Breaking News
Home / ਪੰਥਕ ਖਬਰਾਂ / ਵੀਡੀਉ – ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਦੇ ਦਰਬਾਰ ਸਾਹਿਬ ਬਾਰੇ ਘਟੀਆ ਬੋਲ

ਵੀਡੀਉ – ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਦੇ ਦਰਬਾਰ ਸਾਹਿਬ ਬਾਰੇ ਘਟੀਆ ਬੋਲ

ਜਨਾਬ ਅੰਮ੍ਰਿਤਸਰ ਲੋਕ ਦਰਬਾਰ ਸਾਹਿਬ ‘ਚ ਮੱਛੀਆਂ ਦੇਖਣ ਜਾਂ ਸੈਰ ਸਪਾਟਾ ਕਰਨ ਲਈ ਨਹੀਂ, ਸਿਫ਼ਤੀ ਦੇ ਘਰੋਂ ਰੂਹਾਨੀ ਸ਼ਾਂਤੀ ਤੇ ਸਤਿਗੁਰ ਦੀਆਂ ਦਾਤਾਂ ਲੈਣ ਜਾਂਦੇ ਹਨ।

ਬੁੱਢੇ ਹੋ ਗਏ, ਅਜੇ ਇਹੀ ਪਤਾ ਨਹੀਂ ਲੱਗਾ?

ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਸ ਨਾਲ ਉਨ੍ਹਾਂ ਨੇ ਨਾ ਸਿਰਫ਼ ਆਪਣੇ ਲਈ, ਸਗੋਂ ਕਾਂਗਰਸ ਪਾਰਟੀ ਲਈ ਵੀ ਮੁਸੀਬਤ ਸਹੇੜ ਲਈ ਹੈ। ਦਰਅਸਲ, ਵਿਧਾਇਕ ਸਾਹਿਬ ਹਰੀਕੇ ਪੱਤਣ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਇਸ ਦੌਰਾਨ ਉਹ ਇੰਨੇ ਜ਼ਿਆਦਾ ਭਾਵੁਕ ਹੋ ਗਏ ਕਿ ਉਨ੍ਹਾਂ ਅਜਿਹਾ ਬਿਆਨ ਦੇ ਦਿੱਤਾ ਜਿਸ ਕਾਰਨ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਗਿੱਲ ਆਪਣੇ ਸੰਬੋਧਨ ਵਿਚ ਆਖ ਰਹੇ ਹਨ ਕਿ ਜਿਹੜਾ ਇਕ ਲੱਖ ਸ਼ਰਥਾਲੂ ਹਰਿਮੰਦਰ ਸਾਹਿਬ ਆਉਂਦਾ ਹੈ, ਅਸੀਂ ਉਸ ਦਾ ਮੂੰਹ ਮੋੜ ਕੇ ਹਰੀਕੇ ਲੈ ਕੇ ਆਵਾਂਗੇ। ਉਹ ਇਥੇ ਆਉਣ ਤੇ ਤੁਹਾਡੀ ਮੱਛੀ ਵੀ ਖਾਣ ਤੇ ਹੋਰ ਕਾਰੋਬਾਰ ਵੀ ਕਰਨ। ਹਾਲਾਂਕਿ ਬਾਅਦ ਵਿਚ ਹਰਮਿੰਦਰ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗ ਲਈ ਹੈ।

Check Also

ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਅਤੇ ਨਿ ਰ ਦੋ ਸ਼ ਸਿੱਖਾਂ ਦੇ ਕ ਤ ਲੇ ਆ ਮ ਦੀ ਦਾਸਤਾਨ

ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਅਤੇ ਨਿਰਦੋ ਸ਼ ਸਿੱਖਾਂ ਦੇ ਕ ਤਲੇਆਮ ਦੀ ਦਾਸਤਾਨ’-ਚਿੱਟੀ ਸਿੰਘਪੁਰੇ …

%d bloggers like this: