Breaking News
Home / ਪੰਜਾਬ / ਵੀਡੀਉ-ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਗਾਰਡ ਦੀ ਨਹਿਰ ’ਚੋਂ ਮਿਲੀ ਲਾਸ਼

ਵੀਡੀਉ-ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਗਾਰਡ ਦੀ ਨਹਿਰ ’ਚੋਂ ਮਿਲੀ ਲਾਸ਼

ਬਠਿੰਡਾ ਦੇ ਸਰਹਿੰਦ ਨਹਿਰ ਚੋਂ ਸਹਾਰਾ ਵਰਕਰਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਗਾਰਡ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕ ਦਾ ਨਾਂ ਹਰਜੋਤ ਸਿੰਘ ਉਮਰ 28 ਸਾਲ ਬਾਦਲ ਪਿੰਡ ਦਾ ਵਸਨੀਕ ਦੱਸਿਆ ਜਾ ਰਿਹਾ ਹੈ।

ਸਹਾਰਾ ਵਰਕਰਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਸਕਾਰਪੀਓ ਗੱਡੀ ਜਿਸਨੂੰ ਹਰਜੋਤ ਸਿੰਘ ਚੱਲਾ ਰਿਹਾ ਸੀ। ਉਹ ਗੱਡੀ ਨਹਿਰ ’ਚ ਪਲਟ ਗਈ। ਸਹਾਰਾ ਵਰਕਰਾਂ ਨੇ ਕ੍ਰੇਨ ਦੇ ਜਰੀਏ ਗੱਡੀ ਨੂੰ ਬਾਹਰ ਕੱਢ ਲਿਆ ਹੈ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਕਿਸਤਾਨੀ ਬੱਚਾ ਮੁਬਾਰਕ ਬਿਲਾਲ 14 ਜਨਵਰੀ ਨੂੰ ਬਾਘਾ ਬਾਰਡਰ ਰਾਹੀ ਮਾਪਿਆਂ ਨੂੰ ਸੌਂਪਿਆ ਜਾਵੇਗਾ
ਬਠਿੰਡਾ ,9 ਜਨਵਰੀ {ਨਾਇਬ ਸਿੱਧੂ ૬-ਬਠਿੰਡਾ ਅਦਾਲਤ ਵਿਚ ਪ੍ਰੈਕਟਿਸ ਕਰਦੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਇੱਕ ਪਾਕਿਸਤਾਨੀ ਬੱਚੇ ਦਾ ਕੇਸ ਵੀ ਹੱਲ ਕੀਤਾ ਹੈ । ਜਦ ਉਹ ਸ੍ਰੀ ਨਨਕਾਣਾ ਸਾਹਿਬ ਯਾਤਰਾ ਤੇ ਗਏ ਸਨ ਤਾਂ ਉਨ੍ਹਾਂ ਨੂੰ ਇੱਕ ਪਾਕਿਸਤਾਨੀ ਬੱਚੇ ਮੁਬਾਰਕ ਬਿਲਾਲ ਦੇ ਭਾਰਤ ਦੀ ਜੇਲ੍ਹ ਵਿਚ ਬੰਦ ਹੋਣ ਦਾ ਸਮਾਚਾਰ ਮਿਲਿਆ ਸੀ । 4.9.18 ਨੂੰ ਪਾਕਿਸਤਾਨੀ ਬੱਚੇ ਬਿਲਾਲ ਨੂੰ ਤਰਨ ਤਾਰਨ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਕਿ ਉਹ ਗ਼ਲਤੀ ਨਾਲ ਆਗਿਆ ਸੀ। ਹੁਣ 14 ਜਨਵਰੀ ਨੂੰ ਮੁਬਾਰਕ ਬਿਲਾਲ ਬਾਘਾ ਸਰਹੱਦ ਰਾਹੀਂ ਪਾਕਿਸਤਾਨੀ ਰੇਂਜਰਾਂ ਨੂੰ ਸੌਂਪ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: