Breaking News
Home / ਰਾਸ਼ਟਰੀ / **ਭਾਰਤ ਬਾਰੇ, ਭਾਰਤੀ ਅਖਬਾਰ ਦੀ, ਭਾਰਤੀਆਂ ਲਈ ਖਬਰ**

**ਭਾਰਤ ਬਾਰੇ, ਭਾਰਤੀ ਅਖਬਾਰ ਦੀ, ਭਾਰਤੀਆਂ ਲਈ ਖਬਰ**

‘ਗਲੋਬਲ ਹੰਗਰ ਇੰਡੈਕਸ’ (ਵਿਸ਼ਵ ਭੁੱਖ ਸੂਚਕਾਂਕ) ਦੇ ਅਨੁੁਸਾਰ ਦੁਨੀਆ ਦੇ 117 ਦੇਸ਼ਾਂ ਵਿਚ ਭਾਰਤ 107ਵੇਂ ਨੰਬਰ ‘ਤੇ ਹੈ। ਦੇਸ਼ ‘ਚ ਅਨਾਜ ਦੀ ਕੋਈ ਘਾਟ ਨਹੀਂ, ਪਰ ਇਸ ਦੇ ਬਾਵਜੂਦ ਦੇਸ਼ ਦੇ ਕਰੋੜਾਂ ਲੋਕ ਭੁੱਖੇ ਹੀ ਸੌਂਦੇ ਹਨ।ਜਿਨ੍ਹਾਂ 45 ਦੇਸ਼ਾਂ ਦੀ ਹਾਲਤ ਕਾਫ਼ੀ ਨਾਜੁਕ ਦੱਸੀ ਜਾ ਰਹੀ ਹੈ, ਉਨ੍ਹਾਂ ਵਿਚ ਵੀ ਭਾਰਤ ਸ਼ਾਮਿਲ ਹੋ ਚੁੱਕਿਆ ਹੈ। ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਜ਼ਿਆਦਾ ਖਾਣਾ ਹੋਣ ਦੇ ਬਾਵਜੂਦ ਵੀ ਭਾਰਤ ਦਾ ਚੌਥਾ ਆਦਮੀ ਭੁੱਖਾ ਸੌਂਦਾ ਹੈ।ਜਿੰਨਾ ਖਾਣਾ ਇੰਗਲੈਂਡ ‘ਚ ਖਾਧਾ ਜਾਂਦਾ ਹੈ, ਓਨਾ ਭਾਰਤ ‘ਚ ਬਿਨਾਂ ਵਜ੍ਹਾ ਖਰਾਬ ਹੋ ਜਾਂਦਾ ਹੈ। ਜਿੰਨੀ ਕਣਕ ਆਸਟ੍ਰੇਲੀਆ ਵਿਚ ਪੈਦਾ ਹੁੰਦੀ ਹੈ, ਓਨੀ ਭਾਰਤ ਦੇ ਗੁਦਾਮਾਂ ਵਿਚ ਸੜ ਜਾਂਦੀ ਹੈ।

ਗਲੋਬਲ ਹੰਗਰ ਇੰਡੈਕਸ’ (ਵਿਸ਼ਵ ਭੁੱਖ ਸੂਚਕਾਂਕ) ਦੇ ਅਨੁੁਸਾਰ ਦੁਨੀਆ ਦੇ 117 ਦੇਸ਼ਾਂ ਵਿਚ ਭਾਰਤ 107ਵੇਂ ਨੰਬਰ ‘ਤੇ ਹੈ | ਦੇਸ਼ ‘ਚ ਅਨਾਜ ਦੀ ਕੋਈ ਘਾਟ ਨਹੀਂ, ਪਰ ਇਸ ਦੇ ਬਾਵਜੂਦ ਦੇਸ਼ ਦੇ ਕਰੋੜਾਂ ਲੋਕ ਭੁੱਖੇ ਹੀ ਸੌਾਦੇ ਹਨ | ਭਾਰਤ ‘ਚ 5 ਸਾਲਾਂ ਤੋਂ ਘੱਟ ਉਮਰ ਵਾਲੇ ਬੱਚਿਆਂ ‘ਚੋਂ 37.05 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ‘ਚੋਂ 10 ਲੱਖ ਬੱਚੇ 5 ਸਾਲਾਂ ਦੀ ਉਮਰ ਤੱਕ ਪੁੱਜਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ | ਦੁਨੀਆ ਦੇ ਸਭ ਤੋਂ ਭੁੱਖੇ 20 ਦੇਸ਼ਾਂ ‘ਚ ਭਾਰਤ ਵੀ ਸ਼ਾਮਿਲ ਹੈ | ਦੂਜੇ ਪਾਸੇ ਖਾਣੇ ਦੀ ਬਰਬਾਦੀ ਵੱਲ ਧਿਆਨ ਦਿੱਤਾ ਜਾਵੇ ਤਾਂ ਉਸ ਵਿਚ ਭਾਰਤੀ ਮੋਹਰਲੀ ਲਾਈਨ ਵਿਚ ਦਿਖਾਈ ਦਿੰਦੇ ਹਨ | ਜਿਨ੍ਹਾਂ 45 ਦੇਸ਼ਾਂ ਦੀ ਹਾਲਤ ਕਾਫ਼ੀ ਨਾਜੁਕ ਦੱਸੀ ਜਾ ਰਹੀ ਹੈ, ਉਨ੍ਹਾਂ ਵਿਚ ਵੀ ਭਾਰਤ ਸ਼ਾਮਿਲ ਹੋ ਚੁੱਕਿਆ ਹੈ |

ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਜ਼ਿਆਦਾ ਖਾਣਾ ਹੋਣ ਦੇ ਬਾਵਜੂਦ ਵੀ ਭਾਰਤ ਦਾ ਚੌਥਾ ਆਦਮੀ ਭੁੱਖਾ ਸੌਾਦਾ ਹੈ | ਗਲੋਬਲ ਹੰਗਰ ਦੀ ਸੂਚੀ ‘ਚ ਦਰਜ ਹੈ ਕਿ ਭਾਰਤ ਇਸ ਸਮੇਂ ਭੁੱਖ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ | ਸੈਂਟਰ ਆਫ਼ ਟਰੇਡ ਯੂਨੀਅਨ ਪੰਜਾਬ ਦੇ ਸੰਯੁਕਤ ਸਕੱਤਰ ਪ੍ਰੇਮ ਸਾਗਰ ਸ਼ਰਮਾ ਨੇ ਇਸ ‘ਤੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਯੂਨਾਈਟਿਡ ਨੈਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਭਾਰਤ ‘ਚ ਪੈਦਾ ਹੁੰਦੇ ਅਨਾਜ ਦਾ 40 ਪ੍ਰਤੀਸ਼ਤ ਹਿੱਸਾ ਬੇਕਾਰ ਹੀ ਚਲਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਹਰ ਸਾਲ 6700 ਕਰੋੜ ਕਿੱਲੋ ਖਾਣਾ ਐਵੇਂ ਹੀ ਬਰਬਾਦ ਹੋ ਜਾਂਦਾ ਹੈ, ਜਿਸ ਦੀ ਕੀਮਤ 90 ਹਜ਼ਾਰ ਕਰੋੜ ਬਣਦੀ ਹੈ | ਇਸ ਨਾਲ ਗਰੀਬੀ ਰੇਖਾ ਤੋਂ ਹੇਠ ਰਹਿੰਦੇ 26 ਕਰੋੜ ਲੋਕਾਂ ਦਾ 6 ਮਹੀਨੇ ਲਈ ਪੇਟ ਭਰਿਆ ਜਾ ਸਕਦਾ ਹੈ | ਭਾਰਤ ‘ਚ ਹਰ ਸਾਲ 2100 ਕਰੋੜ ਕਿੱਲੋ ਕਣਕ ਖ਼ਰਾਬ ਹੋ ਜਾਂਦੀ ਹੈ, ਫਿਰ ਦੇਸ਼ ਦੇ 19 ਕਰੋੜ ਲੋਕ ਭੁੱਖੇ ਕਿਉਂ ਸੌਾਦੇ ਹਨ | ਇਕ ਹੋਰ ਰਿਪੋਰਟ ਮੁਤਾਬਿਕ ਭਾਰਤ ‘ਚ ਹਰ ਸਾਲ 23 ਮਿਲੀਅਨ ਟਨ ਦਾਲਾਂ, 12 ਮਿਲੀਅਨ ਟਨ ਫਲ, 21 ਮਿਲੀਅਨ ਟਨ ਸਬਜ਼ੀਆਂ ਸਹੀ ਵੰਡ ਪ੍ਰਣਾਲੀ ਨਾ ਹੋਣ ਕਾਰਨ ਖ਼ਰਾਬ ਹੋ ਜਾਂਦੀਆਂ ਹਨ | ਜਿੰਨਾ ਖਾਣਾ ਇੰਗਲੈਂਡ ‘ਚ ਖਾਧਾ ਜਾਂਦਾ ਹੈ, ਓਨਾ ਭਾਰਤ ‘ਚ ਬਿਨਾਂ ਵਜ੍ਹਾ ਖਰਾਬ ਹੋ ਜਾਂਦਾ ਹੈ | ਜਿੰਨੀ ਕਣਕ ਆਸਟ੍ਰੇਲੀਆ ਵਿਚ ਪੈਦਾ ਹੁੰਦੀ ਹੈ, ਓਨੀ ਭਾਰਤ ਦੇ ਗੁਦਾਮਾਂ ਵਿਚ ਸੜ ਜਾਂਦੀ ਹੈ |

Check Also

Video – ਜਦੋਂ ਸਿੱਖ ਡਾਕਟਰ ਦੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼

ਏਮਜ਼ ਦੇ ਡਾਕਟਰ ਦੀ ‘ਕੋਰੋਨਾਵਾਇਰਸ ਪ੍ਰਕੋਪ ਦੌਰਾਨ ਘਰ ਅੰਦਰ ਹੀ ਰਹਿਣ’ ਦੀ ਅਪੀਲ ਨੂੰ ਆਨਲਾਈਨ …

%d bloggers like this: