Breaking News
Home / ਮੁੱਖ ਖਬਰਾਂ / ਵੀਡੀਉ – ”ਐਸਜੀਪੀਸੀ ਹੁਣ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਬਣ ਚੁੱਕੀ ਐ”-ਭਗਵੰਤ ਮਾਨ

ਵੀਡੀਉ – ”ਐਸਜੀਪੀਸੀ ਹੁਣ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਬਣ ਚੁੱਕੀ ਐ”-ਭਗਵੰਤ ਮਾਨ


ਸ਼੍ਰੋਮਣੀ ਕਮੇਟੀ ਅਤੇ ਪੀ.ਟੀ.ਸੀ. ਚੈਨਲ ਦੇ ਪ੍ਰਬੰਧਕਾਂ ਨੂੰ ਸਥਿਤੀ ਸਪੱਸ਼ਟ ਕਰਨ ਦੀ ਹਦਾਇਤ
ਅੰਮਿ੍ਤਸਰ, 12 ਜਨਵਰੀ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮੇ ਦੇ ਪ੍ਰਸਾਰਨ ‘ਤੇ ਪੀ.ਟੀ.ਸੀ. ਚੈਨਲ ਵਲੋਂ ਹੱਕ ਜਤਾਏ ਜਾਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਅਤੇ ਪੀ.ਟੀ.ਸੀ. ਦੇ ਪ੍ਰਬੰਧਕਾਂ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਦੀ ਹਦਾਇਤ ਕੀਤੀ ਗਈ ਹੈ | ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਦੱਸਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਹੁਤ ਸੰਗਤ ਵਲੋਂ ਫੋਨ ‘ਤੇ ਸੁਨੇਹੇ ਆ ਰਹੇ ਸਨ ਜਿਸ ਨੂੰ ਦੇਖਦਿਆਂ ਜਥੇਦਾਰ ਵਲੋਂ ਇਸ ਮਾਮਲੇ ਬਾਰੇ ਰਿਪੋਰਟ ਜਲਦ ਭੇਜਣ ਦੀ ਹਦਾਇਤ ਦਿੱਤੀ ਹੈ |

ਹੁਕਮਨਾਮੇ ਦੇ ਮਾਮਲੇ ‘ਤੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)¸ਪੀ. ਟੀ. ਸੀ. ਚੈਨਲ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਰੋਜ਼ ਸਵੇਰੇ ਅੰਮਿ੍ਤ ਵੇਲੇ ਹੋਣ ਵਾਲੇ ਹੁਕਮਨਾਮੇ ਦੇ ਪ੍ਰਸਾਰਨ ਕਰਨ ‘ਤੇ ਆਪਣਾ ਹੱਕ ਜਿਤਾਏ ਜਾਣ ਦੇ ਕੀਤੇ ਜਾਂਦੇ ਦਾਅਵੇ ਦੀ ਨਿਖੇਧੀ ਕਰਦੇ ਹੋਏ ਦਲ ਖ਼ਾਲਸਾ ਦੇ ਸੀਨੀਅਰ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਹੋਣ ਵਾਲਾ ਪ੍ਰਸਾਰਨ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੋ ਸਕਦੀ ਅਤੇ ਉਹ ਕਾਨੂੰਨੀ ਮਾਹਿਰਾਂ ਅਤੇ ਆਪਣੀ ਪਾਰਟੀ ਆਗੂਆਂ ਨਾਲ ਮਸ਼ਵਰਾ ਕਰਕੇ ਇਹ ਮਾਮਲਾ ਅਦਾਲਤ ‘ਚ ਲੈ ਕੇ ਜਾਣਗੇ | ਇਸ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਹੋਰ ਗੁਰਦੁਆਰਿਆਂ ਤੋਂ ਮੁਫ਼ਤ ਪ੍ਰਸਾਰਣ ਕਰਨ ਲਈ ਇਕ ਕੇਬਲ ਟੀ. ਵੀ. ਅਧਿਕਾਰ ਦੇਣ ਦਾ ਮਾਮਲਾ ਵੀ ਉਠਾਉਣਗੇ | ਉਨ੍ਹਾਂ ਕਿਹਾ ਕਿ ਹੁਣ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਹੁਕਮਨਾਮੇ ਦੇ ਪ੍ਰਸਾਰਣ ‘ਤੇ ਵੀ ਪੀ. ਟੀ. ਸੀ. ਵਲੋਂ ਆਪਣਾ ਅਧਿਕਾਰ ਜਤਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮੇ ਨਾਲ ਸਿੱਖ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ | ਇਸ ‘ਤੇ ਕਿਸੇ ਦਾ ਨਿੱਜੀ ਦਾ ਹੱਕ ਨਹੀਂ ਹੈ | ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਮਾਹਿਰਾਂ ਅਤੇ ਆਪਣੀ ਪਾਰਟੀ ਦੇ ਆਗੂਆਂ ਨਾਲ ਵਿਚਾਰ ਕਰਕੇ ਇਹ ਮਾਮਲਾ ਅਦਾਲਤ ‘ਚ ਲੈ ਕੇ ਜਾਣਗੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਕੋਲੋਂ ਉਨ੍ਹਾਂ ਨੇ ਆਰ. ਟੀ. ਆਈ. ਤਹਿਤ ਪੀ. ਟੀ. ਸੀ. ਵਲੋਂ ਇਕਰਾਰਨਾਮੇ ਦੀ ਕੀਤੀ ਉਲਘੰਣਾ ਸਬੰਧੀ ਜਾਣਕਾਰੀ ਮੰਗੀ ਸੀ ਪਰ ਸ਼ੋ੍ਰਮਣੀ ਕਮੇਟੀ ਨੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਉਪਲਬੱਧ ਨਹੀਂ ਕਰਵਾਈ ਗਈ | ਇਸ ਦੌਰਾਨ ਇਕ ਵੱਖਰੇ ਬਿਆਨ ‘ਚ ਸਾਬਕਾ ਉਪ ਸਪੀਕਰ ਸ. ਬੀਰ ਦਵਿੰਦਰ ਸਿੰਘ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੋਂ ਸਵੇਰ ਦੇ ਹੁਕਮਨਾਮੇ ਦੇ ਪ੍ਰਸਾਰਣ ‘ਤੇ ਪੀ. ਟੀ. ਸੀ. ਨੈਟਵਰਕ ਵਲੋਂ ਆਪਣਾ ਹੱਕ ਜਿਤਾਏ ਜਾਣ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼ਬਦ ਸਿੱਖ ਚੇਤਨਾ ਲਈ ਅਧਿਾਤਮਿਕ ਪ੍ਰੇਰਣਾ ਅਤੇ ਸਿੱਖ ਦੀ ਕੁੱਲ ਰਚਨਾ ਦਾ ਬੁਨਿਆਦੀ ਸਰੋਤ ਹੈ ਇਸ ਲਈ ਇਸ ‘ਤੇ ਕਿਸੇ ਦਾ ਨਿੱਜੀ ਅਧਿਕਾਰ ਨਹੀਂ ਹੋ ਸਕਦਾ |

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: