Breaking News
Home / ਪੰਥਕ ਖਬਰਾਂ / ਵੀਡੀਉ- ਸਿੱਖਾਂ ਦਾ ਸਾਰਾ ਕੁਝ ਭਾਰਤ ਨਾਲੋਂ ਵਖਰਾ ਹੋਣਾ ਚਾਹੀਦਾ ਹੈ – ਗਿਆਨੀ ਹਰਪ੍ਰੀਤ ਸਿੰਘ

ਵੀਡੀਉ- ਸਿੱਖਾਂ ਦਾ ਸਾਰਾ ਕੁਝ ਭਾਰਤ ਨਾਲੋਂ ਵਖਰਾ ਹੋਣਾ ਚਾਹੀਦਾ ਹੈ – ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ-ਕੱਲ• ਯੂ. ਕੇ. ਦੌਰੇ ‘ਤੇ ਆਏ ਹੋਏ ਹਨ | ਇਸ ਦੌਰੇ ਦੌਰਾਨ ਉਨ੍ਹਾਂ ਗੁਰੂ ਨਾਨਕ ਗੁਰਦੁਆਰਾ ਕਵੈਂਟਰੀ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਦੋਵੇਂ ਸਿੱਖ ਕੌਮ ਲਈ ਮਹੱਤਵਪੂਰਨ ਹਨ | ਉਨ੍ਹਾਂ ਦਸ ਗੁਰੂ ਸਾਹਿਬਾਨ ਵਲੋਂ ਸਿੱਖੀ ਦੇ ਦਰਸਾਏ ਮਾਰਗ ‘ਤੇ ਚਾਨਣਾ ਪਾਇਆ ਅਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਤੋਂ ਬਾਅਦ ਦੇ ਹਾਲਾਤਾਂ ਬਾਰੇ ਚਾਨਣਾ ਪਾਉਂਦਿਆਂ ਸਿੰਘ ਸਭਾ ਲਹਿਰ, ਅਕਾਲੀ ਬੱਬਰ ਲਹਿਰ, ਗੁਰਦੁਆਰਾ ਸੁਧਾਰ ਲਹਿਰ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੰਘ ਸਭਾ ਲਹਿਰ ਨੇ ਸਿੱਖਾਂ ਨੂੰ ਜਾਗਰੂਕ ਕਰਨ ਅਤੇ ਇਸ ਸਮੇਂ ਦੌਰਾਨ ਸਿੱਖ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਗਿਆ |

ਇਨ੍ਹਾਂ ਲਹਿਰਾਂ ਦਾ ਸਿੱਖ ਕੌਮ ਅੰਦਰ ਵੱਡਾ ਯੋਗਦਾਨ ਰਿਹਾ ਹੈ ਅਤੇ 72–73 ਸਰੋਤ ਇਕੱਠੇ ਕਰਨ ਦਾ ਸਫਲ ਯਤਨ ਕੀਤਾ ਗਿਆ | ਜਦਕਿ ਸਿੱਖ ਕੌਮ ਦਾ ਇਤਿਹਾਸ ਖ਼ਤਮ ਕਰਨ ਦੇ ਯਤਨ ਹੋ ਰਹੇ ਹਨ | ਇਹ ਸਰੋਤ ਅੱਜ ਵੀ ਵੱਖ-ਵੱਖ ਲਾਇਬ੍ਰੇਰੀਆਂ ਵਿਚ ਉਪਲੱਭਧ ਹਨ |

ਇਨ੍ਹਾਂ ਸਰੋਤਾਂ ਵਿਚ ਕਈ ਅਜਿਹੀਆਂ ਗੱਲਾਂ ਮਿਲਣਗੀਆਂ ਜੋ ਸਿੱਖ ਸਿਧਾਂਤਾਂ ਦੇ ਅਨੁਕੂਲ ਨਹੀਂ ਹਨ, ਪਰ ਇਸ ਦੇ ਬਾਵਜੂਦ ਇਹ ਇਤਿਹਾਸ ਸਾਡੇ ਲਈ ਮਹੱਤਵਪੂਰਨ ਹਨ | ਇਸ ਮੌਕੇ ਗੁਰੂ ਘਰ ਵਲੋਂ ਪ੍ਰਧਾਨ ਭਾਈ ਪਵਿੱਤਰ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜੋਗਾ ਸਿੰਘ, ਕੁਲਦੀਪ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |

Check Also

ਗੁਰੂ ਤੇਗ ਬਹਾਦਰ ਜੀ ਦੀ ਤੱਤੀ ਤਵੀ ਤੇ ਬੈਠ ਕੇ ਹੋਈ ਸ਼ਹੀਦੀ – ਢੱਡਰੀ ਵਾਲਾ

ਢੱਡਰੀਆਂਵਾਲ਼ਾ ਜੋ ਪਹਿਲਾਂ ਰਾੜੇ ਵਾਲ਼ੇ ਡੇਰੇ ਦੀ ਪੈਦਾਇਸ਼ ਸੀ, ਅਤੇ ਸੰਤ ਕਹਾਉਂਦਾ ਸੀ, ਮਿਸ਼ਨਰੀ ਬਣ …

%d bloggers like this: