Breaking News
Home / ਮੁੱਖ ਖਬਰਾਂ / ਪੰਜਾਬ ਦੀ ਗਲ੍ਹ ਕਰਨਾ ਅਖੌਤੀ ਬੁੱਧੀਜੀਵੀਆਂ ਨੇ ਪਾਪ ਬਣਾ ਦਿੱਤਾ…

ਪੰਜਾਬ ਦੀ ਗਲ੍ਹ ਕਰਨਾ ਅਖੌਤੀ ਬੁੱਧੀਜੀਵੀਆਂ ਨੇ ਪਾਪ ਬਣਾ ਦਿੱਤਾ…

ਸਰਕਾਰ ਪੰਜਾਬ ‘ਚ ਕਾਗਜ਼ ਚੈਕ ਕਰੇ ਤਾਂ ਜੋ ਪਤਾ ਲੱਗੇ 1980 ਤੋਂ ਬਾਅਦ ਇਥੇ ਕਿੰਨੇ ਲੱਖ ਗੈਰ ਪੰਜਾਬੀ ਆਣ ਵਸੇ ਹਨ ਤੇ ਇਸਦੇ ਅੰਕੜੇ ਜਨਤਕ ਹੋਣ,ਪਤਾ ਤਾਂ ਲੱਗੇ ਇਥੇ ਕਿੰਨੇ ਲੱਖ ਵਸਾ ਦਿੱਤੇ ,ਕੀ ਇਹ 20 ਲੱਖ ਹਨ ਜਾਂ 40 ਲੱਖ ਜਾਂ ਇਸਤੋਂ ਵੀ ਵੱਧ,ਸਾਨੂੰ ਕਾਹਦਾ ਡਰ ਹੈ,ਭਾਰਤ ਸਰਕਾਰ ਦੀ ਬਦਨੀਤੀ ਦਾ ਭਾਂਡਾ ਫੁੱਟਣੈ ਜੋ ਓਹ ਇਕ ਸੂਬੇ ਦਾ ਸਭਿਆਚਾਰ ਵਿਗਾੜਨ ਲਈ ਕਰ ਰਹੀ ਹੈ… ਕੀ ਸਾਡਾ ਇਹ ਜਾਨਣ ਦਾ ਹੱਕ ਨਹੀਂ ? ਹੱਕ ਹੈ ਪਰ ਸਾਡੇ ਲਈ ਇਹ ਪਾਪ ਬਣਾ ਦਿੱਤਾ ਹੈ ਕੁਝ ਅਖੌਤੀ ਬੁੱਧੀਜੀਵੀਆਂ ਨੇ..

ਇਕ ਪਾਸੇ ਪੰਜਾਬ ਚੋਂ ਵਿਦੇਸ਼ਾਂ ਨੂੰ ਹਿਜਰਤ ਹੋ ਰਹੀ ਹੈ ਦੂਜੇ ਪਾਸੇ ਪੰਜਾਬ ‘ਚ ਪਰਵਾਸੀਆਂ ਦਾ ਵਸੇਵਾ ਹੋ ਰਿਹੈ ,ਬਾਕੀ ਭਾਰਤ ਚੋਂ ਪੰਜਾਬ ਆ ਕੇ ਵਸੇਵਾ ਕਰਣ ਆਲੇ ਪਰਵਾਸੀਆਂ ਦੀ ਗੱਲ ਕਰਣਾਂ ਵੀ ਸਾਡੇ ਲਈ ਇਕ ਪਾਪ ਬਣਾ ਦਿੱਤਾ ਗਿਆ ,ਜਦੋਂ ਕੇ ਇਸਦੀ ਗਿਣਤੀ ਹੋਣੀ ਹੀ ਚਾਹੀਦੀ ਹੈ ਕੇ 1980 ਤੋਂ ਬਾਅਦ ਕਿੰਨੇ ਲੱਖ ਲੋਕ ਇਥੇ ਵਸਾਏ ਗਏ ,ਕੋਈ ਅੰਕੜਾ ਤਾਂ ਸਾਹਮਣੇ ਆਵੇ ,ਜੇ ਪੰਜਾਬ ਚੋਂ ਵਿਦੇਸ਼ਾਂ ਚ ਪੰਜਾਬੀ ਜਾ ਰਹੇ ਹਨ ਤਾਂ ਓਹ ਕਾਗਜ਼ ਪੱਤਰਾਂ ਦੇ ਅਧਾਰ ਤੇ ਜਾਂਦੇ ਹਨ ਤੇ ਗਿਣਤੀ ਚ ਵੀ ਆਉਂਦੇ ..ਹਨ,ਇਹ ਜੋ ਪੰਜਾਬ ‘ਚ ਲੱਖਾਂ ਦੀ ਗਿਣਤੀ ਚ ਵਸੇਵਾ ਹੋ ਰਿਹੈ ਇਸ ਨਾਲ ਇਸ ਖਿੱਤੇ ਤੇ ਅਸਰ ਤਾਂ ਪਊਗਾ ਹੀ ਪਊਗਾ..ਤਿੱਬਤ ਆਲਾ ਹਾਲ ਹੋਣ ਜਾ ਰਿਹੈ ਪੰਜਾਬ ਦਾ ਪਰ ਸਾਡੇ ਲਈ ਇਸਦੀ ਚਰਚਾ ਕਰਣੀ ਵੀ ਪਾਪ ਬਣਾ ਦਿੱਤੀ ਗਈ ਹੈ..ਕੀ ਗੈਰ ਪੰਜਾਬੀ ਇਥੇ ਪੰਜਾਬ ਚ ਵਸਾਉਣਾ ਇਉਂ ਹੀ ਜਾਰੀ ਰਹੂ ? ਇਹ ਇਕ ਵੱਡਾ ਸਵਾਲ ਹੈ,ਕੁਸ਼ ਸਾਲਾਂ ਬਾਅਦ ਇਸ ਨਾਲ ਕੀ ਫਰਕ ਪਊ ਕਦੇ ਸੋਚਿਐ..ਪੰਜਾਬੀਆਂ ਦੇ ਨੌਰਥ ਈਸਟ ਤੇ ਗੁਜਰਾਤ ਚ ਰਹਿਣ ਤੇ ਇਤਰਾਜ਼ ਹੋ ਰਿਹੈ ਤੇ ਓਹਨਾਂ ਨੂੰ ਉਥੋਂ ਉਜਾੜਿਆ ਜਾ ਰਿਹੈ..
ਗੁਰਸੇਵਕ ਸਿੰਘ ਚਹਿਲ

Check Also

ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਗੁਰਸਿਮਰਨ ਮੰਡ ਦਾ ਕੁ ਟਾ ਪਾ

ਰਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ …

%d bloggers like this: