Breaking News
Home / ਪੰਜਾਬ / ਨਨਕਾਣਾ ਸਾਹਿਬ ਮਾਮਲਾ- 2 ਪ੍ਰਤੀਸ਼ਤ ਸਿੱਖਾਂ ਨੂੰ ਮਸਲਣ ਦਾ ਨਾਅਰਾ ਲਾਉਣ ਵਾਲੇ ਸੂਰੀ ਦੀ ਖੁਸ਼ੀ ਦੇਖੋ

ਨਨਕਾਣਾ ਸਾਹਿਬ ਮਾਮਲਾ- 2 ਪ੍ਰਤੀਸ਼ਤ ਸਿੱਖਾਂ ਨੂੰ ਮਸਲਣ ਦਾ ਨਾਅਰਾ ਲਾਉਣ ਵਾਲੇ ਸੂਰੀ ਦੀ ਖੁਸ਼ੀ ਦੇਖੋ

ਨਨਕਾਣਾ ਸਾਹਿਬ ਮਾਮਲਾ- 2 ਪ੍ਰਤੀਸ਼ਤ ਸਿੱਖਾਂ ਨੂੰ ਮਸਲਣ ਦਾ ਨਾਅਰਾ ਲਾਉਣ ਵਾਲੇ ਸੁਧੀਰ ਸੂਰੀ ਦਾ ਡਰਾਮਾ ਦੇਖੋ.. ਗੁੱਸਾ ਜ਼ਰੂਰ ਲੱਗੂਗਾ, ਜਿੰਨਾ ਗੈਰ ਸਿੱਖਾਂ ਨੂੰ ਨਨਕਾਣਾ ਸਾਹਿਬ ਦੀ ਘਟਨਾ ਤੇ ਸਾਡੇ ਨਾਲ ਹਮਦਰਦੀ ਹੋ ਰਹੀ ਆ, ਉਹ ਮੰਗੂ ਮੱਠ ਵੇਲੇ, ਗਿਆਨ ਗੋਦੜੀ ਵੇਲੇ, ਡਾਂਗ ਮਾਰ ਸਾਹਿਬ ਵੇਲੇ ਕਿਉਂ ਨਹੀਂ ਬੋਲੇ?

ਨਨਕਾਣਾ ਸਾਹਿਬ ‘ਤੇ ਪੱਥਰਬਾਜ਼ੀ ਦੀ ਖ਼ਬਰ ਆਈ, ਹਾਲਾਂਕਿ ਹੁਣ ਹੁੱਲੜਬਾਜ਼ਾਂ ਦਾ ਮੋਹਰੀ ਕਹਿ ਰਿਹਾ ਕਿ ਇੱਕ ਵੀ ਵੱਟਾ ਨਹੀਂ ਮਾਰਿਆ, ਸਿਰਫ ਧਮਕੀ ਦੇ ਰਿਹਾ ਸੀ, ਤੇ ਉਹ ਮਾਫ਼ੀ ਵੀ ਮੰਗ ਗਿਆ ਤੇ ਹੁਣ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ।

ਮਲੇਰਕੋਟਲੇ ਤੋਂ ਲੈ ਕੇ ਲਾਹੌਰ ਤੱਕ ਪੰਜਾਬੀ ਮੁਸਲਮਾਨ ਉਸੇ ਵੇਲੇ ਘਰਾਂ ‘ਚੋਂ ਬਾਹਰ ਆਣ ਕੇ ਸਿੱਖਾਂ ਨਾਲ ਖੜ੍ਹ ਗਏ, ਉਸ ਬਦਮਾਸ਼ ਨੂੰ ਲਾਹਣਤਾਂ ਪਾਈਆਂ ਤੇ ਉਸਦੇ ਕੀਤੇ ਦੀ ਖ਼ੁਦ ਮਾਫ਼ੀ ਮੰਗੀ।

ਇਧਰ ਚੌਰਾਸੀ ‘ਚ ਦਰਬਾਰ ਸਾਹਿਬ ਸਮੂਹ ਅਤੇ ਸੈਂਤੀ ਹੋਰ ਗੁਰਧਾਮਾ ਨੂੰ ਢਾਹਿਆ, ਕੀ ਕਦੇ ਸਾਡੇ ਹਿੰਦੂ ਭੈਣਾਂ-ਭਰਾਵਾਂ ਨੇ ਇਸ ਤਰਾਂ ਘਰਾਂ ‘ਚੋਂ ਬਾਹਰ ਨਿਕਲ ਕੇ ਲੀਡਰਾਂ ਨੂੰ ਕਦੇ ਇਕੱਠੇ ਹੋ ਕੇ ਕਿਹਾ ਬਈ ਮਾਫ਼ੀ ਮੰਗੋ?

ਪਿਛਲੇ ਸਾਲ ਹੀ ਗੁਰਦੁਆਰਾ ਡਾਂਗਮਾਰ ਸਿੱਕਮ ਅਤੇ ਗੁਰਦੁਆਰਾ ਮੰਗੂ ਮੱਟ ਉੜੀਸਾ ਢਾਹ ਦਿੱਤੇ ਗਏ। ਮੱਧ ਪ੍ਰਦੇਸ਼ ‘ਚ ਸ਼ਾਤਮਈ ਵਸਦੇ ਸਿੱਖ ਪਿਛਲੇ ਹਫ਼ਤੇ ਉਜਾੜ ਦਿੱਤੇ, ਸਾਡੇ ਹਿੰਦੂ ਭੈਣਾਂ-ਭਰਾਵਾਂ ਨੇ ਇਕੱਠੇ ਹੋ ਕੇ ਸਾਡੇ ਹੱਕ ‘ਚ ਹਾਅ ਦਾ ਨਾਅਰਾ ਕਿਓਂ ਨਹੀਂ ਮਾਰਿਆ?

ਸਾਡੇ ਪੁਰਖਿਆਂ ਨੇ ਆਪਣੇ ਗੁਰਧਾਮ ਅਤੇ ਘਰ-ਜਾਇਦਾਦਾਂ ਛੱਡ ਕੇ, ਪਾਕਿਸਤਾਨ ਵੱਲ ਪਿੱਠ ਕਰਕੇ, ਭਾਰਤ ਵੱਲ ਮੂੰਹ ਕੀਤਾ ਸੀ ਤੇ ਇਸਦੀ ਤਰੱਕੀ ਲਈ, ਰਾਖੀ ਲਈ ਖ਼ੂਨ ਪਸੀਨਾ ਵਹਾਇਆ…….. ਫਿਰ ਵੀ ਸਾਡੇ ਨਾਲ ਹੋਏ ਤੇ ਹੋ ਰਹੇ ਧੱਕੇ ਦਾ ਕਿਸੇ ਨੂੰ ਦੁੱਖ ਕਿਓਂ ਨਹੀਂ ਲਗਦਾ?

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: