Breaking News
Home / ਪੰਜਾਬ / ਨਵਜੋਤ ਕੌਰ ਲੰਬੀ ਨੇ ਕੀਤਾ ਇਹ ਫੈਸਲਾ

ਨਵਜੋਤ ਕੌਰ ਲੰਬੀ ਨੇ ਕੀਤਾ ਇਹ ਫੈਸਲਾ

ਨਵਜੋਤ ਕੌਰ ਲੰਬੀ ਨੇ ਸਿਆਸਤ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਲਿਖਿਆ-

ਆਪਣੇ ਨਿੱਜੀ ਕਾਰਨਾਂ ਕਰਕੇ, ਆਪਣੀ ਪੜਾਈ ਨੂੰ ਦੇਖਦਿਆਂ ਸਿਆਸਤ ਤੋਂ ਦੂਰ ਹੋਣ ਦਾ ਫੈਸਲਾ ਲਿਆ ਹੈ ਕਿਉਂਕਿ ਜਿੰਦਗੀ ਵਿੱਚ ਹਰ ਕਿਸੇ ਦੇ ਆਪਣੇ ਸੁਪਨੇ ,ਆਪਣੇ ਅਰਮਾਨ ਹੁੰਦੇ ਆ,ਤੇ ਪਰਿਵਾਰ ਦੀਆ ਵੀ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ। ਮੈਂ ਹਮੇਸ਼ਾ ਬੇਬਾਕ ਹੋ ਕੇ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ।ਹਮੇਸ਼ਾ ਮੇਰੀ ਆਵਾਜ਼ ਲੀਡਰਾਂ ਦੇ ਖਿਲਾਫ ਉੱਠੀ ਤੇ ਪੰਜਾਬ ਦੇ ਹੱਕ ਚ ਉੱਠੀ।ਇਸਦੇ ਵਿਚ ਬਹੁਤ ਸਾਰੇ ਲੋਕਾਂ ਨੇ ਮੇਰੀ ਆਲੋਚਨਾ ਵੀ ਕੀਤੀ ਤੇ ਬਹੁਤ ਸਾਰੇ ਲੋਕਾਂ ਨੇ ਸਮਰਥਨ ਵੀ ਕੀਤਾ।

ਜਿਨ੍ਹਾਂ ਨੇ ਮੇਰੀ ਆਲੋਚਨਾ ਕੀਤੀ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ,ਸਾਰੇ ਮੇਰੇ ਆਪਣੇ ਹੀ ਭੈਣ ਭਰਾ ਨੇ।ਮੈਂ ਕਦੇ ਵੀ ਕਿਸੇ ਪਾਰਟੀ ਦੇ ਵਰਕਰ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ ਚਾਹੇ ਉਹ ਅਕਾਲੀ ਦਲ ਨਾਲ ਸਬੰਧਤ ਹੋਣ,ਆਮ ਆਦਮੀ ਪਾਰਟੀ ਨਾਲ਼ ਸਬੰਧਤ ਹੋਣ,ਬੀਜੇਪੀ ਨਾਲ ਸਬੰਧਤ ਹੋਣ ਤੇ ਚਾਹੇ ਕਾਂਗਰਸ ਨਾਲ ਸਬੰਧਤ ਹੋਣ।ਫਿਰ ਵੀ ਮੇਰੇ ਬੋਲੇ ਸ਼ਬਦ ਦੁਆਰਾ ਕਿਸੇ ਭੈਣ ਭਰਾ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦੀ ਆ।ਤੇ ਉਮੀਦ ਕੇ ਆਪਣੀ ਬੱਚੀ, ਭੈਣ ਸਮਝ ਕੇ ਮਾਫ਼ ਕਰੋਗੇ।

“ਤੁਹਾਡੇ ਸ਼ਬਦ ਆਜ਼ਾਦ ਹੋਣੇ ਚਾਹੀਦੇ ਆ,ਤੁਹਾਡੀ ਸੋਚ ਆਜ਼ਾਦ ਹੋਣੀ ਚਾਹੀਦੀ ਆ ਤੇ ਤੁਹਾਡੀ ਕਲਮ ਆਜ਼ਾਦ ਹੋਣੀ ਚਾਹੀਦੀ ਆ। ”
ਜੋ ਵੀ ਲੋਕ ਪੰਜਾਬ ਦੇ ਮਸਲਿਆਂ ਲਈ ਲੜਣਗੇ,ਪੰਜਾਬ ਦੇ ਹੱਕ ਲਈ ਲੜਣਗੇ ਉਹਨਾਂ ਨਾਲ ਮੈਂ ਹਮੇਸ਼ਾ,ਪੰਜਾਬ ਦੇ ਆਮ ਨਾਗਰਿਕ ਦੀ ਤਰ੍ਹਾਂ ਖੜਾਂਗੀ,ਕਿਉਂਕਿ ਪੰਜਾਬ ਨਾਲ ਸਾਨੂੰ ਮੁੱਹਬਤ ਆ।ਤੇ ਹੋਵੇ ਵੀ ਕਿਉਂ ਨਾ? ਕਿਉਂਕਿ ਇਹ ਸਾਡੇ ਗੁਰੂਆਂ ਯੋਧਿਆਂ ਸੂਰਮਿਆਂ ਦੀ ਧਰਤੀ ਆ।

#navjot_kaur_lambi

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: