Breaking News
Home / ਰਾਸ਼ਟਰੀ / ਵਾਇਰਲ ਵੀਡੀਉ-ਮੋਦੀ ਜਾਂ ਯੋਗੀ ਖਿਲਾਫ ਬੋਲੇ ਤਾਂ ਜਿਊਂਦੇ ਜ਼ਮੀਨ ’ਚ ਗੱਡ ਦੇਣਗੇ ਬੀਜੇਪੀ ਵਾਲੇ

ਵਾਇਰਲ ਵੀਡੀਉ-ਮੋਦੀ ਜਾਂ ਯੋਗੀ ਖਿਲਾਫ ਬੋਲੇ ਤਾਂ ਜਿਊਂਦੇ ਜ਼ਮੀਨ ’ਚ ਗੱਡ ਦੇਣਗੇ ਬੀਜੇਪੀ ਵਾਲੇ

ਅਲੀਗੜ੍ਹ: ਦੂਜੀ ਵਾਰ ਦੇਸ਼ ਦੀ ਸੱਤਾ ਹਾਸਲ ਕਰਨ ਮਗਰੋਂ ਬੀਜੇਪੀ ਲੀਡਰ ਹੰਕਾਰੇ ਗਏ ਹਨ। ਉਹ ਨਿੱਤ ਨਵੀਆਂ ਧ-ਮਕੀਆਂ ਦੇ ਰਹੇ ਹਨ।

ਹੁਣ ਅਲੀਗੜ੍ਹ ਦੇ ਬੀਜੇਪੀ ਲੀਡਰ ਰਘੂਰਾਜ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਉਹ ‘ਜਿਊਂਦੇ ਜ਼ਮੀਨ ’ਚ ਗੱਡ ਦੇਵੇਗਾ।’

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਨਾਗਰਿਕਤਾ ਸੋਧ ਐਕਟ ਬਾਰੇ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦਿਆਂ ਰਘੂਰਾਜ ਨੇ ਇਹ ਬਿਆਨ ਦਿੱਤਾ।

ਭਾਜਪਾ ਆਗੂ ਨੇ ਕਿਹਾ ‘ਮੈਂ ਮੁੱਠੀ ਭਰ ਲੋਕਾਂ- ਇੱਕ ਫ਼ੀਸਦ ਅਪਰਾਧੀਆਂ ਤੇ ਭ੍ਰਿਸ਼ਟਾਂ ਨੂੰ ਮੋਦੀ ਤੇ ਯੋਗੀ ਖ਼ਿਲਾਫ਼ ਮੁਰਦਾਬਾਦ ਕਹਿਣ ’ਤੇ ਚਿਤਾਵਨੀ ਦਿੰਦਾ ਹੈ, ਮੈਂ ਜਿਊਂਦਿਆਂ ਜ਼ਮੀਨ ’ਚ ਗੱਡ ਦਿਆਂਗਾ।’ ਆਗੂ ਨੇ ਅੱਗੇ ਕਿਹਾ ‘ਯੋਗੀ ਤੇ ਮੋਦੀ ਇਸ ਤੋਂ ਚਿੰਤਤ ਹੋਣ ਵਾਲੇ ਨਹੀਂ ਹਨ ਤੇ ਦੇਸ਼ ਇਸੇ ਤਰ੍ਹਾਂ ਚਲਾਉਣਗੇ।’

ਰਘੂਰਾਜ ਨੇ ਇਸ ਤੋਂ ਇਕ ਕਦਮ ਹੋਰ ਅੱਗੇ ਜਾਂਦਿਆਂ ਕਿਹਾ ਕਿ ਜਿਹੜੇ ‘ਦਾਊਦ ਇਬਰਾਹਿਮ ਤੋਂ ਪੈਸਾ ਲੈ ਰਹੇ ਹਨ ਤੇ ਸਾਡੇ ਅਧਿਕਾਰੀਆਂ ਤੇ ਮੁਸਲਮਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਉਨ੍ਹਾਂ ਦਾ ਬੁਰੀ ਤਰ੍ਹਾਂ ਕੁ-ਟਾਪਾ ਕੀਤਾ ਜਾਵੇਗਾ।’

ਰਘੂਰਾਜ ਅਲੀਗੜ੍ਹ ਨਾਲ ਹੀ ਸਬੰਧਤ ਹੈ ਤੇ ਉਸ ਨੇ ਇਹ ਬਿਆਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਹੋਏ ਰੋਸ ਪ੍ਰਦਰਸ਼ਨਾਂ ਦੇ ਸੰਦਰਭ ਵਿੱਚ ਦਿੱਤੇ ਹਨ।

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਬੀਜੇਪੀ ਪ੍ਰਧਾਨ ਦਿਲੀਪ ਘੋਸ਼ ਨੇ ਸੀਏਏ ਪ੍ਰਦਰਸ਼ਨ ਦੌਰਾਨ ਤੋੜ-ਭੰਨ੍ਹ ਕਰਨ ਵਾਲਿਆਂ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਸੀ। ਦਿਲੀਪ ਘੋਸ਼ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਏਗਾ ਤਾਂ ਉਸ ਨੂੰ ਗੋ-ਲੀ ਮਾਰ ਦਿੱਤੀ ਜਾਵੇਗੀ।

ਘੋਸ਼ ਨੇ ਕਿਹਾ ਕਿ “ਕੀ ਇਹ ਉਨ੍ਹਾਂ ਦੇ ਪਿਓ ਦੀ ਜਾਇਦਾਦ ਹੈ? ਉਹ ਕਿਸ ਤਰ੍ਹਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੋ ਟੈਕਸ ਦੇਣ ਵਾਲਿਆਂ ਦੇ ਪੈਸਿਆਂ ਨਾਲ ਬਣੀ ਹੈ? ਉੱਤਰ ਪ੍ਰਦੇਸ਼, ਅਸਮ ਤੇ ਕਰਨਾਟਕ ਦੀਆਂ ਸਰਕਾਰਾਂ ਨੇ ਅਜਿਹੇ ਰਾਸ਼ਟਰ ਵਿਰੋਧੀ ਤੱਤਾਂ ਨੂੰ ਗੋ-ਲੀ ਮਾਰ ਕੇ ਬਿਲਕੁਲ ਠੀਕ ਕੀਤਾ।” ਉਨ੍ਹਾਂ ਅੱਗੇ ਕਿਹਾ ਕਿ ਅਸਮ, ਯੂਪੀ ਤੇ ਜਿੱਥੇ ਵੀ ਉਨ੍ਹਾਂ ਦੀ ਸਰਕਾਰ ਹੈ ਅਜਿਹੇ ਲੋਕਾਂ ਨੂੰ ਕੁੱ-ਤਿਆਂ ਵਾਂਗ ਗੋ-ਲੀ ਮਾਰੀ ਗਈ। ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਗਏ।

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: