Breaking News
Home / ਪੰਜਾਬ / ਮਾਮਲਾ ਨਨਕਾਣਾ ਸਾਹਿਬ ਤੇ ਪੱਥਰਾਅ ਦਾ- ਸ਼ਿਵ ਸੈਨਿਕਾਂ ਵਲੋਂ ਨਵਜੋਤ ਸਿੱਧੂ ਦੀ ਕੋਠੀ ਦਾ ਘਿਰਾਓ

ਮਾਮਲਾ ਨਨਕਾਣਾ ਸਾਹਿਬ ਤੇ ਪੱਥਰਾਅ ਦਾ- ਸ਼ਿਵ ਸੈਨਿਕਾਂ ਵਲੋਂ ਨਵਜੋਤ ਸਿੱਧੂ ਦੀ ਕੋਠੀ ਦਾ ਘਿਰਾਓ

ਤੁਹਾਡੇ ਇਸ ਖਬਰ ਬਾਰੇ ਵਿਚਾਰ… ਇਨ੍ਹਾਂ ਨੂੰ ਕੋਣ ਸੱਦਾ ਪੱਤਰ ਦੇਣ ਗਿਆ..ਸਿੱਖਾਂ ਦਾ ਆਪਣਾ ਮਾਮਲਾ ਆਪ ਸੁਲਝਾ ਲੈਣਗੇ…ਬਾਂਦਰਾਂ ਦੀ ਲੋੜ ਨਹੀਂ …ਸਾਨੁੰ ਪਤਾ ਬਾਂਦਰ ਕਿੰਨੇ ਕੁ ਸਕੇ ਸਿੱਖਾਂ ਦੇ

ਪਾਕਿਸਤਾਨ ’ਚ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ’ਤੇ ਪਥਰਾਅ ਕਰਨ ਤੋਂ ਭਡ਼ਕੇ ਸ਼ਿਵ ਸੈਨਿਕਾਂ ਨੇ ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ’ਚ ਸਥਿਤ ਸਾਬਕਾ ਮੰਤਰੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮਿੱਤਰ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ।

ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਦੀ ਅਗਵਾਈ ਹੇਠ ਸ਼ਿਵ ਸੈਨਿਕ ਆਰੀਆ ਸਮਾਜ ਚੌਕ ਤੋਂ ਨਾਅਰੇਬਾਜ਼ੀ ਕਰਦੇ ਹੋਏ ਯਾਦਵਿੰਦਰਾ ਕਾਲੋਨੀ ਪਹੁੰਚੇ, ਜਿਥੇ ਪੁਲਸ ਨੇ ਉਨ੍ਹਾਂ ਨੂੰ ਕੋਠੀ ਤੋਂ ਕੁਝ ਦੂਰੀ ’ਤੇ ਰੋਕ ਲਿਆ, ਜਿਥੇ ਉਨ੍ਹਾਂ ਨੇ ਇਮਰਾਨ ਖਾਨ ਤੇ ਨਵਜੋਤ ਸਿੱਧੂ ਦਾ ਪੁਤਲਾ ਫੂਕ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ।

ਇਸ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ ਪਾਕਿਸਤਾਨ ਵਿਚ ਸਥਿਤ ਗੁ. ਸ੍ਰੀ ਨਨਕਾਣਾ ਸਾਹਿਬ ’ਤੇ ਜੋ ਪਥਰਾਅ ਪਾਕਿਸਤਾਨੀ ਮੁਸਲਮਾਨਾਂ ਵੱਲੋਂ ਕੀਤਾ ਗਿਆ ਹੈ, ਉਹ ਬਹੁਤ ਹੀ ਘਿਨੌਣੀ ਹਰਕਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੇਤਾ ਨਵਜੋਤ ਸਿੰਘ ਸਿੱਧੂ ਦਾ ਦਿਮਾਗ ਇਕ ਮੰਦਬੁੱਧੀ ਬੱਚੇ ਵਰਗਾ ਹੈ, ਜਿਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਲੋੜ ਤੋਂ ਵੱਧ ਦੋਸਤੀ ਨਿਭਾਉਣ ਲਈ ਆਪਣਾ ਅਤੇ ਦੇਸ਼ ਦਾ ਸਭ ਕੁਝ ਦਾਅ ’ਤੇ ਲਾ ਦਿੱਤਾ। ਸ਼ਿਵ ਸੈਨਾ ਬਾਲ ਠਾਕਰੇ ਕਿਸੇ ਵੀ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੀ। ਅਸੀਂ ਸਿੱਧੂ ਤੋਂ ਪੁੱਛਣਾ ਚਾਹੁੰਦੇ ਹਾਂ। ਉਨ੍ਹਾਂ ਨੇ ਜੰਮੂ ਕਸ਼ਮੀਰ ਤੋਂ ਉਜਡ਼ ਕੇ ਆਏ ਸਿੱਖ ਅਤੇ ਹਿੰਦੂਆਂ ਨੂੰ ਵਸਾਉਣ ਲਈ ਕੀ ਕੀਤਾ?

ਪਾਕਿਸਤਾਨ ਵਿਚ ਹਿੰਦੂ ਤੇ ਸਿੱਖਾਂ ਨੂੰ ਬਰਾਬਰ ਤੰਗ ਕੀਤਾ ਜਾਂਦਾ ਹੈ। ਉਸ ਲਈ ਉਨ੍ਹਾਂ ਦੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਕੀ ਕਰਵਾਇਆ।

ਇਸ ਮੌਕੇ ਲਾਹੌਰੀ ਸਿੰਘ, ਭਾਰਤਦੀਪ ਠਾਕੁਰ, ਤਿਲਕ ਰਾਜ ਬੋਬੀ ਡੈਂਟਰ, ਮੋਹਿੰਦਰ ਸਿੰਘ ਤਿਵਾਡ਼ੀ, ਕ੍ਰਿਸ਼ਨ ਪਵਾਰ, ਅਮਰਜੀਤ ਗੋਲਡੀ, ਪ੍ਰਦੀਪ ਯਾਦਵ, ਸੋਨੂੰ, ਰਮਨਦੀਪ ਹੈਪੀ, ਜਸਵਿੰਦਰ ਕੌਰ, ਐਡਵੋਕੇਟ ਅਮਨ, ਵਿਜੇ ਵੋਹਲਾ, ਸੰਦੀਪ ਧਾਲੀਵਾਲ, ਸੀਮਾ ਰਾਣੀ, ਆਸ਼ੂ ਠਾਕੁਰ, ਹਰਜੀਤ ਸਿੰਘ, ਆਰ. ਕੇ. ਬੋਬੀ, ਕਰਨਜੀਤ ਸਿੰਘ, ਭੀਮੂ, ਹਰੀਸ਼ ਕੁਮਾਰ, ਵਿਨੋਦ ਗੁਪਤਾ, ਪ੍ਰਿੰਸ, ਲੱਕੀ, ਮੰਜੂ ਰਾਣੀ, ਪੰਮਾ ਹਾਜ਼ਰ ਸਨ।

Check Also

ਨਿੱਜੀ ਸਕੂਲ ਦੀ ਬੱਸ ਪਲਟੀ, 7 ਬੱਚੇ ਜ਼ਖਮੀ, ਮੌਕੇ ਤੋਂ ਫਰਾਰ ਹੋਇਆ ਬੱਸ ਡਰਾਇਵਰ

ਸੰਗਰੂਰ ਦੇ ਲੌਂਗੋਵਾਲ ਵਿਚ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਤੋਂ ਬਾਅਦ ਭਾਵੇਂ ਪ੍ਰਸ਼ਾਸਨ …

%d bloggers like this: