Breaking News
Home / ਪੰਜਾਬ / ਜਗਬਾਣੀ ਵਾਲਿਆਂ ਦੇ ਖਾਸ ਸਾਈਕਲ ਚੋਰ ਮਨਿੰਦਰ ਬਿੱਟੇ ਦਾ ਖਾਲਿਸਤਾਨੀਆਂ ਨੂੰ ਚੈਲੰਜ

ਜਗਬਾਣੀ ਵਾਲਿਆਂ ਦੇ ਖਾਸ ਸਾਈਕਲ ਚੋਰ ਮਨਿੰਦਰ ਬਿੱਟੇ ਦਾ ਖਾਲਿਸਤਾਨੀਆਂ ਨੂੰ ਚੈਲੰਜ

ਜਿੰਨਾ ਨੂੰ ਨਨਕਾਣਾ ਸਾਹਿਬ ਦੀ ਘਟਨਾ ਤੇ ਸਾਡੇ ਨਾਲ ਹਮਦਰਦੀ ਹੋ ਰਹੀ ਆ, ਉਹ ਮੰਗੂ ਮੱਠ ਵੇਲੇ, ਗਿਆਨ ਗੋਦੜੀ ਵੇਲੇ, ਡਾਂਗ ਮਾਰ ਸਾਹਿਬ ਵੇਲੇ ਕਿਉਂ ਨਹੀਂ ਬੋਲੇ?

ਨਨਕਾਣਾ ਸਾਹਿਬ ‘ਤੇ ਪੱਥਰਬਾਜ਼ੀ ਦੀ ਖ਼ਬਰ ਆਈ, ਹਾਲਾਂਕਿ ਹੁਣ ਹੁੱਲੜਬਾਜ਼ਾਂ ਦਾ ਮੋਹਰੀ ਕਹਿ ਰਿਹਾ ਕਿ ਇੱਕ ਵੀ ਵੱਟਾ ਨਹੀਂ ਮਾਰਿਆ, ਸਿਰਫ ਧਮਕੀ ਦੇ ਰਿਹਾ ਸੀ, ਤੇ ਉਹ ਮਾਫ਼ੀ ਵੀ ਮੰਗ ਗਿਆ ਤੇ ਹੁਣ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ.,,ਮਲੇਰਕੋਟਲੇ ਤੋਂ ਲੈ ਕੇ ਲਾਹੌਰ ਤੱਕ ਪੰਜਾਬੀ ਮੁਸਲਮਾਨ ਉਸੇ ਵੇਲੇ ਘਰਾਂ ‘ਚੋਂ ਬਾਹਰ ਆਣ ਕੇ ਸਿੱਖਾਂ ਨਾਲ ਖੜ੍ਹ ਗਏ, ਉਸ ਬਦਮਾਸ਼ ਨੂੰ ਲਾਹਣਤਾਂ ਪਾਈਆਂ ਤੇ ਉਸਦੇ ਕੀਤੇ ਦੀ ਖ਼ੁਦ ਮਾਫ਼ੀ ਮੰਗੀ।

ਇਧਰ ਚੌਰਾਸੀ ‘ਚ ਦਰਬਾਰ ਸਾਹਿਬ ਸਮੂਹ ਅਤੇ ਸੈਂਤੀ ਹੋਰ ਗੁਰਧਾਮਾ ਨੂੰ ਢਾਹਿਆ, ਕੀ ਕਦੇ ਸਾਡੇ ਹਿੰਦੂ ਭੈਣਾਂ-ਭਰਾਵਾਂ ਨੇ ਇਸ ਤਰਾਂ ਘਰਾਂ ‘ਚੋਂ ਬਾਹਰ ਨਿਕਲ ਕੇ ਲੀਡਰਾਂ ਨੂੰ ਕਦੇ ਇਕੱਠੇ ਹੋ ਕੇ ਕਿਹਾ ਬਈ ਮਾਫ਼ੀ ਮੰਗੋ?ਪਿਛਲੇ ਸਾਲ ਹੀ ਗੁਰਦੁਆਰਾ ਡਾਂਗਮਾਰ ਸਿੱਕਮ ਅਤੇ ਗੁਰਦੁਆਰਾ ਮੰਗੂ ਮੱਟ ਉੜੀਸਾ ਢਾਹ ਦਿੱਤੇ ਗਏ। ਮੱਧ ਪ੍ਰਦੇਸ਼ ‘ਚ ਸ਼ਾਤਮਈ ਵਸਦੇ ਸਿੱਖ ਪਿਛਲੇ ਹਫ਼ਤੇ ਉਜਾੜ ਦਿੱਤੇ, ਸਾਡੇ ਹਿੰਦੂ ਭੈਣਾਂ-ਭਰਾਵਾਂ ਨੇ ਇਕੱਠੇ ਹੋ ਕੇ ਸਾਡੇ ਹੱਕ ‘ਚ ਹਾਅ ਦਾ ਨਾਅਰਾ ਕਿਓਂ ਨਹੀਂ ਮਾਰਿਆ?ਸਾਡੇ ਪੁਰਖਿਆਂ ਨੇ ਆਪਣੇ ਗੁਰਧਾਮ ਅਤੇ ਘਰ-ਜਾਇਦਾਦਾਂ ਛੱਡ ਕੇ, ਪਾਕਿਸਤਾਨ ਵੱਲ ਪਿੱਠ ਕਰਕੇ, ਭਾਰਤ ਵੱਲ ਮੂੰਹ ਕੀਤਾ ਸੀ ਤੇ ਇਸਦੀ ਤਰੱਕੀ ਲਈ, ਰਾਖੀ ਲਈ ਖ਼ੂਨ ਪਸੀਨਾ ਵਹਾਇਆ…….. ਫਿਰ ਵੀ ਸਾਡੇ ਨਾਲ ਹੋਏ ਤੇ ਹੋ ਰਹੇ ਧੱਕੇ ਦਾ ਕਿਸੇ ਨੂੰ ਦੁੱਖ ਕਿਓਂ ਨਹੀਂ ਲਗਦਾ?


ਸਰਬਜੀਤ ਸਿੰਘ ਘੁਮਾਣ ਨੇ ਲਿਖਿਆ-
ਰਾਸ਼ਟਰਵਾਦੀ ਸਿੱਖੋ ! ਲੋਕ ਕਹਿੰਦੇ ਨੇ ਕਿ ਇਮਰਾਨ ਚਿਸ਼ਤੀ ਪਾਕਿਸਤਾਨੀ ਹੋਣ ਕਰਕੇ ਹੀ ਫੜਕੇ ਜੇਲ੍ਹ ਵਿਚ ਤੁੰਨਿਆ ਗਿਆ ਜੇ ਭਾਰਤੀ ਹੁੰਦਾ ਤਾਂ ਚਾਹੇ ਸਿੱਖ ਜਿਨ੍ਹਾਂ ਮਰਜੀ ਕਲਪਦੇ ਰਹਿੰਦੇ ਕੱਖ ਨਹੀਂ ਸੀ ਹੋਣਾ।ਲੋਕਾਂ ਦਾ ਤਾਂ ਇਹ ਵੀ ਕਹਿਣਾ ਕਿ ਭਾਰਤ ਵਿਚ ਤਾਂ ਉਹਨੇ ਵਜੀਰ ਬਣ ਜਾਣਾ ਸੀ।ਰਾਸ਼ਟਰਵਾਦੀ ਸਿੱਖੋ !ਤੁਸੀਂ ਕੀ ਕਹੋਂਗੇ?

ਕਿੱਧਰ ਗਏ,ਉਹ ਹਮਦਰਦ ਜਿਹੜੇ ਪਿਛਲੇ ਦਿਨੀ “ਸਿੱਖਾਂ ਦੀ ਪਾਕਿਸਤਾਨ ਵਿਚ ਬੜੀ ਮਾੜੀ ਹਾਲਤ ਆ”ਕਹਿਕੇ ਕਲਪਦੇ ਰਹੇ!ਭਾਈ,ਜੇ ਪਾਕਿਸਤਾਨ ਵਿਚ ਇਮਰਾਨ ਚਿਸ਼ਤੀ ਵਾਲੀ ਖਬਰ ਪੜ੍ਹਨ-ਸੁਨਣ ਮਗਰੋਂ ਵੇਹਲੇ ਹੋ ਗਏ ਹੋਵੋਂ ਤਾਂ ਚਲੋ ਹੁਣ ਭਾਰਤ ਵਿਚ ਸਿਖਾਂ ਦੀ ਦੁਰਗਤੀ ਬਾਰੇ ਵੀ ਕੁੱਝ ਬੋਲ ਦਵੋ!

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: