Breaking News
Home / ਪੰਜਾਬ / ਸੜਕ ਹਾਦਸੇ ‘ਚ ਨਵਵਿਆਹੇ ਜੋੜੇ ਸਮੇਤ 3 ਲੋਕਾਂ ਦੀ ਮੌਤ, 2 ਜ਼ਖ਼ਮੀ

ਸੜਕ ਹਾਦਸੇ ‘ਚ ਨਵਵਿਆਹੇ ਜੋੜੇ ਸਮੇਤ 3 ਲੋਕਾਂ ਦੀ ਮੌਤ, 2 ਜ਼ਖ਼ਮੀ

ਮੋਗਾ/ਅਜੀਤਵਾਲ, 11 ਜਨਵਰੀ (ਗੁਰਤੇਜ ਸਿੰਘ/ਸ਼ਮਸ਼ੇਰ ਸਿੰਘ ਗ਼ਾਲਿਬ)-ਅੱਜ ਦੇਰ ਸ਼ਾਮ ਮੋਗਾ ਲੁਧਿਆਣਾ ਰੋਡ ‘ਤੇ ਹੋਏ ਇਕ ਸੜਕ ਹਾਦਸੇ ਵਿਚ ਤਿੰਨ ਜਾਣਿਆਂ ਦੀ ਮੌਤ ਤੇ ਦੋ ਜਾਣਿਆਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।

ਜਾਣਕਾਰੀ ਮੁਤਾਬਿਕ ਰਾਏਕੋਟ ਨਿਵਾਸੀ ਜਸਪਾਲ ਸਿੰਘ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਆਪਣੀ ਸਾਲੀ ਪ੍ਰਦੀਪ ਕੌਰ ਨਾਲ ਮੋਗਾ ਵਿਖੇ ਇਕ ਵਿਆਹ ਸਮਾਗਮ ‘ਤੇ ਆਏ ਸਨ ਅਤੇ ਦੇਰ ਸ਼ਾਮ ਉਹ ਵਾਪਸ ਰਾਏਕੋਟ ਜਾ ਰਹੇ ਸਨ ਤਾਂ ਜਦ ਉਹ ਪਿੰਡ ਮਹਿਣਾ ਕੋਲ ਪਹੁੰਚੇ ਤਾਂ ਕਾਰ ਚਲਾ ਰਹੇ ਜਸਪਾਲ ਸਿੰਘ ਤੋਂ ਅਚਾਨਕ ਕਾਰ ਬੇਕਾਬੂ ਹੋ ਕੇ ਫੁੱਟਪਾਥ ਨੂੰ ਤੋੜਦੀ ਹੋਈ ਦੂਸਰੇ ਪਾਸਿਉਂ ਲੁਧਿਆਣਾ ਵੱਲੋਂ ਆ ਰਹੀ ਇਕ ਸਕਾਰਪੀਓ ਗੱਡੀ ਨਾਲ ਬੁਰੀ ਤਰ੍ਹਾਂ ਟਕਰਾ ਗਈ ਜਿਸ ਦੌਰਾਨ ਜਸਪਾਲ ਸਿੰਘ (30 ਸਾਲ) ਅਤੇ ਉਸ ਦੀ ਅੱਗੇ ਬੈਠੀ ਪਤਨੀ ਗੁਰਪ੍ਰੀਤ ਕੌਰ (25 ਸਾਲ) ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਸਕਾਰਪੀਓ ਵਿਚ ਸਵਾਰ ਬਲਵਿੰਦਰ ਕੌਰ (64 ਸਾਲ) ਪਤਨੀ ਰਘਬੀਰ ਸਿੰਘ ਵਾਸੀ ਨਾਥੇ ਵਾਲਾ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਨਵਵਿਆਹੁਤਾ ਜੋੜਾ ਵੀ ਸ਼ਾਮਲ ਹੈ ।

Check Also

ਰਾਮੂਵਾਲੀਆ ਦਾ ਬਾਦਲਾਂ ਖਿਲਾਫ ਭਾਸ਼ਣ ਹੋਇਆ ਵਾਇਰਲ

“ਬਾਦਲਾਂ” ਦਾ ਇਸ ਤੋਂ ਮਾੜਾ ਸਮਾਂ ਕੀ ਹੋ ਸਕਦਾ? ਬਿਗਾਨੇ ਟੁਕੜਾ ਤੇ ਸਾਰੀ ਉਮਰ ਪਲਣ …

%d bloggers like this: