Breaking News
Home / ਰਾਸ਼ਟਰੀ / ਵਿਗਿਆਨਕ ਤੌਰ ’ਤੇ ਵੀ ਇੱਕੋ-ਗੋਤ ਵਿੱਚ ਵਿਆਹ ਨਹੀਂ ਕੀਤੇ ਜਾਣੇ-ਮਨੋਹਰ ਲਾਲ ਖੱਟਰ

ਵਿਗਿਆਨਕ ਤੌਰ ’ਤੇ ਵੀ ਇੱਕੋ-ਗੋਤ ਵਿੱਚ ਵਿਆਹ ਨਹੀਂ ਕੀਤੇ ਜਾਣੇ-ਮਨੋਹਰ ਲਾਲ ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇੱਕੋ-ਗੋਤ ਵਿੱਚ ਵਿਆਹ ਖ਼ਿਲਾਫ਼ ਸਟੈਂਡ ਨੂੰ ਲੈ ਕੇ ਸੂਬੇ ਵਿੱਚ ਸਰਗਮ ਖਾਪ ਪੰਚਾਇਤਾਂ ਦੀ ਹਮਾਇਤ ਵਿੱਚ ਸਾਹਮਣੇ ਆਏ ਹਨ।ਖਾਪ ਤੇ ਹਰਿਆਣੇ ਦੇ ਹੋਰ ਭਾਈਚਾਰਕ ਸੰਗਠਨ ਅਕਸਰ ਰਵਾਇਤ ਦੇ ਅਧਾਰ ‘ਤੇ ਇੱਕ ਗੋਤ ਵਿੱਚ ਹੋਣ ਵਾਲੇ ਵਿਆਹਾਂ ਦੇ ਖ਼ਿਲਾਫ਼ ਫ਼ੈਸਲੇ ਲੈਂਦੀਆਂ ਰਹਿੰਦੀਆਂ ਹਨ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਪੰਚਕੂਲਾ ਵਿੱਚ ਕਿਹਾ, “ਕੁਝ ਲੋਕਾਂ ਨੇ ਖਾਪ ਪੰਚਾਇਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਿੰਡਾਂ ਵਿੱਚ ਇੱਕ ਸਿਧਾਂਤ ਹੈ ਕਿ ਇੱਕੋ-ਗੋਤ ਵਿੱਚ ਵਿਆਹ ਨਹੀਂ ਹੋਣੇ ਚਾਹੀਦੇ। ਵਿਗਿਆਨਕ ਤੌਰ ‘ਤੇ ਵੀ ਇਹ ਸਿੱਧ ਹੋ ਚੁੱਕਿਆ ਹੈ ਕਿ ਇੱਕੋ-ਗੋਤ ਵਿੱਚ ਵਿਆਹ ਨਹੀਂ ਕੀਤੇ ਜਾਣੇ ਚਾਹੀਦੇ।ਖੱਟਰ ਨੇ ਕਿਹਾ, “ਜੇ ਪਿੰਡ ਵਿੱਚ ਜਾਂ ਆਲੇ-ਦੁਆਲੇ ਦੇ ਪਿੰਡਾਂ ਤੇ ਖਾਪ ਵਿੱਚ ਭੈਣ ਭਰਾ ਦਾ ਰਿਸ਼ਤਾ ਨਿਭਾਇਆ ਜਾਵੇ… ਤਾਂ ਸਮਾਜ ‘ਤੇ ਵੀ ਇਸ ਦਾ ਅਸਰ ਜ਼ਰੂਰ ਪਵੇਗਾ।”

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਜਿਹੇ ਵਿਵਾਦਿਤ ਬਿਆਨ ਦੇਣ ਲਈ ਜਾਣੇ ਜਾਂਦੇ ਹਨ।

Check Also

ਦਿੱਲੀ ‘ਚ ਕੋਚਿੰਗ ਸੈਂਟਰ ਦੀ ਛੱਤ ਡਿੱਗੀ, 5 ਮੌਤਾਂ, 8 ਵਿਦਿਆਰਥੀ ਹਸਪਤਾਲ ‘ਚ ਭਰਤੀ

ਦਿੱਲੀ ਦੇ ਭਜਨਪੁਰਾ ਵਿੱਚ ਇੱਕ ਕੋਚਿੰਗ ਸੈਂਟਰ ਦੀ ਛੱਤ ਡਿਗਣ ਦੀ ਖ਼ਬਰ ਮਿਲੀ ਹੈ। ਘਟਨਾ …

%d bloggers like this: