Breaking News
Home / ਮੁੱਖ ਖਬਰਾਂ / ਪੰਜਾਬ ਵਿੱਚ ਬਣਨ ਵਾਰੀ ਹਰ ਵੱਡੀ ਸਰਕਾਰੀ ਇਮਾਰਤ ਕਮਲ ਦੇ ਫੁੱਲ ਦੇ ਰੂਪ ਵਿੱਚ ਬਣਾ ਕੇ ਥੋਪੀ ਜਾ ਰਹੀ ਹੈ

ਪੰਜਾਬ ਵਿੱਚ ਬਣਨ ਵਾਰੀ ਹਰ ਵੱਡੀ ਸਰਕਾਰੀ ਇਮਾਰਤ ਕਮਲ ਦੇ ਫੁੱਲ ਦੇ ਰੂਪ ਵਿੱਚ ਬਣਾ ਕੇ ਥੋਪੀ ਜਾ ਰਹੀ ਹੈ

ਜੰਗੇ ਅਜ਼ਾਦੀ ਯਾਦਗਾਰ ਦੀ ਸਾਰੀ ਇਮਾਰਾਸਾਜੀ ਕਮਲ ਦੇ ਫੁੱਲ ਵਾਂਗ ਹੈ , ਇਹ ਇਮਾਰਤ ਜਲੰਧਰ ਨੇੜੇ ਕਰਤਾਰਪੁਰ ਵਿਖੇ ਹੈ । ਇਸ ਵਿੱਚ ਅਜ਼ਾਦੀ ਦੀ ਲੜਾਈ ਬਾਰੇ ਦੱਸਿਆ ਗਿਆ ਹੈ । ਇਮਾਰਤ ਬਾਦਲਾਂ ਸਮੇ ਬਣੀ ਅਤੇ ਇਹਦੇ ਡਿਜ਼ਾਈਨ ਬਾਰੇ ਬਣੀ ਕਮੇਟੀ ਵਿੱਚ ਅਜੀਤ ਅਖਬਾਰ ਵਾਲਾ ਹਮਦਰਦ ਅਤੇ ਭਾਜਪਾ ਦੇ ਨੇਤਾ ਸਨ । ਤੁਸੀਂ ਚਾਹੇ ਰੌਲਾ ਪਾਉ ਕਿ 80 % ਕੁਰਬਾਨੀਆਂ ਪੰਜਾਬੀਆਂ ਦਿੱਤੀਆਂ , ਅਗਲਿਆਂ ਏਥੇ ਵੀ ਹਿੱਕ ਤੇ ਲਿਆ ਅਜਾਇਬ ਘਰ ਦੇ ਵਿੱਚ ਸਾਵਰਕਰ ਬਠਾ ਤਾ ਅਤੇ ਅੰਦੇਮਾਨ ਨਿਕੋਬਾਰ ਤਾਂ ਸਾਵਰਕਰ ਦੇ ਨਾਮ ਲਵਾਉਣ ਨੁੰ ਫਿਰਦੇ । ਸਾਡੇ ਅਜ਼ਾਦੀ ਘੁਲਾਟੀਆਂ ਦੀਆਂ ਤਾਂ ਤਸਵੀਰਾਂ ਤੱਕ ੳੱਥੇ ਵੀ ਲਹਾ ਦਿੱਤੀਆਂ ।

ਦੂਜੀ ਇਮਾਰਤ ਬਣੀ , ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਆਲਾ ਭਾਰਤ ਸਰਕਾਰ ਦਾ ਟਰਮਿਨੲਲ । ਇੱਕ ਤਾਂ ਇਹ ਇਮਾਰਤ ਕਮਲ ਦੇ ਫੁੱਲ ਦੀਆਂ ਪੱਤੀਆਂ ਵਾਂਗ ਬਣਾਈ ਗਈ , ਦੂਜਾ ਿੲੱਕ ਵੱਖਰਾ ਕਮਲ ਦਾ ਫੁਲ਼ ਇਸ ਇਮਾਰਤ ਦੇ ਮੁਹਰੇ ਉਚੇਚੇ ਤੌਰ ਤੇ ਥੋਪ ਦਿੱਤਾ ਗਿਆ ।

ਹੁਣ ਤੀਸਰੀ ਖ਼ਬਰ ਨਵਾਂ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਬਣਾਉਣ ਦੀ ਆ ਰਹੀ ਆ । ਤੇ ਪਰਚਾਇਆ ਜਾ ਰਿਹਾ ਕਿ ਇਮਾਰਤਸਾਜੀ ਸਿੱਖ ਇਮਾਰਤਸਾਜੀ ਤੋਂ ਪ੍ਰਭਾਵਿਤ ਹੋਵੇਗੀ । ਪਰ ਸੱਚ ਹੈ ਕਿ ਮੌਜੂਦਾ ਇਮਾਰਤ ਗੁਰਦੁਆਰਾ ਇਮਾਰਸਾਜੀ ਨਾਲ ਮੇਲ ਖਾਂਦੀ ਹੈ , ਪਰ ਨਵੀਂ ਇਮਾਰਤ ਕੱਚ ਅਤੇ ਸਟੀਲ ਵਰਤ ਕੇ ਆਧੁਨਿਕ ਤਰੀਕੇ ਦੀ ਹੋਵੇਗੀ । ਪਰ ਖ਼ਬਰ ਦੇਣ ਲੱਗਿਆ ਸਰਕਾਰ ਨੁੰ ਝੂਠ ਬੋਲਣ ਦੀ ਲੋੜ ਨਹੀਂ ਸੀ । ਚਲੋ ਸਟੇਸ਼ਨ ਦੀ ਨਵੀਂ ਇਮਾਰਤ ਦਾ ਸਵਾਗਤ ਹੈ , ਪਰ ਏਥੇ ਵੀ ਇਸ ਮੁਹਰੇ ਬਹੁਤ ਵੱਡਾ ਕਮਲ ਦਾ ਫੁੱਲ ਡਿਜ਼ਾਈਨ ਵਿੱਚ ਸ਼ਾਮਿਲ ਕੀਤਾ ਗਿਆ ਹੈ ।

ਕਮਲ ਦਾ ਫੁੱਲ ਭਾਜਪਾ ਉਸੇ ਤਰਾਂ ਵਰਤ ਰਹੀ ਹਿਸ ਤਰਾਂ ਕਾਂਗਰਸ ਨੇ ਮੋਹਨਦਾਸ ਗਾਂਧੀ ਜਾਂ ਹੋਰ ਗਾਂਧੀ ਪਰਵਾਰ ਦੇ ਨਾਂਵਾਂ ਹੇਠ ਏਅਰਪੋਰਟ ਆਦਿ ਐਲਾਨੇ ।

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇਤਿਹਾਸ ਲਿਖਿਆਂ ਕਿ “ ਏਥੇ ਗਾਂਧੀ ਨੇ ਕਾਂਗਰਸ ਦੇ ਜਲਸੇ ਚ ਭਾਸ਼ਣ ਦਿੱਤਾ ਸੀ “

ਜਦੋਂ ਕਿ ਸ਼ਹਿਰ ਦੀ ਨੀਂਹ ਅਤੇ ਗੁਰੂਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਸੀ ।

ਇਹ ਵਰਤਾਰਾ ਇੱਕ ਵੱਖਰੇ ਹਿੰਦੂਆਂ ਦੇ ਮੁਲਖ ਬਣਾਉਣ ਵੱਲ ਪੱਕੇ ਨਿਸ਼ਾਨ ਲਾ ਕੇ ਨਿਸ਼ਾਨਦੇਹੀ ਕਰਨ ਵਾਂਗ ਹੈ ।

ਪਰ ਅਸੀਂ ਕਿੳ ਬੋਲੀਏ , ਸਾਡੀ ਤਾਂ ਬੋਲੀ ਵੀ ਹੁਣ ਬਹੁਤਿਆਂ ਦੀ ਿੲਹਨਾਂ ਵਾਲੀ ਹੋ ਗਈ ਹੈ ।

Amandeep Singh Bains

Check Also

ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ‘ਤੇ ਉਮੀਦਵਾਰਾਂ ਦਾ ਕੀਤਾ ਐਲਾਨ, ਸਿਰਫ਼ 2 ਸਿੱਖ ਉਮੀਦਵਾਰ

ਨਵੀਂ ਦਿੱਲੀ ,14 ਜਨਵਰੀ – ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ ਚੋਣ 2020 …

%d bloggers like this: