Breaking News
Home / ਮੁੱਖ ਖਬਰਾਂ / ਹਿੰਦੂਤਵੀ ਜਿੰਨ ਹੋਇਆ ਬੇਕਾਬੂ

ਹਿੰਦੂਤਵੀ ਜਿੰਨ ਹੋਇਆ ਬੇਕਾਬੂ

ਮੰਢਾਲੀ (ਜਲੰਧਰ) ਵਾਲੇ ਪੰਡਤ ਲੇਖ ਰਾਜ ਦੇ ਲੜਕੇ ਵਰਿੰਦਰ ਸ਼ਰਮਾ ਨੂੰ ਸਾਰੇ ਪੰਜਾਬੀਆਂ ਨੇ ਰਲ਼ ਕੇ ਕਈ ਵਾਰ ਇੰਗਲੈਂਡ ਤੋਂ ਅੱਡ-ਅੱਡ ਚੋਣਾਂ ਜਿਤਾਈਆਂ। ਇਸ ਵਾਰ ਵੀ ਉਹ ਫਿਰ ਐਮ ਪੀ ਬਣੇ ਹਨ। ਹੋਰਾਂ ਐਮ ਪੀਜ਼ ਵਾਂਗ ਉਨ੍ਹਾਂ ਵੀ ਆਪਣੇ ਅਹੁਦੇ ਦੀ ਸਹੁੰ ਚੁੱਕੀ ਪਰ ਬਰਤਾਨੀਆ ਰਹਿੰਦੇ ਸੰਘੀਆਂ ਨੂੰ ਇਤਰਾਜ਼ ਹੈ ਕਿ ਸ਼ਰਮਾ ਨੇ ਗੀਤਾ ‘ਤੇ ਹੱਥ ਰੱਖ ਕੇ ਸਹੁੰ ਕਿਓਂ ਨਹੀਂ ਚੁੱਕੀ!

ਯੂ ਕੇ ਦੇ ਮੰਦਰਾਂ ਦੀ ਕੌਮੀ ਕੌਂਸਲ ਦੇ ਆਗੂ ਸਤੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਵਰਿੰਦਰ ਸ਼ਰਮਾ, ਜੋ ਕਿ ਹਿੰਦੂ ਬਾਹਮਣ ਹੈ, ਹਿੰਦੂਆਂ ਅਤੇ ਭਾਰਤੀਆਂ ਦੀਆਂ ਵੋਟਾਂ ਨਾਲ ਜਿੱਤਿਆ ਤੇ ਉਸਨੇ ਕਿਸੇ ਹਿੰਦੂ ਧਾਰਮਿਕ ਗਰੰਥ ‘ਤੇ ਹੱਥ ਰੱਖ ਕੇ ਸਹੁੰ ਨਹੀਂ ਚੁੱਕੀ, ਆਖਰ ਉਹ ਮੰਨਦਾ ਕਿਸਨੂੰ ਹੈ?

ਵਰਿੰਦਰ ਸ਼ਰਮਾ ਨੂੰ ਬਰਤਾਨੀਆ ਦੇ ਹਿੰਦੂਆਂ ਦੀ ਇੱਕ ਸੰਸਥਾ ਦਾ ਅਹੁਦਾ ਵੀ ਮਿਲਿਆ ਹੋਇਆ ਹੈ, ਜੋ ਬਰਤਾਨੀਆ ਦੇ ਹਿੰਦੂਆਂ ਦੇ ਹਿਤਾਂ ਦੀ ਨੁਮਾਇੰਦਗੀ ਕਰਦੀ ਹੋਣ ਦਾ ਦਾਅਵਾ ਕਰਦੀ ਹੈ। ਬੇਸ਼ੱਕ ਸ਼ਰਮਾ ਨੂੰ ਸਿੱਖ ਵੱਡੀ ਗਿਣਤੀ ‘ਚ ਵੋਟਾਂ ਪਾਉਂਦੇ ਰਹੇ ਪਰ ਉਸਦੀ ਜੱਗੀ ਜੌਹਲ ਦੇ ਮਾਮਲੇ ‘ਚ ਭੂਮਿਕਾ ਬਹੁਤ ਨਾਂਹ-ਪੱਖੀ ਰਹੀ। ਦੱਸਯੋਗ ਹੈ ਕਿ ਸ਼ਰਮਾ ਦੇ ਈਲਿੰਗ ਹਲਕੇ ‘ਚ 16 ਫੀਸਦੀ ਮੁਸਲਮਾਨ, 9 ਫੀਸਦੀ ਹਿੰਦੂ, 8 ਫੀਸਦੀ ਸਿੱਖ ਵਸਦੇ ਹਨ।

ਖੈਰ! ਨਵਾਂ ਸਾਲ ਮੁਬਾਰਕ ਕਹਿਣ ਲਈ ਸਵਾਮੀ ਜੀ ਨਾਲ ਗੱਲ ਹੋਈ ਸੀ।

ਸਵਾਮੀ ਜੀ ਕਹਿੰਦੇ; ਸਮਝਣ ਵਾਲੀ ਗੱਲ ਇਹ ਹੈ ਕਿ ਸੰਘੀਆਂ ਮਗਰ ਲੱਗ ਕੇ ਬਹੁਗਿਣਤੀ ਹਿੰਦੂਆਂ ਨੇ ਜਿਹੜਾ ਜਿੰਨ ਹੁਣ ਬਾਹਰ ਕੱਢ ਲਿਆ ਹੈ, ਇਸਨੇ ਇਨ੍ਹਾਂ ਨੂੰ ਹੀ ਖਾ ਜਾਣਾ ਹੈ। ਇਨ੍ਹਾਂ ਸੰਘੀਆਂ ਨੂੰ ਓਹੀ ਹਿੰਦੂ ਪਰਵਾਨ ਹੈ, ਜਿਸਦੇ ਹੱਥ ‘ਚ ਤਿਰਸ਼ੂਲ ਹੋਵੇ ਤੇ ਮੂੰਹ ‘ਚ ਆਰ ਐਸ ਐਸ ਦਾ ਜਾਪ। ਅਮਰੀਕਾ ਵਾਲੀ ਕਾਂਗਰਸ-ਵੋਮੈਨ ਪਰੋਮੇਲਾ ਜੈਪਾਲ ਹੋਵੇ ਜਾਂ ਇੰਗਲੈਂਡ ਦਾ ਵਰਿੰਦਰ ਸ਼ਰਮਾ, ਸੰਘੀ ਦਰਬਾਰ ‘ਚ ਇਹ ਫਿਰ ਹੀ ਕਬੂਲ ਹੋਣਗੇ, ਜੇ ਭਾਰਤ ਦੀ ਨਹੀਂ, ਬਲਕਿ ਸੰਘੀਆਂ ਦੇ ਹਿੰਦੂਤਵ ਦੀ ਬੋਲੀ ਬੋਲਣਗੇ।

ਹਿੰਦੂਤਵ ਦਾ ਇਹ ਜਿੰਨ ਅਡਵਾਨੀ/ਵਾਜਪਾਈ ਨੇ ਬੋਤਲ ‘ਚੋਂ ਬਾਹਰ ਕੱਢਿਆ ਸੀ ਤੇ ਇਹ ਅਡਵਾਨੀ, ਵਾਜਪਾਈ, ਜਸਵੰਤ ਸਿੰਘ, ਯਸ਼ਵੰਤ ਸਿਨਹਾ, ਤੋਗੜੀਆ, ਸ਼ਿਵ ਸੈਨਾ ਆਦਿ ਨੂੰ ਹੀ ਖਾ ਗਿਆ ਤੇ ਇਹ ਜਿੰਨ ਲਗਾਤਾਰਤਾ ਨਾਲ ਏਨਾ ਵੱਡਾ ਹੋ ਰਿਹਾ ਹੈ ਕਿ ਖਾਧੇ ਜਾਣ ਦੀ ਅਗ਼ਲੀ ਵਾਰੀ ਮੋਦੀ ਦੀ ਹੈ।

ਇਸ ਜਿੰਨ ਨੇ ਭਾਰਤ ਅਤੇ ਭਾਰਤੀਆਂ ਸਮੇਤ ਭਾਰਤੀ ਕਬਜ਼ੇ ‘ਚ ਜੀਅ ਰਹੀਆਂ ਘੱਟਗਿਣਤੀਆਂ ਅਤੇ ਦਲਿਤਾਂ ਦਾ ਬਹੁਤ ਨੁਕਸਾਨ ਕਰਨਾ। ਇਨ੍ਹਾ ਦਾ ਅਗਲਾ ਏਜੰਡਾ ਰਾਖਵਾਂਕਰਨ ਖਤਮ ਕਰਨਾ ਅਤੇ ਲੈਂਡ ਰਿਫੌਰਮ ਲਿਆਉਣਾ ਹੈ, ਜਿਸ ਅਧੀਨ ਖੇਤੀ ਵਾਲੀਆਂ ਜ਼ਮੀਨਾਂ (ਬਾਹਰਲਿਆਂ ਦੀਆਂ ਖਾਸਕਰ) ‘ਤੇ ਕੁਹਾੜਾ ਚੱਲਣਾ।

ਇਸ ਜਿੰਨ ਨੇ ਆਪਣੇ ਪਰਾਏ ਹੁਣ ਸਭ ਖਾਣੇ। ਉਹ ਕੁਝ ਹੋਣਾ, ਜੋ ਕਦੇ ਚਿਤਵਿਆ ਨਹੀਂ। ਜਦ ਪੂਰੀ ਤਰਾਂ ਸਮਾਜ ਅਤੇ ਆਰਥਿਕਤਾ ਦਾ ਨਾਸ ਵੱਜ ਗਿਆ, ਫਿਰ ਅੱਤ ਦਾ ਅੰਤ ਹੋਣਾ।

– ਗੁਰਪ੍ਰੀਤ ਸਿੰਘ ਸਹੋਤਾ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: