Breaking News
Home / ਪੰਜਾਬ / ਪ੍ਰਸਿੱਧ ਲੋਕ ਗਾਇਕ ਈਦੂ ਸ਼ਰੀਫ ਨਹੀਂ ਰਹੇ

ਪ੍ਰਸਿੱਧ ਲੋਕ ਗਾਇਕ ਈਦੂ ਸ਼ਰੀਫ ਨਹੀਂ ਰਹੇ

ਗਰੀਬੀ ਨਾਲ ਜੂਝਦਿਆਂ ਪੰਜਾਬ ਦਾ ਫ਼ਨਕਾਰ ਢਾਡੀ ਈਦੂ ਸ਼ਰੀਫ ਫ਼ੌਤ ਹੋ ਗਿਆ। ਅਧਰੰਗ ਤੋਂ ਪੀੜਤ ਈਦੂ ਸ਼ਰੀਫ ਨੇ ਮਨੀਮਾਜਰੇ ਆਖਰੀ ਸਾਹ ਲਏ ਜਦਕਿ ਉਸਦਾ ਪਿੰਡ ਨਾਭੇ ਕੋਲ ਲਲੌਡਾ ਦੱਸਦੇ ਹਨ। ਉਸਦੇ ਪੁਰਖੇ ਮਹਾਰਾਜੇ ਪਟਿਆਲੇ ਦੇ ਸ਼ਾਹੀ ਗਵੱਈਏ ਰਹੇ ਸਨ। ਆਪਣੇ ਵਾਰਸਾਂ ਸੁੱਖੀ ਖਾਨ, ਵਿੱਕੀ ਖਾਨ ਨਾਲ ਮਿਲ ਕੇ ਉਹ ਪ੍ਰਚੱਲਿਤ ਗਾਇਕੀ ਦੇ ਹਿਸਾਬ ਵੀ ਚੱਲਿਆ।

ਪ੍ਰਸਿੱਧ ਢਾਡੀ ਤੇ ਲੋਕ ਗਾਇਕ ਈਦੂ ਸ਼ਰੀਫ ਨਹੀਂ ਰਹੇ। ਉਹ ਪਿਛਲੇ ਸਮੇਂ ਤੋਂ ਬਿਮਾਰ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਸੀ। ਸ਼੍ਰੋਮਣੀ ਢਾਡੀ ਦੇ ਖਿਤਾਬ ਨਾਲ ਨਵਾਜ਼ੇ ਈਦੂ ਸ਼ਰੀਫ ਨੇ ਅੱਜ ਦੁਪਹਿਰ ਮਨੀਮਾਜਰਾ ਸਥਿਤ ਆਪਣੇ ਘਰ ਆਖਰੀ ਸਾਹ ਲਿਆ।

ਪ੍ਰਸਿੱਧ ਢਾਡੀ ਤੇ ਲੋਕ ਗਾਇਕ ਈਦੂ ਸ਼ਰੀਫ ਨਹੀਂ ਰਹੇ। ਉਹ ਪਿਛਲੇ ਸਮੇਂ ਤੋਂ ਬਿਮਾਰ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਸੀ। ਸ਼੍ਰੋਮਣੀ ਢਾਡੀ ਦੇ ਖਿਤਾਬ ਨਾਲ ਨਵਾਜ਼ੇ ਈਦੂ ਸ਼ਰੀਫ ਨੇ ਅੱਜ ਦੁਪਹਿਰ ਮਨੀਮਾਜਰਾ ਸਥਿਤ ਆਪਣੇ ਘਰ ਆਖਰੀ ਸਾਹ ਲਿਆ।

ਉਹ ਲੰਮੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ। ਈਦੂ ਸ਼ਰੀਫ਼ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਮ੍ਰਿਤਕ ਦੀ ਦੇਹ ਨੂੰ ਕੱਲ੍ਹ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਪਿਛਲੇ ਸਮੇਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਸੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: