Breaking News
Home / ਅੰਤਰ ਰਾਸ਼ਟਰੀ / ਅਮਰੀਕਾ ਵਿਚ ਭਾਰਤੀ ਡਾਕਟਰ ਕੇਨ ਕੁਮਾਰ ਦੀ ਕਰਤੂਤ

ਅਮਰੀਕਾ ਵਿਚ ਭਾਰਤੀ ਡਾਕਟਰ ਕੇਨ ਕੁਮਾਰ ਦੀ ਕਰਤੂਤ

ਅਮਰੀਕਾ ਵਿੱਚ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਸਿਹਤ ਦੇਖਭਾਲ ਧੋਖਾਧੜੀ ਯੋਜਨਾ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਜੁਰਮਾਨਾ ਅਤੇ ਮੁਆਵਜ਼ੇ ਦੇ ਰੂਪ ਵਿੱਚ 10 ਲੱਖ ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਦਾ ਹੁਕਮ ਦਿੱਤ ਗਿਆ ਹੈ।

ਡਾਕਟਰ ‘ਤੇ ਦੋਸ਼ ਹੈ ਕਿ ਉਸ ਨੇ ਦਰਦ ਨਿਵਾਰਕ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਨਾਜਾਇਜ਼ ਢੰਗ ਨਾਲ ਹਜ਼ਾਰਾਂ ਦਵਾਈਆਂ ਵੰਡੀਆਂ। ਸੈਂਟਰਲ ਡਿਸਿਟ੍ਰਕਟ ਆਫ਼ ਕੈਲੀਫੋਰਨੀਆ ਦੇ ਯੂਐਸ ਜ਼ਿਲ੍ਹਾ ਜੱਜ ਫਿਲਿਪ ਗੁਤਾਰੇਜ ਨੇ ਕੈਲੀਫੋਰਨੀਆ ਦੇ 56 ਸਾਲਾ ਕੇਨ ਕੁਮਾਰ ਨੂੰ ਸਜ਼ਾ ਸੁਣਾਈ ਹੈ।


ਜੱਜ ਨੇ ਕੁਮਾਰ ਨੂੰ 5,09,365 ਅਮਰੀਕੀ ਡਾਲਰ ਦਾ ਮੁਆਵਜ਼ਾ ਦੇਣ ਅਤੇ 72,000 ਡਾਲਰ ਦਾ ਜ਼ੁਰਮਾਨਾ ਭਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ 4,94,900 ਡਾਲਰ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ।

ਕੁਮਾਰ ਨੇ ਅਪ੍ਰੈਲ 2019 ਵਿੱਚ ਸਿਹਤ ਸੰਭਾਲ ਧੋਖਾਧੜੀ ਅਤੇ ਵੱਡੀ ਗਿਣਤੀ ਵਿੱਚ ਹਾਈਡ੍ਰੋਕੋਡੋਨ ਦੀ ਵੰਡ ਦੇ ਦੋਸ਼ ਨੂੰ ਮੰਨਿਆ। ਉਨ੍ਹਾਂ ਨੇ 24 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ ਉਸ ਤੋਂ ਬਾਅਦ ਤਿੰਨ ਸਾਲਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ।

Check Also

ਦੁਨੀਆ ਪਾਗਲ ਹੋ ਗਈ- ਪਤੀ ਨੇ ਪਤਨੀ ਦੇ ਗੁਪਤ ਅੰਗ ਨੂੰ ਸੁਪਰਗਲੂ ਲਾ ਕੇ ਕੀਤਾ ਸੀਲ

ਅਫਰੀਕਾ ਦੇਸ਼ ਕੀਨੀਆ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ਖਸ ਨੇ …

%d bloggers like this: