Breaking News
Home / ਮੁੱਖ ਖਬਰਾਂ / ਢੱਡਰੀਆਂਵਾਲਾ ਬੇਵਕੂਫ਼ੀ ਦਾ ਹੋਰ ਮੁਜ਼ਾਹਰਾ ਨਾ ਕਰੇ

ਢੱਡਰੀਆਂਵਾਲਾ ਬੇਵਕੂਫ਼ੀ ਦਾ ਹੋਰ ਮੁਜ਼ਾਹਰਾ ਨਾ ਕਰੇ

ਪਿਛਲੇ ਦਿਨੀਂ ਸਿੱਖ ਪੰਥ ਦੇ ਧੁਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਪ੍ਰਚਾਰ ਵੰਨਗੀ ਬਾਰੇ ਇਤਰਾਜ ਪਹੁੰਚੇ ਸਨ, ਤਖਤ ਸਾਹਿਬ ਦੇ ਨਿਰਦੇਸ਼ਾਂ ਹੇਠ ‘ਇੰਸਟੀਚਿਊਟ ਆਫ ਅਡਵਾਂਸ ਸਿੱਖ ਸਟੱਡੀਜ’ ਦੇ ਲੈਟਰਪੈਡ ਤੇ ਜਾਰੀ ਹੋਏ ਸੁਨੇਹੇ ਵਿੱਚ ਭਾਈ ਢੱਡਰੀਆਂਵਾਲਾ ਨੂੰ ਬੜੀ ਹਲੀਮੀ ਨਾਲ, ਬੜੀ ਸਤਿਕਾਰਤ ਭਾਸ਼ਾ ਵਿੱਚ ਵਿਚਾਰਾਂ ਕਰਨ ਦਾ ਸੱਦਾ ਦਿੱਤਾ ਗਿਆ ਸੀ,,, ਏਸ ਲੈਟਰ ਵਿੱਚ ਪੇਸ਼ ਹੋਣ ਜਾਂ ਤਲਬ ਕਰਨ ਵਰਗੀ ਕੋਈ ਗੱਲ ਨਹੀਂ ਸੀ ਕੀਤੀ ਗਈ,,, ਵਿਚਾਰ, ਵਿਚਾਰ ਦਾ ਹੋਕਾ ਦੇਣ ਵਾਲਾ ਭਾਈ ਢੱਡਰੀਆਂਵਾਲਾ ਬੈਠ ਕੇ ਵਿਚਾਰ ਕਰ ਲਵੇ ਹੁਣ, ਕਮੇਟੀ ਵਿਚਲੇ ਪੰਜ ਵਿਦਵਾਨਾਂ ‘ਚੋਂ ਚਾਰ ਦੇ ਨਾਮ ਮੈਂ ਪਹਿਲੀ ਵਾਰ ਸੁਣੇ ਹਨ, ਡਾਕਟਰ ਗੋਗੋਆਣੀ (ਜਿੰਨਾ ਓਤੇ ਭਾਈ ਢੱਡਰੀਆਂਵਾਲੇ ਦੇ ਸਮਰਥਕ ਇਤਰਾਜ ਕਰਦੇ ਸਨ) ਪੁਰਾਣੇ ਜਾਣੂ ਹਨ ਪਰ ਪਤਾ ਲੱਗਿਆ ਕਿ ਸ਼ਾਇਦ ਓਹ ਕਮੇਟੀ ਵਿੱਚੋਂ ਬਾਹਰ ਹੋ ਗਏ ਹਨ,,,

ਮੇਰੀ ਜਾਚੇ ਕਮੇਟੀ ਵਿਚਲੇ ਵਿਦਵਾਨਾਂ ਤੇ ਕਿਸੇ ਧੜੇ ਦਾ ਠੱਪਾ ਲਾਉਣਾ ਸ਼ੋਭਦਾ ਨਹੀਂ,,, ਕੁਝ ਸ਼ਰਾਰਤੀਆਂ ਵੱਲੋਂ ‘ਕੀ ਢੱਡਰੀਆਂ ਵਾਲਾ ਹੋਵੇਗਾ ਪੇਸ਼’ ਵਰਗੇ ਲਕਬ ਘੜ੍ਹਕੇ ਹਾਲਾ ਲਾਲਾ ਕਰ ਦਿੱਤੀ ਤੇ ਢੱਡਰੀਆਂਵਾਲੇ ਨੂੰ ਭੱਜ ਜਾਣ ਦਾ ਬਹਾਨਾ ਮਿਲ ਗਿਆ, ਢੱਡਰੀਆਂ ਵਾਲੇ ਨੇ ਇਹ ਪੜ੍ਹਨ ਦੀ ਜ਼ਹਿਮਤ ਵੀ ਨਹੀਂ ਕੀਤੀ ਕਿ ਮਿਲ ਬੈਠ ਕੇ ਗੱਲਬਾਤ ਕਰਨ ਵਾਲੀ ਚਿੱਠੀ ਦੀ ਸ਼ਬਦਾਵਲੀ ਕੀ ਹੈ ਜਾਂ ਫਿਰ ਢੱਡਰੀਆਂਵਾਲਾ ਇਕ ਨਿਹਾਇਤ ਬੂਝੜ ਕਿਸਮ ਦਾ ਢੁੱਚਰ ਦਿਮਾਗ ਦਾ ਆਦਮੀ ਹੈ ਜੋ ਕਿਸੇ ‘ਤਵਾਇਫ ਨਾਚੀ’ ਵਾਂਗ ਹਰ ਵਾਰ ਪੀੜ੍ਹਤ ਹੋਣ ਦਾ ਢੰਡੋਰਾ ਪਿੱਟਦਾ ਰਹਿੰਦਾ ਹੈ,,, ਢੱਡਰੀਆਂਵਾਲਾ ਆਪਣੇ ਦੀਵਾਨਾਂ ਵਿੱਚ ਚੱਬਮੀਂ ਗੱਲ ਕਰਨ ਦਾ ਸ਼ੌਂਕੀਨ ਹੈ,,, ਓਹਦੇ ਵਿਰੋਧੀਆਂ ਵੱਲੋਂ ਵੰਡੇ ਪਰਚੇ ਵੀ ਬਰੈਂਪਟਨ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਓਹ ਪੜ੍ਹਕੇ ਸੁਣਾ ਗਿਆ ਹੈ,,, ‘ਇੰਸਟੀਚਿਊਟ ਆਫ ਅਡਵਾਂਸ ਸਿੱਖ ਸਟੱਡੀਜ’ ਵੱਲੋਂ ਜਾਰੀ ਕੀਤੇ ਇਸ ਹਲੀਮੀਂ ਭਰੇ ਪੱਤਰ ਨੂੰ ਢੱਡਰੀਆਂਵਾਲਾ ਆਪਣੇ ਦੀਵਾਨ ‘ਚ ਪੜ੍ਹਕੇ ਸੁਣਾਵੇ ਤੇ ਆਪਣੀ ਸੰਗਤ ਨੂੰ ਪੁੱਛੇ ਕੀ ਇਹ ਪੱਤਰ ਤਲਬ ਕਰਨ ਜਾਂ ਪੇਸ਼ ਹੋਣ ਦਾ ਕੋਈ ਵੀ ਸੰਕੇਤ ਦਿੰਦਾ ਹੈ? ਜਥੇਦਾਰ ਅਕਾਲ ਤਖਤ ਸਾਹਿਬ ਨੇ ਬੜੀ ਸੂਝਵਾਨਤਾ ਨਾਲ ਮਸਲੇ ਨੂੰ ਹੱਲ ਕਰਨ ਵੱਲ ਕਦਮ ਵਧਾਏ ਹਨ,,,

ਢੱਡਰੀਆਂਵਾਲਾ ਕਾਮਰੇਡਪੁਣਾ ਤਿਆਗੇ ਤੇ ਬੈਠ ਕੇ ਗੱਲ ਕਰੇ ਜੇ ਗੱਲ ਨਹੀਂ ਕਰ ਸਕਦਾ ਤਾਂ ਓਦਾਂ ਕਹੇ ਕਿ ਮੈਂ ਨਹੀਂ ਕਰ ਸਕਦਾ ਐਵੇਂ ਊਲ-ਜਲੂਲ ਬਕਵਾਸ ਕਰਕੇ ਹਮਦਰਦੀ ਨਾ ਲਵੇ ਕਿ ਮੈਨੂੰ ਤਲਬ ਕਰ ਲਿਆ, ਮੈਨੂੰ ਛੇਕ ਦੇਣਗੇ, ਮੈਂ ਫਲਾਣਾ ਮੈਂ ਢਿਮਕਾਣਾ,,, ਢੱਡਰੀਆਂਵਾਲਾ ਆਪ ਦੱਸ ਦੇਵੇ ਕਿ ਹੋਰ ਕੀ ਤਰੀਕਾ ਹੈ ਗੱਲ ਕਰਨ ਦਾ? ਢੱਡਰੀਆਂਵਾਲੇ ਦਾ ਤਾਂ ਓਹ ਹਾਲ ਹੋ ਗਿਆ ਜਿਵੇਂ ਅਮਰੀਕਾ ਵਿੱਚ ਕਿਸੇ ਸਰਗਰਮ ਕਥਾਕਾਰ ਨੇ ਪੋਲੀਟੀਕਲ ਸਟੇਅ ਦਾ ਕੇਸ ਕਰ ਦਿੱਤਾ, ਭਾਈ ਬੁਲਾਰਾ ਚੰਗਾ ਸੀ ਦੋ-ਦੋ ਘੰਟੇ ਸਟੇਜ ਤੇ ਬੋਲਦਾ ਰਹਿੰਦਾ ਸੀ ਇਹ ਸੋਚ ਕੇ ਵਕੀਲ ਨੇ ਮੋਟੀ-ਮੋਟੀ ਗੱਲ ਸਮਝਾ ਦਿੱਤੀ ਕਿ ਜੱਜ ਨਾਲ ਆਹ ਨੁਕਤੇ ਸਾਂਝੇ ਕਰਨੇਂ ਹਨ,,, ਵਕੀਲ ਨੇ ਸੋਚਿਆ ਕਿ ਭਾਈ ਬੁਲਾਰਾ ਤਕੜਾ ਹੈ ਇਹਨੂੰ ਬੋਲਣਾ ਸਿਖਾਉਣ ਦੀ ਤਾਂ ਲੋੜ ਨਹੀਂ ਹੈ,,,

ਜਦੋਂ ਪੇਸ਼ੀ ਪਈ ਤਾਂ ਅਣਜਾਣ ਜੇ ਮੁੰਡੇ ਆਪਣਾ ਕੰਮ ਕਢਾ ਗਏ ਤੇ ਕਥਾਕਾਰ ਜੀ ਫਸ ਗਏ,,,, ਜੱਜ ਮੂਹਰੇ ਗੱਲ ਨਾ ਔੜੇ ਕੋਈ,,, ਬਾਹਰ ਆਏ ਤਾਂ ਵਕੀਲ ਕਹਿੰਦਾ ਭਾਈ ਜੀ ਸਟੇਜ ਤੇ ਦੋ-ਦੋ ਘੰਟੇ ਬੋਲ ਲੈਂਦੇ ਸੀ ਅੱਜ ਕੀ ਚੱਕਰ ਚੱਲ ਗਿਆ,,,, ਭਾਈ ਕਹਿੰਦਾ ਸਟੇਜ ਤੇ ਜੋ ਜੀਅ ਕਰਦਾ ਬੋਲ ਆਈਦਾ ਕਿਹੜਾ ਕੋਈ ਉਠ ਕੇ ਪੁੱਛਦਾ ਮੂਹਰੋਂ,,, ਪਰ ਏਥੇ ਤਾਂ ਜੱਜ ਪੈਂਦਾ ਅੱਗਿਓ,,, ਸੋ ਢੱਡਰੀਆਂਵਾਲਾ ਜੀ ਜੇ ਕੋਈ ਸਵਾਲ ਖੜ੍ਹੇ ਹੋਏ ਹਨ ਤਾਂ ਹੁਣ ਗੱਲ ਕਰ ਲਓ ਫਿਰ ਬੈਠਕੇ,,, ਅਗਲਿਆਂ ਨੇ ਬੰਦ ਕਮਰੇ ‘ਚ ਬੈਠ ਕੇ ਵਿਚਾਰ ਕਰਨ ਨੂੰ ਕਿਹਾ ਕੋਈ ਕਿਸੇ ਨੂੰ ਬੇਇਜਤ ਕਰਨ ਦਾ ਇਰਾਦਾ ਨਹੀਂ ਲਗਦਾ,,, ਜੇ ਵਿਚਾਰਾਂ ਦਾ ਯੁਗ, ਵਿਚਾਰਾਂ ਦਾ ਜ਼ਮਾਨਾ ਢੰਡੋਰਾ ਪਿੱਟ ਹੀ ਰਹੇ ਹੋ ਫਿਰ ਵਿਚਾਰ ਤਾਂ ਕਰਨੀਂ ਬਣਦੀ ਹੈ,,, ਇਤਿਹਾਸ ਵਿੱਚ ਬੜੀਆਂ ਗੋਸ਼ਟਾਂ ਹੋਈਆਂ ਹਨ ਬੜੇ ਸੰਵਾਦ ਹੋਏ ਹਨ,,, ਕੀ ਇਹ ਤੱਥ ਝੂਠ ਹੈ?

-ਸੁਖਦੀਪ ਸਿੰਘ ਬਰਨਾਲਾ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: