Breaking News
Home / ਪੰਜਾਬ / ਕਿਰਪਾ ਵਾਲੇ ਨਿਰਮਲ ਬਾਬਾ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਨੂੰ ਮਿਲੀ ਸਜ਼ਾ

ਕਿਰਪਾ ਵਾਲੇ ਨਿਰਮਲ ਬਾਬਾ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਨੂੰ ਮਿਲੀ ਸਜ਼ਾ

ਲੁਧਿਆਣਾ: ਕਿਰਪਾ ਵਾਲੇ ਨਿਰਮਲ ਬਾਬਾ ਦੇ ਨਾਲ ਸਾਲ 2012 ‘ਚ ਕਰੌਬ 1.07 ਕਰੋੜ ਰੁਪਏ ਦੀ ਠੱਗੀ ਹੋਈ ਹੈ। ਜਿਸ ਦਾ ਇਲਜ਼ਾਮ ਪੌਸ਼ ਇਲਾਕੇ ਸਾਉਥ ਸਿਟੀ ਦੇ ਇੰਦਰਜੀਤ ਆਨੰਦ ‘ਤੇ ਆਇਆ ਸੀ ਜਿਸ ਨੂੰ ਅਦਾਲਤ ਵੱਲੋਨ ਦੋਸ਼ੀ ਕਰਾਰ ਹੋਣ ਤੋਂ ਬਾਅਦ ਜੱਜ ਸ਼ਿਵਾਨੀ ਗਰਗ ਨੇ ਤਿੰਨ ਸਾਲ ਦੀ ਸਜ਼ਾ ਦਾ ਐਲਾਨ ਕੀਤਾ ਹੈ। ਜਸਕਿ ਉਸ ਦੇ ਸਾਥੀਆਂ ਕ੍ਰਿਸ਼ਨ ਕੁਮਾਰ, ਸੁਧੀਰ ਕੁਮਾਰ ਅਤੇ ਉਪੇਸ਼ ਕੁਮਾਰ ਨੂੰ ਰਿਹਾ ਕਰ ਦਿੱਤਾ ਗਿਆ।

ਇਸ ਮਾਮਲੇ ‘ਚ ਥਾਣਾ ਪੀਏਯੂ ‘ਚ ਸਾਲ 2012 ‘ਚ ਚਾਰਾਂ ਮੁਲਜ਼ਮਾਂ ਖਿਲਾਫ ਪਰਚਾ ਦਾਇਰ ਕੀਤਾ ਗਿਆ ਸੀ। ਜਿਸ ਮੁਤਾਬਕ ਇੰਦਰਜੀਤ ਆਨੰਦ ਨੇ ਪੰਜਾਬ ਨੈਸ਼ਨਲ ਬੈਂਕ ਦੀ ਦਿੱਲੀ ਬ੍ਰਾਂਚ ਦਾ ਇੱਕ ਕਰੋੜ ਸੱਤ ਲੱਖ 12 ਹਜ਼ਾਰ 500 ਦਾ ਚੈਕ ਲੁਧਿਆਣਾ ਦੇ ਬਾੜੇਵਾਲ ਰੋੜ ਦੀ ਬ੍ਰਾਂਚ ‘ਚ ਆਪਣੇ ਖਾਤੇ ‘ਚ ਲਾਇਆ ਸੀ। ਜਿਸ ‘ਤੇ ਨਿਰਮਲ ਦਰਬਾਰ ਦੀ ਮੁਹਰ ਲੱਗੀ ਸੀ ਅਤੇ ੲਸਿ ਚੈਕ 14 ਫਰਵਰੀ ਨੂੰ ਕੈਸ਼ ਵੀ ਹੋਇਆ।

ਮੁਲਜ਼ਮ ਨੇ ਇਹ ਰਕਮ ਚੈਕਾਂ ਅਤੇ ਆਰਜੀਟੀਐਸ ਰਾਹੀਂ ਕੱਢਵਾਈ। ਇਸ ‘ਚ ਕੁਝ ਰਕਮ ਸਾਥੀ ਉਪੇਸ਼ ਕੁਮਾਰ, ਕ੍ਰਿਸ਼ਨ ਨੁੰ ਵੀ ਦਿੱਤੇ। ਇਸ ਦੇ ਨਾਲ ਹੀ ਕੁਝ ਪੈਸਾਂ ਕਮੀਸ਼ਨ ਵੱਜੋਂ ਸੁਧੀਰ ਨੂੰ ਦਿੱਤਾ ਗਿਆ। ਚੈੱਕ ਕੈਸ਼ ਹੋਣ ਤੋਂ ਬਾਅਦ ਦਿੱਲੀ ਬ੍ਰਾਂਚ ਤੋਂ ਆਏ ਫੋਨ ਤੋਂ ਪਤਾ ਲੱਗਿਆ ਕਿ ਚੈੱਕ ਜਾਲੀ ਹੂ। ਜਿਸ ‘ਤੇ ਸਥਾਨਿਕ ਬ੍ਰਾਂਚ ਮੈਨੇਜਰ ਨੇ 24 ਫਰਵਰੀ ਨੂੰ ਧੋਖਾਧੜੀ ਦਾ ਸ਼ਿਕਾਇਤ ਕੀਤੀ ਸੀ।

Check Also

VIDEO-ਬਠਿੰਡਾ ਵਿਚ ‘ਕੈਪਟਨ ਸਾਹਬ’ ਦੇ ਪਿੱਛੇ ਕਿਉਂ ਪਏ ਲੋਕ, ਵੇਖੋ ਵੀਡੀਓ

ਬਠਿੰਡਾ ਵਿਚ ਲੋਕਾਂ ਨੇ ਕੈਪਟਨ ਸਰਕਾਰ ਖਿ਼ਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਇੱਕ ਪ੍ਰਦਰਸ਼ਨਕਾਰੀ ਨੇ ਕੈਪਟਨ ਅਮਰਿੰਦਰ …

%d bloggers like this: