Breaking News
Home / ਮੁੱਖ ਖਬਰਾਂ / ਸੰਘ ਦੀਆਂ ਹਿਟਲਰਸ਼ਾਹੀ ਨੀਤੀਆਂ

ਸੰਘ ਦੀਆਂ ਹਿਟਲਰਸ਼ਾਹੀ ਨੀਤੀਆਂ

ਭਾਰਤੀ ਜਨਤਾ ਪਾਰਟੀ ਵਲੋਂ ਕੀਤੀ ਗਈ ਸੰਵਧਾਨਕ ਸੋਧ ਅੱਜ ਬੇਸ਼ਕ ਇਸਲਾਮ ਲਈ ਖਤਰਾ ਜਾਪ ਰਹੀ ਹੈ ਪਰ ਆਉਂਦੇ ਭਵਿੱਖ ਵਿੱਚ ਸਭ ਨੂੰ ਪਛਤਾਉਣਾ ਪਵੇਗਾ।

ਦਿੱਲੀ ਵਾਸੀਆਂ ਕੋਲੋਂ ਇੱਕ ਘੰਟਾ ਵੀ ਇੰਟਰਨੈਟ ਤੋਂ ਬਿਨਾ ਨਹੀਂ ਕੱਢ ਹੋਇਆ ਜਦਕਿ ਕਸ਼ਮੀਰ ‘ਚ ਇੰਟਰਨੈਟ ਬੰਦ ਹੋਏ ਨੂੰ 136 ਦੇ ਕਰੀਬ ਦਿਨ ਹੋ ਚੱਲੇ ਹਨ।

ਅਮਰੀਕਾ-ਚੀਨ ਵਲੋਂ ਮਿਲੇ ਖੁੱਲ੍ਹੇ ਹੱਥ ਸਦਕਾ ਭਾਰਤ-ਪਾਕਿਸਤਾਨ ਵਿਚਾਲੇ ਹੋਈ ਗੁਪਤ ਰਜ਼ਾਮੰਦੀ ਕਾਰਨ ਕਸ਼ਮੀਰੀ ਸਿਰਫ ਆਪਣੇ ਸਿਰ ਖੁਦ ਰਹਿ ਗਏ ਹਨ। ਵਪਾਰ ਇੱਕ ਵਾਰ ਫਿਰ ਮਨੁੱਖੀ ਹੱਕਾਂ ‘ਤੇ ਭਾਰੂ ਪੈ ਗਿਆ ਹੈ।

ਜਾਗਦੀ ਜ਼ਮੀਰ ਵਾਲੇ ਲੋਕ ਕੁਝ ਦੇਰ ਤੱਕ ਕਸ਼ਮੀਰੀਆਂ ਨਾਲ ਹੋਏ ਧੱਕੇ ਲਈ ਆਵਾਜ਼ ਜ਼ਰੂਰ ਬੁਲੰਦ ਕਰਦੇ ਰਹਿਣਗੇ ਤੇ ਫਿਰ ਹੌਲੀ-ਹੌਲੀ ਕਿਸੇ ਹੋਰ ਮਸਲੇ ‘ਚ ਰੁੱਝ ਜਾਣਗੇ।
ਆਪਣੀ ਹੋਂਦ ਦੀ ਜੰਗ ਕਸ਼ਮੀਰੀਆਂ ਨੂੰ ਆਪਣੇ ਬਲਬੂਤੇ ਲੜਨੀ ਪਵੇਗੀ।

– ਗੁਰਪ੍ਰੀਤ ਸਿੰਘ ਸਹੋਤਾ

ਭਾਰਤੀ ਕਾਂਸਲੇਟ ਦਫ਼ਤਰ ਟਰਾਂਟੋ ਦੇ ਬਾਹਰ ਸਿਟੀਜਨਸ਼ਿਪ ਐਮੰਡਮੇੰਟ ਬਿਲ ਦੇ ਖਿਲਾਫ ਪ੍ਰਦਰਸ਼ਨ

ਟਰਾਂਟੋ ਕੈਨੇਡਾ : ਲੰਘੇ ਸ਼ੁਕਰਵਾਰ ਟਰਾਂਟੋ ਕੈਨੇਡਾ ਵਿਖੇ ਭਾਰਤੀ ਕਾਂਸਲੇਟ ਦਫ਼ਤਰ ਦੇ ਬਾਹਰ ਕੜਾਕੇ ਦੀ ਠੰਢ ਵਿੱਚ ਸੈਂਕੜੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਜਿਨਾਂ ਨੇ “ਇੰਕਲਾਬ ਜ਼ਿੰਦਾਬਾਦ” ਦੀਆਂ ਤਖ਼ਤੀਆਂ ਹੱਥਾ ਵਿੱਚ ਫੜੀਆਂ ਹੋਈਆਂ ਸਨ ।ਇਸ ਰੋਸ ਪ੍ਰਦਰਸ਼ਨ ਵਿੱਚ ਵੱਖ ਵੱਖ ਭਾਈਚਾਰਿਆਂ ਨਾਲ ਸਬੰਧਤ ਲੋਕ ਸ਼ਾਮਲ ਸਨ ਜੋਂ ਭਾਰਤ ਵਿੱਚ ਪਾਸ ਕੀਤੇ ਗਏ ਸਿਟੀਜਨਸ਼ਿਪ ਐਮੰਡਮੇੰਟ ਬਿਲ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਸਨ । ਪ੍ਰਦਸ਼ਨਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਟੀਜਨਸ਼ਿਪ ਐਮੰਡਮੇੰਟ ਬਿਲ ਦੇ ਖਿਲਾਫ ਆਪਣੇ ਵਿਚਾਰ ਰੱਖੇ ਤੇ ਭਾਰਤ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਚਿੰਤਾ ਜ਼ਾਹਰ ਕੀਤੀ।

ਕੁਲਤਰਨ ਸਿੰਘ ਪਧਿਆਣਾ ।।

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: