Breaking News
Home / ਰਾਸ਼ਟਰੀ / ਦੀਪੀਕਾ ਪਾਡੂਕੂਨ ਦੇ ਜੇ ਐਨ ਯੂ ਜਾਣ ਕਰਕੇ ਸੰਘੀ ਹਿੰਦੂ ਉਸਨੂੰ ਕੱਢ ਰਹੇ ਗੰਦੀਆਂ ਗੰਦੀਆਂ ਗਾਲਾਂ

ਦੀਪੀਕਾ ਪਾਡੂਕੂਨ ਦੇ ਜੇ ਐਨ ਯੂ ਜਾਣ ਕਰਕੇ ਸੰਘੀ ਹਿੰਦੂ ਉਸਨੂੰ ਕੱਢ ਰਹੇ ਗੰਦੀਆਂ ਗੰਦੀਆਂ ਗਾਲਾਂ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਮੰਗਲਵਾਰ ਸ਼ਾਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਪੁੱਜੀ | ਇਸ ਮੌਕੇ ਉਹ ਜੇ.ਐਨ.ਯੂ. ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਵੀ ਮਿਲੀ, ਜਦੋਂਕਿ ਸੀ.ਪੀ.ਆਈ.ਐਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਜ ਸਭਾ ਮੈਂਬਰ ਡੀ. ਰਾਜਾ ਵੀ ਇਸ ਮੌਕੇ ਮੌਜੂਦ ਸਨ |

ਦੀਪਿਕਾ ਸ਼ਾਮ ਕਰੀਬ 7:45 ਵਜੇ ਅਚਾਨਕ ਜੇ.ਐਨ.ਯੂ. ਪਹੁੰਚੀ | ਇਸ ਦੌਰਾਨ ਕਰੀਬ ਉਹ 10-15 ਮਿੰਟ ਤੱਕ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਵਿਚਕਾਰ ਮੌਜੂਦ ਰਹੀ | ਹਾਲਾਂਕਿ, ਇਸ ਦੌਰਾਨ ਉਸ ਨੇ ਸੰਬੋਧਨ ਨਹੀਂ ਕੀਤਾ | ਬਾਲੀਵੁੱਡ ਅਦਾਕਾਰਾ ਦੀ ਮੌਜੂਦਗੀ ‘ਚ ਜੇ.ਐਨ.ਯੂ. ਦੇ ਸਾਬਕਾ ਪ੍ਰਧਾਨ ਕਨੱ੍ਹਈਆ ਕੁਮਾਰ ਨੇ ‘ਜੈ ਭੀਮ’ ਦੇ ਨਾਅਰੇ ਲਗਾਏ, ਜਦੋਂਕਿ ਆਇਸ਼ੀ ਘੋਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੁਸੀ ਕੁਝ ਬੋਲਣ ਦੀ ਸਥਿਤੀ ‘ਚ ਹੁੰਦੇ ਹੋ, ਤਾਂ ਤੁਹਾਨੂੰ ਬੋਲਣਾ ਚਾਹੀਦਾ ਹੈ |

ਹੁਣ ਇਹ ਲੋਕ ਦੱਸਣਗੇ ਕਿ ਕਿਸ ਨੇ ਕਿੱਥੇ ਜਾਣਾ ਹੈ ਕਿੱਥੇ ਨਹੀਂ!

ਕਲਮਾਂ ਵਾਲਿਓ ਜੇਕਰ ਅੱਜ ਇਨ੍ਹਾਂ ਯੂਨੀਵਰਸਿਟੀਆਂ ਦੇ ਬੱਚਿਆਂ ਲਈ ਨਾ ਬੋਲੇ ਤਾਂ ਆਉਣ ਵਾਲੇ ਸਮੇਂ ਵਿਚ ਕਲਮਾਂ ਕਿਸੇ ਨੇ ਛੱਡਣੀਆਂ ਹੀ ਨਹੀਂ!

ਨਿਪੁੰਸਕ ਹੋ ਕੇ ਜਿਉਣ ਨਾਲੋਂ ਕੁਝ ਕਹਿ ਕੇ ਮਰ ਜਾਣਾ ਕਿਤੇ ਬਿਹਤਰ ਹੈ!

“ਪੰਛੀ ਕਿਉਂ ਗੁੰਮ-ਸੁੰਮ ਨੇ, ਪੱਤੇ ਕਿਉਂ ਚੀਕ ਰਹੇ।

ਆ ਮਿਲ ਕੇ ਦੁਆ ਕਰੀਏ ਇਹ ਮੌਸਮ ਠੀਕ ਰਹੇ”।

Check Also

ਪੰਜਾਬ ਸਣੇ ਇਹ 18 ਸੂਬੇ ਭੇਜ ਰਹੇ ਨੇ ਮਜ਼ਦੂਰਾਂ ਦੇ ਖਾਤਿਆਂ ਵਿਚ 3 ਤੋਂ 5 ਹਜ਼ਾਰ ਰੁਪਏ

ਤਾਲਾਬੰਦੀ ਦੌਰਾਨ ਦਿਹਾੜੀ ਮਜ਼ਦੂਰਾਂ ਦੀ ਰੋਜੀ-ਰੋਟੀ ਚੱਲਦੀ ਰਹੇ, ਇਸ ਲਈ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ …

%d bloggers like this: