Breaking News
Home / ਮੁੱਖ ਖਬਰਾਂ / ਸਿਟੀਜਨਸ਼ਿਪ ਬਿਲ ਦੇ ਵਿਰੋਧ ਵਿੱਚ ਹੁਣ ਤੱਕ ਹੋਈਆਂ 25 ਮੌਤਾਂ

ਸਿਟੀਜਨਸ਼ਿਪ ਬਿਲ ਦੇ ਵਿਰੋਧ ਵਿੱਚ ਹੁਣ ਤੱਕ ਹੋਈਆਂ 25 ਮੌਤਾਂ

ਭਾਰਤ ਵਿੱਚ ਸਿਟੀਜਨਸ਼ਿਪ ਐਮੰਡਮੇੰਟ ਬਿਲ ਤੇ ਐਨ ਆਰ ਸੀ ਤੇ ਹੋਏ ਵਿਰੋਧ ਦੇ ਚੱਲਦਿਆਂ ਹੁਣ ਤੱਕ 25 ਜਣਿਆਂ ਦੀਆਂ ਮੌਤਾਂ ਤੇ 1,500 ਤੋਂ ਵੱਧ ਜਣੇ ਗਿਰਫ਼ਤਾਰ ਕੀਤੇ ਜਾ ਚੁੱਕੇ ਹਨ। ਇੰਨਾ ਮੌਤਾਂ ਵਿੱਚੋਂ 18 ਮੌਤਾਂ ਕੇਵਲ ਉਤਰ ਪ੍ਰਦੇਸ਼ ਵਿੱਚ ਹੀ ਹੋਈਆਂ ਹਨ ਜਿੱਥੇ ਭਾਜਪਾ ਦੀ ਸਰਕਾਰ ਹੈ । ਦੁਨੀਆਂ ਭਰ ਦੇ ਮੁਲਕਾਂ ਨੇ ਭਾਰਤ ਵਿੱਚ ਬਣੇ ਹੋਏ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਮੁਲਕ ਵਿੱਚ ਹਾਲਾਤ ਦਿਨ ਬਦਿਨ ਖ਼ਰਾਬ ਹੁੰਦੇ ਜਾ ਰਹੇ ਹਨ।

ਜੇਕਰ ਬਿਲ ਦੀ ਹੀ ਗੱਲ ਕਰੀਏ ਤਾਂ ਭਾਵੇਂ ਕਿ ਇਹ ਬਿਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਲੈਕੇ ਆਉਣਾ ਚਾਹੁੰਦੇ ਸਨ ਪਰ ਉਹ ਇਸ ਬਿਲ ਵਿੱਚ ਮੁਸਲਮਾਨਾਂ ਨੂੰ ਬਾਹਰ ਕੱਢਣ ਦੇ ਹੱਕ ਵਿੱਚ ਨਹੀਂ ਸਨ ਜਦੋਂਕਿ ਭਾਜਪਾ ਤੇ ਇਹੋ‌ ਜਿਹੇ ਦੋਸ਼ ਲੱਗੇ ਹਨ ਕਿ ਵੋਟਾਂ ਦੀ ਗਿਣਤੀਆਂ ਮਿਣਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਲਿਆਂਦਾ ਗਿਆ ਹੈ। ਇਸ ਬਿਲ ਨਾਲ ਜਿੱਥੇ ਅਫ਼ਗ਼ਾਨਿਸਤਾਨ ਪਾਕਿਸਤਾਨ ਤੇ ਬਾਂਗਲਾਦੇਸ਼ ਵਿੱਚ ਵਸਦੀਆਂ ਘੱਟਗਿਣਤੀਆਂ ਨੂੰ ਫਾਇਦਾ ਹੋ ਸਕਦਾ ਹੈ ਪਰ ਇਸ ਨਾਲ ਭਾਰਤ ਵਿੱਚ ਰਹਿ ਰਹੇ ਮੁਸਲਮਾਨਾਂ ਵਿੱਚ ਡਰ ਜ਼ਰੂਰ ਹੈ ਕਿ ਇਸ ਬਹਾਨੇ ਉਨਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਬਹੁਤੀ ਥਾਈਂ ਪੁਲਿਸ ਵੱਲੋਂ ਵੀ ਲੋਕਾਂ ਦੀਆਂ ਪ੍ਰੋਪਰਟੀਆਂ ਨੂੰ ਸਾੜਫੂਕਣ ਵਾਲੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਕੁਲਤਰਨ ਸਿੰਘ ਪਧਿਆਣਾ ।।

Check Also

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਗੁਰਸਿਮਰਨ ਮੰਡ ਦਾ ਕੁ ਟਾ ਪਾ

ਰਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ …

%d bloggers like this: