Breaking News
Home / ਰਾਸ਼ਟਰੀ / ਕੇਜਰੀਵਾਲ ਅਤੇ ਸਰਦਾਰ ਦੀ ਇਸ ਵਾਇਰਲ ਵੀਡੀਉ ਬਾਰੇ ਤੁਸੀਂ ਕੀ ਕਹੋਗੇ

ਕੇਜਰੀਵਾਲ ਅਤੇ ਸਰਦਾਰ ਦੀ ਇਸ ਵਾਇਰਲ ਵੀਡੀਉ ਬਾਰੇ ਤੁਸੀਂ ਕੀ ਕਹੋਗੇ

ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ, ਜਿਸ ਮੁਤਾਬਿਕ 8 ਫਰਵਰੀ ਨੂੰ ਦਿੱਲੀ ‘ਚ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਕੀਤੀ ਜਾਵੇਗੀ। ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਉਸ ਵੇਲੇ ਕੀਤਾ ਗਿਆ ਹੈ ਜਦੋਂ ਐਤਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ) ‘ਚ ਅਣਪਛਾਤੇ ਨਕਾਬਪੋਸ਼ਾਂ ਵਲੋਂ ਕੀਤੇ ਤੋਂ ਬਾਅਦ ਦਿੱਲੀ ‘ਚ ਹਾਲਾਤ ਤਣਾਅ ਪੂਰਨ ਬਣੇ ਹੋਏ ਹਨ। ਦਿੱਲੀ ਦੇ 1 ਕਰੋੜ 47 ਲੱਖ ਤੋਂ ਵੱਧ ਵੋਟਰ ਇੱਥੋਂ ਦੀ ਅਗਲੀ ਸਰਕਾਰ ਦੀ ਚੋਣ ਕਰਨਗੇ। ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ ਇਕੋ ਗੇੜ ‘ਚ 8 ਫਰਵਰੀ ਨੂੰ ਚੋਣਾਂ ਹੋਣਗੀਆਂ, ਜਿਸ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸੋਮਵਾਰ ਨੂੰ ਕੀਤੀ ਇਕ ਪ੍ਰੈੱਸ ਕਾਨਫ਼ਰੰਸ ‘ਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧ ‘ਚ ਨੋਟੀਫ਼ਿਕੇਸ਼ਨ 14 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ।

ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਉਮੀਦਵਾਰ 21 ਜਨਵਰੀ ਤੱਕ ਆਪਣੀ ਨਾਮਜ਼ਦਗੀ ਭਰ ਸਕਦੇ ਹਨ। ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ 22 ਜਨਵਰੀ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ 24 ਜਨਵਰੀ ਹੈ। ਚੋਣਾਂ ਲਈ ਦਿੱਲੀ ‘ਚ 13,750 ਪੋਲਿੰਗ ਬੂਥ ਬਣਾਏ ਜਾਣਗੇ। ਜ਼ਿਕਰਯੋਗ ਹੈ ਕਿ ਦਿੱਲੀ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ 22 ਫ਼ਰਵਰੀ ਨੂੰ ਖ਼ਤਮ ਹੋ ਰਿਹਾ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ‘ਚੋਂ 12 ਸੀਟਾਂ ਪੱਟੀ ਦਰਜ ਜਾਤਾਂ ਲਈ ਰਾਖਵੀਆਂ ਹਨ। 70 ਮੈਂਬਰਾਂ ਵਾਲੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ‘ਚ 1,46,92,136 ਵੋਟਰ ਹਨ, ਜਿਨ੍ਹਾਂ ‘ਚ 66,35,635 ਮਹਿਲਾ ਵੋਟਰ ਤੇ 815 ਕਿੰਨਰ ਵੋਟਰ ਹਨ।

Check Also

IAS ਲਾੜੇ ਤੇ IPS ਲਾੜੀ ਦਾ ਅਨੋਖਾ ਵਿਆਹ-ਦਫਤਰ ’ਚ ਕੀਤਾ ਵਿਆਹ ਤੇ ਪਾਰਟੀ 2021 ’ਚ..

ਹਰ ਕਿਸੇ ਲਈ ਵਿਆਹ ਇਕ ਬਹੁਤ ਹੀ ਯਾਦਗਾਰ ਪਲ ਹੁੰਦਾ ਹੈ। ਹਰ ਕੋਈ ਇਸ ਦਿਨ …

%d bloggers like this: