Breaking News
Home / ਰਾਸ਼ਟਰੀ / ਸੰਘੀ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨਾਲ ਸੰਘੀ ਹੀ ਹੋਏ ਔਖੇ

ਸੰਘੀ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨਾਲ ਸੰਘੀ ਹੀ ਹੋਏ ਔਖੇ

ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ‘ਚ ਐਤਵਾਰ ਰਾਤ ਨਕਾਬਪੋਸ਼ਾਂ ਵੱਲੋਂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਉੱਤੇ ਘਠਨਾਕ੍ਰਮ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।

ਟਵਿੰਕਲ ਖੰਨਾ ਨੇ ਆਪਣੇ ਟਵਿਟਰ ਹੈਂਡਲ ‘ਤੇ ਜੇ.ਐਨ.ਯੂ. ‘ਚ ਵਿਦਿਆਰਥੀਆਂ ‘ਤੇ ਹੋਏ ਮਾੜੇ ਵਤੀਰੇ ‘ਤੇ ਗੱੁਸਾ ਪ੍ਰਗਟਾਉਂਦਿਆਂ, “ਭਾਰਤ, ਜਿੱਥੇ ਗਾਊਆਂ ਨੂੰ ਵਿਦਿਆਰਥੀਆਂ ਨਾਲੋਂ ਵੱਧ ਸੁਰੱਖਿਆ ਪ੍ਰਾਪਤ ਹੈ। ਇਹ ਉਹ ਦੇਸ਼ ਹੈ ਜਿਸ ਨੇ ਡਰ ‘ਚ ਜੀਉਣ ਤੋਂ ਇਨਕਾਰ ਕਰ ਦਿੱਤਾ ਹੈ। ਤੁਸੀ ਗਲਤ ਕਰਤੂਤ ਕਰ ਕੇ ਲੋਕਾਂ ਨੂੰ ਦਬਾ ਨਹੀਂ ਸਕਦੇ… ਹੋਰ ਵੱਧ ਵਿਰੋਧ ਹੋਵੇਗਾ, ਵੱਧ ਪ੍ਰਦਰਸ਼ਨ ਹੋਣਗੇ, ਸੜਕਾਂ ‘ਤੇ ਵੱਧ ਲੋਕ ਉਤਰਨਗੇ।”

ਟਵਿੰਕਲ ਖੰਨਾ ਦੇ ਇਕ ਟਵੀਟ ‘ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਯੂਜਰ ਜਿੱਥੇ ਟਵਿੰਕਲ ਖੰਨਾ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਕਈਆਂ ਨੇ ਉਨ੍ਹਾਂ ਨੂੰ ਆਪਣੇ ਪਤੀ ਅਕਸ਼ੇ ਕੁਮਾਰ ਨੂੰ ਵੀ ਜੇਐਨਯੂ ਦੇ ਬਾਰੇ ਬੋਲਣ ਦੀ ਸਲਾਹ ਦਿੱਤੀ।

ਜ਼ਿਕਰਯੋਗ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਐਤਵਾਰ ਸ਼ਾਮੀਂ ਵਿਦਿਆਰਥੀ ਜੱਥੇਬੰਦੀਆਂ ਵਿਚਾਲੇ ਹੋਈ ਹੰਗਾਮਾ ਹੋਇਆ ਸੀ। ਇਸ ‘ਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਅਤੇ ਜਨਰਲ ਸਕੱਤਰ ਸਮੇਤ 28 ਜਣੇ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹੰਗਾਮਾਕਾਰੀਆਂ ਨੇ ਯੂਨੀਵਰਸਿਟੀ ‘ਚ ਭੰਨਤੋੜ ਕੀਤੀ, ਜਿਸ ਪਿੱਛੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲਿਸ ਸੱਦਣੀ ਪਈ। ਆਇਸ਼ੀ ਘੋਸ਼ ਦੇ ਸਿਰ ‘ਚ ਸੱਟ ਲੱਗੀ ਹੈ। ਖੱਬੇਪੱਖੀ ਪ੍ਰਭਾਵ ਵਾਲੀ ਜਵਾਹਰ ਲਾਲ ਨਹਿਰੂ ਸਟੂਡੈਂਸ ਯੂਨੀਅਨ ਅਤੇ ਏਬੀਵੀਪੀ ਨੇ ਇਕ-ਦੂਜੇ ‘ਤੇ ਹਿਸ ਕਰਨ ਦਾ ਦੋਸ਼ ਲਾਇਆ ਹੈ।

Check Also

ਕਪਿਲ ਸਿਬਲ ਜੀ, UAPA ਕਾਨੂੰਨ ਮੁਸਲਮਾਨਾਂ ਵਿਰੁੱਧ ਨਜਾਇਜ ਸਿੱਖਾਂ ਵਿਰੁੱਧ ਜਾਇਜ਼ ਕਿਵੇਂ ?

ਬੀਤੇ ਦਿਨੀ ਕਾਂਗਰਸੀ ਆਗੂ ਕਪਿਲ ਸਿਬਲ ਨੇ Unlawful Activities Prevention Act (UAPA) ਬਾਰੇ ਇੱਕ ਲੰਮਾ …

%d bloggers like this: