Breaking News
Home / ਪੰਥਕ ਖਬਰਾਂ / ਮਨਜਿੰਦਰ ਸਿਰਸੇ ਦੀ ਗਾਲਾਂ ਕੱਢਦੇ ਦੀ ਆਡੀਉ ਵਾਇਰਲ – ਤੁਸੀਂ ਵੀ ਸੁਣੋ

ਮਨਜਿੰਦਰ ਸਿਰਸੇ ਦੀ ਗਾਲਾਂ ਕੱਢਦੇ ਦੀ ਆਡੀਉ ਵਾਇਰਲ – ਤੁਸੀਂ ਵੀ ਸੁਣੋ

ਭਾਜਪਾ ਨੇਤਾ ਅਤੇ ਦਿੱਲੀ ਸਿੱਖ ਕਮੇਟੀ ਦੇ ਮਨਜਿੰਦਰ ਸਿਰਸੇ ਦੀ ਇਕ ਆਡੀਉ ਵਾਇਰਲ ਹੋਈ ਹੈ ਜਿਸ ਵਿਚ ਉਹ ਗਾਲਾਂ ਕੱਢ ਰਿਹਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਨਾਂਅ ਲਗਾਤਾਰ ਵਿਵਾਦਾਂ ਨਾਲ ਜੁੜਦਾ ਰਹਿੰਦਾ ਹੈ। ਅਕਤੂਬਰ ਵਿਚ ਉਸ ਉੱਤੇ ਜੁੱਤੀ ਪਾ ਕੇ ਗੁਰਬਾਣੀ ਸਰਵਣ ਕਰਨ ਦਾ ਦੋਸ਼ ਲੱਗਾ ਤੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋਈ ਹੈ, ਜਿਸ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨੋਟਿਸ ਲਿਆ ਹੈ।

ਇਸ ਸੰਬੰਧ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋੜੇ ਪਾ ਕੇ ਕੀਰਤਨ ਸਰਵਣ ਕਰਨਾ ਸਿੱਖ ਮਰਿਆਦਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸਿੰਘ ਸਹਿਬਾਨ ਦੀ ਬੈਠਕ ਵਿਚ ਇਹ ਮਾਮਲਾ ਵਿਚਾਰ ਕੇ ਭਾਵੇਂ ਕੋਈ ਵੀ ਵਿਅਕਤੀ ਹੋਵੇ, ਉਸ ਤੋਂ ਜਵਾਬ ਮੰਗਿਆ ਜਾਵੇਗਾ।ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਇਸ ਵਾਇਰਲ ਫੋਟੋ, ਜਿਸ ਵਿੱਚ ਉਹ ਜੋੜੇ ਪਾ ਕੇ ਕੀਰਤਨ ਸੁਣ ਰਹੇ ਹਨ,ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ ਤੇ ਇਸ ਉੱਤੇ ਵਿਚਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਵਿੱਚ ਗਲਤ ਨਿਕਲੇਗਾ, ਉਸ ਨੂੰ ਅਕਾਲ ਤਖਤ ਵਿਖੇ ਤਲਬ ਕੀਤਾ ਜਾਵੇਗਾ। ਇਸ ਦੌਰਾਨ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਇਸ ਬਾਰੇ ਮਨਜਿੰਦਰ ਸਿੰਘ ਸਿਰਸਾ ਦੀ ਆਲੋਚਨਾ ਕੀਤੀ ਹੈ।ਉਨ੍ਹਾ ਕਿਹਾ ਕਿ ਜੋੜੇ ਪਾ ਕੇ ਕੀਰਤਨ ਸਰਵਣ ਕਰਨਾ ਗਲਤ ਹੈ ਅਤੇ ਇਸ ਤੋਂ ਵੱਡੀ ਬੇਅਦਬੀ ਹੋਰ ਕੋਈ ਨਹੀਂ ਹੋ ਸਕਦੀ।

Check Also

ਜਥੇਦਾਰ ਦਾ ਖ਼ਾਲਿਸਤਾਨ ‘ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ

‘ਖ਼ਾਲਿਸਤਾਨ ਦੀ ਮੰਗ ਜਾਇਜ਼ ਹੈ ਤੇ ਖਾਲਿਸਤਾਨ ਦੇ ਨਾਂ ‘ਤੇ ਸਿੱਖਾਂ ਨੂੰ ਪਰਿਭਾਸ਼ਤ ਨਹੀਂ ਕੀਤਾ …

%d bloggers like this: