Breaking News
Home / ਅੰਤਰ ਰਾਸ਼ਟਰੀ / ਉਹ ਵੀਡਿਓ ਜਦੋਂ ਈਰਾਨ ਨੇ ਯੂਕਰੇਨ ਦਾ ਯਾਤਰੀ ਜਹਾਜ਼ ਡੇਗਿਆ

ਉਹ ਵੀਡਿਓ ਜਦੋਂ ਈਰਾਨ ਨੇ ਯੂਕਰੇਨ ਦਾ ਯਾਤਰੀ ਜਹਾਜ਼ ਡੇਗਿਆ

ਯੂਕਰੇਨ ਦਾ ਯਾਤਰੀ ਜਹਾਜ਼ PS752 ਬੁੱਧਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਈਰਾਨ ‘ਚ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਲੋਕ ਮਾਰੇ ਗਏ ਸਨ।ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ “ਗੈਰ-ਇਰਾਦਤਨ” ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ।

ਸ਼ਨਿੱਚਰਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ “ਮਨੁੱਖੀ ਭੁੱਲ” ਕਾਰਨ ਵਾਪਰੀ। ਈਰਾਨ ਦੇ ਰਾਸ਼ਟਰਪਤੀ ਹਸਨ ਰੌਹਾਨੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ”ਮਿਜ਼ਈਲ ਮਨੁੱਖੀ ਗ਼ਲਤੀ” ਕਾਰਨ ਦਾਗੀ ਗਈ।

ਈਰਾਨ ਪਹਿਲਾਂ ਜਹਾਜ਼ ਡੇਗਣ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੇ ਅਮਰੀਕਾ ਵਲੋਂ ਮਾਰੇ ਜਾਣ ਮਗਰੋਂ ਈਰਾਨ ਨੇ ਇਰਾਕ ਵਿੱਚ ਅਮਰੀਕੀ ਫੌਜੀ ਟਿਕਾਣਿਆਂ ‘ਤੇ ਕੀਤੇ ਅਤੇ ਇਸ ਮਗਰੋਂ ਇਹ ਜਹਾਜ਼ ਵੀ ਡੇਗ ਦਿੱਤਾ।

ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮਿਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ ਹਾਦਸਾਗ੍ਰਸਤ ਜਹਾਜ਼ ਦੇ ਬਲੈਕ ਬਾਕਸ ਫਲਾਈਟ ਰਿਕਾਰਡਰ ਨੂੰ ਡੀਕੋਡ ਕਰਨ ਵਿਚ ਫਰਾਂਸ ਮਦਦ ਕਰੇਗਾ।

Check Also

ਨਿਊਜੀਲੈਂਡ: ਕਿਰਾਏਦਾਰ ਲੜਕੀ ਦੀਆਂ ਚੋ ਰੀ- ਛਿ ਪੇ ਤਸਵੀਰਾਂ ਖਿੱ ਚ ਣ ਦੇ ਦੋ ਸ਼ ਵਿੱਚ ਭਾਰਤੀ ਵਿਅਕਤੀ ਨੂੰ ਜੁ ਰਮਾਨਾ

ਕਰਾਈਸਚਰਚ ਦੇ ਇਕ ਭਾਰਤੀ ਵਿਅਕਤੀ ਨੂੰ ਆਪਣੀ ਕਿਰਾਏਦਾਰ ਸੋਨੀਆ ਦੀ ਬੈਡ ਤੇ ਪਈ ਦੀ ਫੋਟੋ …

%d bloggers like this: