Breaking News
Home / ਮੁੱਖ ਖਬਰਾਂ / ਪਾਣੀਪਤ ਫਿਲਮ – ਮਰਾਠਿਆਂ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦੇਣ ਦੀ …..

ਪਾਣੀਪਤ ਫਿਲਮ – ਮਰਾਠਿਆਂ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦੇਣ ਦੀ …..

ਭਾਰਤ ਦੀ ਫਿਲਮ ਇੰਡਸਟਰੀ ਚ ਕੋਈ ਵੀ ਫਿਲਮ ਮੇਕਰ ਫਿਲਮ ਬਨਾਉਣ ਵੇਲੇ ਮਰਾਠਿਆਂ ਦੀ ਨਰਾਜ਼ਗੀ ਮੁੱਲ ਲੈਣ ਦਾ ਰਿਸਕ ਨੀ ਲੈਂਦਾ,ਨਹੀਂ ਤਾਂ ਫੇਰ ਓਹ ਫਿਲਮ ਚੱਲਣ ਹੀ ਨਹੀਂ ਦਿੰਦੇ ,ਅਜੇਹਾ ਰਿਸਕ ਪਾਣੀਪਤ ਦੇ ਪ੍ਰੋਡਿਊਸਰ,ਡਾਇਰੈਕਟਰ ਨੇ ਫੇਰ ਕਿੱਥੋਂ ਲੈਣਾ ਸੀ ,ਸੋ ਫਿਲਮ ਮਰਾਠਿਆਂ ਦੇ ਪੁਆਇੰਟ ਔਫ ਵਿਊ ਤੋਂ ਹੀ ਤਿਆਰ ਕੀਤੀ ਗਈ ਹੈ ਜੋ ਓਹਨਾਂ ਦਾ ਗੁਣਗਾਣ ਕਰਦੀ ਓਹਨਾਂ ਨੂੰ ਹਿੰਦੋਸਤਾਨ ਦੇ ਰੱਖਿਅਕ ਦਿਖਾਉਂਦੀ ਹੈ ਪਰ ਹੋਰ ਬਹੁਤ ਹਕੀਕਤ ਨੂੰ ਅੱਖੋਂ ਪਰੋਖੇ ਕਰ ਦਿੰਦੀ ਹੈ।ਪਹਿਲਾਂ ਗੱਲ ਕਰਦੇ ਹਾਂ ਫਿਲਮ ਦੀ ਫੇਰ ਇਸਦੀ ਕਹਾਣੀ ਦੀ-ਪਹਿਲਾ ਹਾਫ ਫਿਲਮ ਦਾ ਕੂਲ ਹੈ ,ਅਗਲੇ ਹਿੱਸੇ ਚ ਯੁਧ ਦੀ ਰਣਨੀਤੀ ਤੇ ਯੁੱਧ ਹੈ ,ਪਾਣੀਪਤ ਦੀ ਲੜਾਈ ਅਖੀਰਲੇ ਅੱਧੇ ਘੰਟੇ ਚ ਹੈ ਪਰ ਜਿੱਡੀ ਵੱਡੀ ਇਹ ਲੜਾਈ ਸੀ ਓਹਨਾਂ ਵੱਡਾ ਪ੍ਰਭਾਵ ਨਹੀਂ ਦਿੱਤਾ ਗਿਆ ਫਿਲਮ ਚ,ਜਿਸ ਕਰਕੇ ਫਿਲਮ ਕੋਈ ਨਵੀਂ ਉਤੇਜਨਾ ਪੈਦਾ ਨੀ ਕਰਦੀ ,ਫਿਲਮ ਦਾ ਪਾਣੀਪਤ ਜੰਗ ਦੀ ਲੋੜ ਕਿਉਂ ਪਈ ਇਸ ਤੇ ਵਧੇਰੇ ਫੌਕਸ ਹੈ ਤੇ ਓਹ ਇਸ ਦੀਆਂ ਬਰੀਕੀਆਂ ਦਾ ਕਾਫੀ ਵਰਣਨ ਕਰਦੀ ਹੈ।ਫਿਲਮ ਦੇ ਕਲਾਕਾਰਾਂ ਵਜੋਂ ਸੰਜੇ ਦੱਤ ਵਧੀਆ ਜਚਿਆ ਹੈ ਪਰ ਓਹ ਸੰਵਾਦ ਦਾ ਥਾਂ ਚੇਹਰੇ ਦਾ ਵਧੇਰੇ ਪ੍ਰਭਾਵ ਵਰਤਦੈ ,ਅਰਜੁਨ ਕਪੂਰ ਤੇ ਕਰਿਤੀ ਅਪਣੀ ਜਗਾਹ ਠੀਕ ਹਨ,ਅਰਜੁਨ ਕਪੂਰ ਤੇ ਸਵਾਲ ਉਠੇ ਪਰ ਜੇਹੋ ਜਹੇ ਮਰਾਠਾ ਸਰਦਾਰ ਦਾ ਰੋਲ ਉਸਨੇ ਅਦਾ ਕੀਤਾ ਓਹ ਠੀਕ ਹੀ ਸੀ।ਕਹਾਣੀ — ਫਿਲਮ ਦੀ ਕਹਾਣੀ ਬੇਸ਼ੱਕ ਮਰਾਠਿਆਂ ਦਾ ਗੁਣਗਾਣ ਕਰਦੀ ਹੈ ਪਰ ਫਿਲਮ ਮਰਾਠਿਆਂ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦੇਣ ਦੀ ਅਸਫਲ ਕੋਸ਼ਿਸ਼ ਦਾ ਖੁਲਾਸਾ ਵੀ ਕਰਦੀ ਹੈ ,ਇਹੋ ਓਹ ਇੱਛਾ ਸੀ ਜਿਸਦੀ ਵਜ੍ਹਾ ਕਰਕੇ ਉਤਰੀ ਭਾਰਤ ਦੇ ਮੁਸਲਮਾਨ ਸ਼ਾਸ਼ਕ ਅਬਦਾਲੀ ਨਾਲ ਰਲ ਗਏ ਤੇ ਅਬਦਾਲੀ ਨੇ ਮਰਾਠਿਆਂ ਦਾ ਪੂਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦਾ ਸੁਪਨਾ ਚਕਨਾਚੂਰ ਕਰਕੇ ਰੱਖ ਦਿੱਤਾ ,ਇਹ ਸਾਫ ਦਿੱਖਦੈ ਕੇ ਪਾਣੀਪਤ ਦੀ ਲੜਾਈ ਮਰਾਠਿਆਂ ਦੀਆਂ ਭਾਰੀ ਗਲਤੀਆਂ ਦੀ ਵਜ੍ਹਾ ਕਾਰਣ ਹਾਰੀ ਗਈ ,ਪਹਿਲੀ ਗਲਤੀ ਤਾਂ ਸਦਾ ਸਿਵ ਦਾ ਹੰਕਾਰ ਹੀ ਸੀ,ਮਰਾਠੇ ਸਾਰੇ ਦੇਸ਼ ਨੂੰ ਅਪਣੀ ਮਲਕੀਅਤ ਸਮਝਣ ਲੱਗ ਪਏ ਸਨ,ਫਿਲਮ ਦੇ ਅੰਦਰ ਇਕ ਸੰਵਾਦ ਹੈ ਜਿਸ ਚ ਹੋਲਕਰ ਸਦਾਸ਼ਿਵ ਨੂੰ ਅਗਾਹ ਵੀ ਕਰਦੈ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਤੌਰ ਤੇ ਨਾ ਦੇਖੋ ਇਥੇ ਹੋਰ ਕੌਮਾਂ ਵੀ ਹਨ ,ਸਿੱਖ ਹਨ ,ਰਾਜਪੂਤ ਹਨ ,ਮੁਗਲ ਹਨ ਜੋ ਉਸਦਾ ਇਸ ਗੱਲ ਤੇ ਸਾਥ ਨਹੀਂ ਦੇਣਗੇ ਪਰ ਸਦਾਸ਼ਿਵ ਹੰਕਾਰ ਚ ਆਇਆ ਬਾਕੀਆਂ ਦਾ ਸਾਥ ਲੈਣ ਦੀ ਸਹੀ ਯੋਜਨਾ ਨੀ ਬਣਾਉਂਦਾ, ਇਸਦੇ ਮੁਕਾਬਲੇ ਅਬਦਾਲੀ ਲੜਾਈ ਦਾ ਵੀ ਮਾਹਰ ਜੰਗੀ ਜਰਨੈਲ ਹੈ ,ਓਹ ਬੇਸ਼ੱਕ ਕਰੂਰ ਲੁਟੇਰਾ ਤੇ ਬੇਹੱਦ ਜ਼ਾਲਮ ਸੀ ਪਰ ਉਸ ਕੋਲ ਲੜਾਈ ਦਾ ਸਦਾਸ਼ਿਵ ਨਾਲੋ ਬੇਹਤਰ ਤਜਰਬਾ ਸੀ ,ਓਹ ਪੱਕੇ ਪੈਰੀਂ ਹੀ ਅੱਗੇ ਵਧਦੈ ਤੇ ਉਸਦੇ ਇੰਤਜ਼ਾਮ ਕਦੇ ਗਲਤ ਨਹੀਂ ਸੀ ਹੋਏ ,ਇਸਦੇ ਉਲਟ ਮਰਾਠਿਆਂ ਦੇ ਨਾਲ ਇਕ ਬਹੁਤ ਵੱਡੀ ਗਿਣਤੀ ਅਸੈਨਕਾਂ ਦੀ ਵੀ ਸੀ ,ਕਿਹਾ ਜਾਂਦੈ ਕੇ ਇਹ ਤੀਰਥ ਯਾਤਰੀ ਸਨ ਪਰ ਫਿਲਮ ਚ ਇਹ ਨਹੀਂ ਦਿਖਾਇਆ ਗਿਆ,ਇਹਨਾਂ ਦੀ ਵਜਹਾ ਕਾਰਣ ਮਰਾਠਿਆਂ ਦਾ ਰਸਦ ਪਾਣੀ ਜਲਦੀ ਮੁਕ ਗਿਆ,ਅਬਦਾਲੀ ਕੋਲ ਅਪਣੀ ਇਕ ਵੱਡੀ ਫੌਜ ਸੀ ਤੇ ਉਸਨੂੰ ਰਸਦ ਪਾਣੀ ਦੀ ਕੋਈ ਘਾਟ ਨੀ ਪਈ ਕਿਉਂਕਿ ਉਸ ਨਾਲ ਰੋਹੀਲਾ ਤੇ ਅਵਧ ਦੇ ਮੁਸਲਮਾਨ ਸ਼ਾਸ਼ਕਾੰ ਦਾ ਸਾਥ ਸੀ ,ਕਹਿੰਦੇ ਹਨ ਕੇ ਅਬਦਾਲੀ ਦੀ ਫੌਜ 7 ਮੀਲ ਚ ਫੈਲੀ ਹੋਈ ਸੀ।

ਫ਼ਿਲਮਕਾਰ ਨੇ ਅੰਤ ਚ ਬਹੁਤ ਮਨਘੜਤ ਤੱਥ ਦਰਜ ਕਰਕੇ ਅਸਲੀ ਤੱਥ ਨਹੀਂ ਦਿਖਾਏ ਮਤਲਬ ਫਿਲਮ ਇਹ ਦੱਸਦੀ ਹੈ ਕੇ ਅਬਦਾਲੀ ਮੁੜਕੇ ਕਦੇ ਭਾਰਤ ਨੀ ਆਇਆ ਪਰ ਅਸਲ ਤੱਥ ਇਹ ਹੈ ਕੇ ਅਬਦਾਲੀ ਨੇ ਇਸਤੋਂ ਅਗਲੇ ਸਾਲ ਹੀ 1762 ਚ ਫਿਰ ਹਮਲਾ ਕੀਤਾ ਸੀ ਜਿਸ ਦੌਰਾਨ ਉਸਦਾ ਮੁਕਾਬਲਾ ਸਿੱਖਾਂ ਨਾਲ ਹੋਇਆ ਤੇ ਵੱਡਾ ਘੱਲੂਘਾਰਾ ਵਾਪਰਿਆ,ਅਬਦਾਲੀ ਇੰਨਾ ਕਰੂਰ ਸੀ ਕੇ ਉਸਨੇ 30 ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ ਪਰ ਸਿੱਖ ਫਿਰ ਵੀ ਹਰ ਬਾਰ ਉਸਨੂੰ ਟੱਕਰ ਦਿੰਦੇ ਰਹੇ ਜਦੋਂ ਵੀ ਓਹ ਕਦੇ ਭਾਰਤ ਆਇਆ ਤੇ ਸਿੱਖਾਂ ਨੇ ਮੁਗਲਾਂ ,ਅਫਗਾਨੀਆਂ ਦਾ ਟਾਕਰਾ ਕਰਦੇ ਕਰਦੇ ਅੰਤ ਅਪਣਾ ਰਾਜ ਪੰਜਾਬ ਚ ਸਥਾਪਤ ਕਰਕੇ ਹੀ ਦਮ ਲਿਆ।ਅਬਦਾਲੀ ਨਾਲ ਟਕਰਾਉਣ ਦੀ ਸਿੱਖਾਂ ਦੀ ਯੋਜਨਾ ਸਹੀ ਸੀ ਓਹ ਛਾਪਾਮਾਰ ਯੁੱਧ ਰਾਹੀਂ ਹੀ ਅਬਦਾਲੀ ਦਾ ਨੁਕਸਾਨ ਕਰਦੇ ਸੀ।ਮਰਾਠਿਆਂ ਨੂੰ ਜੇ ਅਬਦਾਲੀ ਨਾ ਹਰਾਉਂਦਾ ਤਾਂ ਪੰਜਾਬ ਚ ਸਿੱਖ ਰਾਜ ਸਥਾਪਤ ਹੋਣ ਚ ਵੀ ਮਰਾਠਿਆਂ ਨੇ ਦਿੱਕਤਾਂ ਪੈਦਾ ਕਰਣੀਆਂ ਸਨ ,ਉਸ ਸਮੇਂ ਸਿੱਖਾਂ ਲਈ ਇਹ ਦੋਹੇਂ ਹੀ ਚੰਗੇ ਨਹੀਂ ਸੀ ਨਾ ਮਰਾਠੇ ਨਾ ਅਬਦਾਲੀ ,ਸ਼ਾਇਦ ਇਸੇ ਲਈ ਸਿੱਖਾਂ ਨੇ ਪਾਣੀਪਤ ਦੀ ਜੰਗ ਚ ਕੋਈ ਭਾਗ ਨਹੀਂ ਲਿਆ ,ਮਰਾਠਿਆਂ ਦੇ ਹਿੰਦੂ ਰਾਸ਼ਟਰ ਦੀ ਚਾਹਨਾ ਨੇ ਹੀ ਉਤਰੀ ਭਾਰਤ ਦੇ ਮੁਸਲਮਾਨ ਸ਼ਾਸ਼ਕਾੰ ਨੂੰ ਅਬਦਾਲੀ ਦੇ ਨੇੜੇ ਕੀਤਾ ਕਿਉਂ ਕੇ ਮਰਾਠੇ ਸਾਰੇ ਭਾਰਤ ਨੂੰ ਅਪਣੀ ਮਲਕੀਅਤ ਸਮਝ ਕੇ ਓਹਨਾਂ ਨੂੰ ਠਿੱਠ ਕਰਣ ਲੱਗ ਪਏ ਸੀ।ਫਿਲਮ ਚ ਮਰਾਠਿਆਂ ਦਾ ਸਾਥ ਦੇਣ ਆਲਿਆਂ ਨੂੰ ਜੋ ਦੇਸ਼ ਭਗਤ ਤੇ ਬਾਕੀਆਂ ਨੂੰ ਗੱਦਾਰ ਹੀ ਦਰਸਾਇਆ ਗਿਆ ਅਸਲ ਇਉਂ ਹੈ ਹੀ ਨਹੀਂ ਸੀ ,ਭਾਰਤ ਉਸ ਸਮੇਂ ਅਜੇਹਾ ਰਾਸ਼ਟਰ ਨਹੀਂ ਸੀ ਜੋ ਦਿਖਾਇਆ ਜਾ ਰਿਹੈ ,ਅਬਦਾਲੀ ਬੇਸ਼ੱਕ ਇਕ ਅਫਗਾਨ ਕਰੂਰ ਲੁਟੇਰਾ ਸੀ ਜਿਸਦਾ ਮਕਸਦ ਜਿਥੇ ਲੁੱਟਮਾਰ ਕਰਣ ਦਾ ਜਿਆਦਾ ਸੀ ਉਥੇ ਮਰਾਠਿਆਂ ਦਾ ਮਿਸ਼ਨ ਅਪਣੇ ਰਾਜ ਦਾ ਵਿਸਥਾਰ ਕਰਣਾ ਹੀ ਦਿਖਾਈ ਦਿੰਦੈ।ਅਬਦਾਲੀ ਨੇ ਪਾਣੀਪਤ ਦੀ ਜੰਗ ਚ ਇਕ ਵੱਡੀ ਗਿਣਤੀ ‘ਚ ਮਰਾਠਿਆਂ ਦੇ ਮਾਰੇ ਜਾਣ ਉਪਰੰਤ ਕੈਦੀ ਬਣਾਏ ਹੋਰ 40 ਹਜ਼ਾਰ ਮਰਾਠਿਆਂ ਦਾ ਕਤਲੇਆਮ ਕਰ ਦਿੱਤਾ ਸੀ ਪਰ ਇਹ ਘਟਨਾ ਫਿਲਮ ਜਾਹਰ ਨੀ ਕਰਦੀ ,ਅਬਦਾਲੀ ਨੂੰ ਜਿੰਨਾ ਖੂੰਖਾਰ ,ਕਾਤਲ,ਕਰੂਰ ਦਿਖਾਇਆ ਜਾਣਾ ਚਾਹੀਦਾ ਸੀ ਨਹੀਂ ਦਿਖਾਇਆ ਗਿਆ।ਪਾਣੀਪਤ ਦੀ ਲੜਾਈ ਦਾ ਸਿੱਟਾ ਇਹ ਨਹੀਂ ਸੀ ਅਬਦਾਲੀ ਮੁੜਕੇ ਭਾਰਤ ਨਹੀਂ ਸੀ ਆਇਆ ਬਲਕੇ ਮਰਾਠਾ ਸ਼ਕਤੀ ਕਮਜ਼ੋਰ ਹੋਈ,ਇਹ ਸਿੱਖ ਸਨ ਜੋ ਬਾਅਦ ‘ਚ ਅਬਦਾਲੀ ਦੇ ਭਾਰਤ ਦਾਖਲ ਹੋਣ ਤੇ ਉਸ ਨਾਲ ਲੜਦੇ ਰਹੇ ਤੇ ਅੰਤ ਅਬਦਾਲੀ ਇਧਰ ਮੂੰਹ ਕਰਣ ਤੋਂ ਤੌਬਾ ਕਰ ਗਿਆ।ਇਕ ਚੰਗਾ ਵਿਸ਼ਾ ਸੀ ,ਭਾਰਤ ਦੀ ਇੱਕ ਵੱਡੀ ਲੜਾਈ ਸੀ ਪਰ 100 ਕਰੋੜ ਦੇ ਬਜਟ ਨਾਲ ਬਣੀ ਇਹ ਫਿਲਮ ਕੋਈ ਜਲਵਾ ਨੀ ਬਖੇਰ ਸਕੀ ,ਮੇਰੇ ਵੱਲੋਂ ਇਸਨੂੰ 2.5/5 ਚੋਂ ,ਇਕ ਅੰਕ ਫਿਲਮ ਦੇ ਵਿਸ਼ੇ ਲਈ, ਇਕ ਅੰਕ ਸਮੁੱਚੀ ਫਿਲਮ ਲਈ ਤੇ ਅੱਧਾ ਅੰਕ ਸੰਜੇ ਦੱਤ ਲਈ ਫੇਰ ਵੀ ਫਿਲਮ ਦੇਖੀ ਜਾ ਸਕਦੀ ਹੈ ,ਕਿਉਂਕੇ ਇਸਦਾ ਵਿਸ਼ਾ ਮਹੱਤਵ ਪੂਰਣ ਹੈ
ਗੁਰਸੇਵਕ ਸਿੰਘ ਚਾਹਲ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: