Breaking News
Home / ਪੰਜਾਬ / ਦੇਖੋ ਕਿਵੇਂ 5ਵਾਂ ਵਿਆਹ ਕਰਾ ਕੇ ਕੁੜੀ ਨੇ ਮੁੰਡੇ ਨੁੰ ਠੱਗਿਆ

ਦੇਖੋ ਕਿਵੇਂ 5ਵਾਂ ਵਿਆਹ ਕਰਾ ਕੇ ਕੁੜੀ ਨੇ ਮੁੰਡੇ ਨੁੰ ਠੱਗਿਆ

ਚੰਡੀਗੜ੍ਹ: ਕਈ ਲੋਕਾਂ ਨੇ ਵਿਆਹ ਨੂੰ ਹੀ ਠੱਗੀ ਦਾ ਜ਼ਰੀਆ ਬਣਾਇਆ ਹੋਇਆ ਹੈ। ਇਸ ਲਈ ਰਿਸ਼ਤਾ ਕਰਨ ਲੱਗਿਆਂ ਪੂਰੀ ਪੁਣਛਾਣ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਤੁਹਾਡੇ ਨਾਲ ਵੀ ਜਗਦੀਪ ਸਿੰਘ ਵਾਲੀ ਹੋ ਸਕਦੀ ਹੈ। ਦਰਅਸਲ ਨਾਭਾ ਨੇੜਲੇ ਪਿੰਡ ਦੇ ਜਗਦੀਪ ਨੇ ਇਲਜ਼ਾਮ ਲਾਇਆ ਹੈ ਕਿ 5ਵਾਂ ਵਿਆਹ ਕਰਾ ਕੇ ਮਨਪ੍ਰੀਤ ਕੌਰ ਨੇ ਉਸ ਨੂੰ ਠੱਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਨਾਭਾ ਬਲਾਕ ਦੇ ਪਿੰਡ ਸਮਲਾ ਵਿੱਚ ਜਗਦੀਪ ਸਿੰਘ ਦਾ ਵਿਆਹ ਢਕੋਲੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਲ ਹੋਇਆ ਸੀ। ਜਗਦੀਪ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਵਿਆਹ ਹੋਣ ਮਗਰੋਂ ਮਨਪ੍ਰੀਤ ਇੱਕ ਲੱਖ ਦੀ ਰਾਸ਼ੀ ਘਰੋਂ ਚੁੱਕ ਕੇ ਆਪਣੇ ਪੇਕੇ ਚਲੀ ਗਈ। ਉੱਥੇ ਉਸ ਨੇ ਆਪਣੇ ਸਹੁਰੇ ਪਰਿਵਾਰ ਖਿਲਾਫ ਰਿਪੋਰਟ ਲਿਖਵਾ ਦਿੱਤੀ ਕਿ ਉਹ ਦਾਜ ਦਹੇਜ ਲਈ ਤੰਗ ਕਰਦੇ ਹਨ।

ਜਗਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਨੇ ਆਪਣਾ ਨਾਂ ਬਦਲ ਕੇ 5ਵਾਂ ਵਿਆਹ ਜਗਦੀਪ ਸਿੰਘ ਨਾਲ ਕਰਵਾਇਆ ਸੀ। ਇਸ ਮਗਰੋਂ ਪੀੜਤ ਜਗਦੀਪ ਨੇ ਇਹ ਸਾਰੀ ਘਟਨਾ ਪੁਲਿਸ ਨੂੰ ਦੱਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮਨਪ੍ਰੀਤ ਤੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਪਹਿਲਾਂ ਹੀ ਚਾਰ ਵਿਆਹ ਕਰਵਾਏ ਹੋਏ ਸੀ। ਉਨ੍ਹਾਂ ਤੋਂ ਵੀ ਮੋਟੀ ਰਕਮ ਲੈ ਕੇ ਸਮਝੌਤਾ ਕੀਤਾ ਸੀ। ਪੰਜਵਾਂ ਵਿਆਹ ਜਗਦੀਪ ਸਿੰਘ ਨਾਲ ਕਰਵਾ ਲਿਆ। ਉਸ ਤੋਂ ਵੀ ਮੋਟੀ ਰਕਮ ਵਸੂਲਣ ਦੇ ਚੱਕਰ ਵਿੱਚ ਸੀ। ਹੁਣ ਮਨਪ੍ਰੀਤ ਆਪਣੇ ‘ਤੇ ਹੀ ਮਾਮਲਾ ਦਰਜ ਕਰਵਾ ਬੈਠੀ ਹੈ।ਨਾਭਾ ਸਦਰ ਥਾਣਾ ਦੇ ਇਚਾਰਜ ਜੈਇੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਤੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਖਿਲਾਫ ਧਾਰਾ 384, 420 ਤੇ 120 ਬੀ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Check Also

Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਚਿੰਤਾ ਪਸਰੀ ਹੋਈ ਹੈ। ਇਹ ਗੱਲ ਦੀ ਸਮਝ …

%d bloggers like this: