ਹੋਰ ਮੋਰਚਿਆਂ ‘ਚ ਸੰਘਰਸ਼ ਕਰਨ ਵਾਲੇ ਸ. ਵੀਰ ਸਿੰਘ ਜੀ ਸਾਡੇ ਸਾਰਿਆਂ ਲਈ ਪੰਥ ਪ੍ਰਸਤੀ ਦਾ ਇੱਕ ਪ੍ਰੇਰਨਾਦਾਇਕ ਇਤਿਹਾਸ ਸਿਰਜ ਕੇ ਗਏ ਹਨ।

ਸੁਖਬੀਰ ਸਿੰਘ ਜੀ ਬਾਦਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਭਰਾ ਸ.ਵੀਰ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੇ ਅਫ-ਸੋਸ ਵਜ਼ੋ ਉਹਨਾਂ ਦੇ ਗ੍ਰਹਿ ਪਰਿਵਾਰ ਨਾਲ ਦੁੱ,ਖ ਸਾਂਝਾ ਕਰਨ ਪਹੁੰਚੇ।

ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ‘ਚ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਈ ਵੀਰ ਸਿੰਘ ਨੇ ਗੁਰਬਚਨ ਸਿੰਘ ਜੀ ਖ਼ਾਲਸਾ ਮੁਖੀ ਦਮਦਮੀ ਟਕਸਾਲ ਤੋਂ ਅੰਮ੍ਰਿਤਪਾਨ ਕਰਨ ਵਾਲੇ ਭਾਈ ਵੀਰ ਸਿੰਘ ਨੇ ਧਰਮ ਯੁੱ-ਧ ਮੋਰਚੇ ‘ਚ ਸ਼ਾਮਿਲ ਹੁੰਦਿਆਂ ਗ੍ਰਿ-ਫ਼ਤਾਰੀਆਂ ਦੇਣੀਆਂ ਅਤੇ ਔ-ਖੇ ਸਮੇਂ ਸਿੱਖ ਪੰਥ ਦੀ ਜੋ ਸੇਵਾ ਕੀਤੀ ਉਹ ਭੁਲਾਇਆ ਨਹੀਂ ਜਾ ਸਕਦਾ ਸਗੋਂ ਹਮੇਸ਼ਾਂ ਯਾਦ ਰਹੇਗਾ।

ਉਹਨਾਂ ਕਿਹਾ ਕਿ ਭਾਈ ਵੀਰ ਸਿੰਘ ਜੀ ਨੇ ਦਰਬਾਰ ਸਾਹਿਬ ਹ-ਮਲੇ ਉਪਰੰਤ ਦ੍ਰਿੜਤਾ ‘ਚ ਪਰਪੱਕ ਰਹਿੰਦਿਆਂ ਕਈ ਵਾਰ ਪੁਲੀਸ ਜ.ਬਰ ਅਤੇ ਤ-ਸ਼ੱਦ.ਦ ਦਾ ਸਾਹਮਣਾ ਕੀਤਾ। ਬਾਬਾ ਜੋਗਿੰਦਰ ਸਿੰਘ ਜੀ ਖ਼ਾਲਸਾ ਵੱਲੋਂ ਵਿੱਢੀ ਗਈ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਸਰ ਕਰਨ ਲਈ ਅਗੇ ਹੋਕੇ ਸੇਵਾ ਕੀਤੀ ਸੀ।

Check Also

ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ …

%d bloggers like this: