Breaking News
Home / ਪੰਥਕ ਖਬਰਾਂ / ਗੁਰੂ ਦੇ ਲੰਗਰ ਤੇ ਕਿੰਤੂ ਪ੍ਰੰਤ ਕਰਨ ਵਾਲੇ ਜ਼ਰੂਰ ਪੜ੍ਹਨ

ਗੁਰੂ ਦੇ ਲੰਗਰ ਤੇ ਕਿੰਤੂ ਪ੍ਰੰਤ ਕਰਨ ਵਾਲੇ ਜ਼ਰੂਰ ਪੜ੍ਹਨ

ਇੱਕ ਤਬਕਾ ਹੁਣ ਗੁਰੂ ਦੇ ਲੰਗਰਾਂ ਤੇ ਕਿੰਤੂ ਪ੍ਰੰਤੂ ਕਰਨ ਲੱਗਿਆ ਹੈ। ਹਵਾਲੇ ਇਹ ਦਿੱਤੇ ਜਾਂਦੇ ਨੇ ਕੇ ਭਾਈ ਇਹ ਪੈਸਾ ਕਿਸੇ ਹੋਰ ਪਾਸੇ ਲਗਾ ਦਿਓ। ਉਹ ਭਾਈ ਜਿਸ ਦਾ ਜਿੰਨਾ ਸਰਦਾ ਹੁੰਦਾ ਉਹ ਓਨੀ ਓਨੀ ਹਰ ਪਾਸੇ ਸੇਵਾ ਕਰਦਾ। ਇਹ ਨਹੀਂ ਹੁੰਦਾ ਕੇ ਜੋੜ ਮੇਲ ਤੇ ਕਿਸੇ ਪਿੰਡ ਨੇ ਲੰਗਰ ਲਾਇਆ ਅਤੇ ਕੱਲ ਨੂੰ ਕਿਸੇ ਮਰੀਜ ਨੂੰ ਦਵਾਈ ਦੀ ਲੋੜ ਪਉ ਤੇ ਪਿੰਡ ਕਹਿ ਦੇਉ ਬਈ ਅਸੀਂ ਤਾਂ ਫਤਹਿਗੜ੍ਹ ਸਾਹਿਬ ਲੰਗਰ ਲਾਇਆ ਸੀ ਇਸ ਸਾਲ ਪੈਸੇ ਹੈ ਨਹੀਂ। ਜੇਕਰ ਕਈ ਥਾਈਂ ਜ਼ਰੂਰਤ ਤੋਂ ਬਿਨਾਂ ਵੀ ਲੰਗਰ ਲਗਦੇ ਨੇ ਤਾਂ ਕੋਈ ਗੱਲ ਨਹੀਂ, ਕੋਈ ਪਾਪ ਨਹੀਂ ਹੋ ਰਿਹਾ ਕਿਸੇ ਦੇ ਮੂੰਹ ਵਿੱਚ ਰੋਟੀ ਜਾ ਰਹੀ ਆ। ਲੰਗਰ ਲਾਉਣੇ ਸਿਰਫ ਇਸ ਲਈ ਜ਼ਰੂਰੀ ਨਹੀਂ ਕਿਉਂਕਿ ਇਹ ਕਿਸੇ ਦੇ ਮੂੰਹ ਨੂੰ ਰੋਟੀ ਦੇ ਰਹੇ ਨੇ, ਕਿਓਂ ਕੇ ਇਹ ਸਿੱਖ ਦੀ ਪਰੰਪਰਾ ਤੇ ਇਤਿਹਾਸ ਆ, ਜੋ ਆਉਣ ਵਾਲੀਆਂ ਪੀੜੀਆਂ ਨੂੰ ਸਮੇਂ ਸਮੇਂ ਤੇ ਪ੍ਰੇਰਦਾ ਰਹਿੰਦਾ ਹੈ ਕੇ ਇਹ ਹੈ ਸਾਡੀ ਵਿਰਾਸਤ ਜੋ ਪਹਿਲੀ ਪਾਤਸ਼ਾਹੀ ਨੇ ਦਿੱਤੀ।

ਹੁਣ ਬਥੇਰੇ ਇਹ ਵੀ ਕਹਿਣਗੇ ਕਿ ਗੁਰੂ ਸਾਬ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ ਅੱਜ ਕੱਲ ਪੀਜ਼ੇ ਬਰਗਰ ਅਮੀਰਾਂ ਨੂੰ ਖਵਾਏ ਜਾ ਰਹੇ ਨੇ, ਬੇਸ਼ੱਕ ਇਹ ਗਲਤ ਹੋ ਸਕਦਾ ਹੈ ਪਰ ਜੇ ਲੰਗਰ ਬੰਦ ਕਰਵਾਉਣ ਵੱਲ ਤੁਰ ਪਏ ਤਾਂ ਤੁਹਾਡੇ ਬੱਚਿਆਂ ਨੂੰ ਆਉਣ ਵਾਲੀਆਂ ਪੀੜੀਆਂ ਨੂੰ ਸਿਰਫ ਇਹ ਕਹਿਣ ਜੋਗੇ ਰਹਿ ਜਾਓਗੇ ਕੇ ਕਦੇ ਪੰਜਾਬ ਹੜ ਆਏ ਸੀ ਉਦੋਂ ਪੰਜਾਬ ਨੇ ਲੰਗਰ ਲਾਏ ਸੀ, ਜੋੜ ਮੇਲ ਤੇ ਕਿਸੇ ਜ਼ਮਾਨੇ ਬਹੁਤ ਲੰਗਰ ਹੁੰਦੇ ਸੀ। ਇੱਕ ਹੋਰ ਗੱਲ ਲੰਗਰ ਸਿਰਫ ਭੁੱਖੇ ਦਾ ਢਿੱਡ ਨਹੀਂ ਭਰਦਾ, ਇੱਕ ਲੰਗਰ ਮਗਰ ਪਿੰਡ ਆ ਯੂਥ, ਬਜ਼ੁਰਗ, ਬੀਬੀਆਂ, ਭੈਣਾਂ ਸਭ ਮਿਹਨਤ ਕਰਦੇ ਨੇ, ਇਹ ਆਪਸ ਪਿਆਰ ਵਧਾਉਂਦਾ, ਜੂਠੇ ਬਰਤਨਾਂ ਦੀ ਸੇਵਾ ਕਰਦੇ ਨੌਜਵਾਨ ਨੂੰ ਹਲੀਮੀ ਦਿੰਦਾ, ਸਬਰ ਦਿੰਦਾ, ਐਨੀ ਠੰਡ ਵਿੱਚ ਪਾਣੀ ਦੀ ਸੇਵਾ ਕਰਨ ਵਾਲੇ ਨੂੰ ਮੋਹ ਅਤੇ ਸਹਿਣਸ਼ੀਲਤਾ ਦਿੰਦਾ, ਆਲੂ ਚੀਰਦੀਆਂ ਮੇਰੀਆਂ 10 10 ਸਾਲ ਦੀ ਬੱਚੀਆਂ ਨੂੰ ਇਤਿਹਾਸ ਨਾਲ ਜੋੜਦਾ, ਫੱਟੇ ਤੇ ਬੈਠੇ ਬਜ਼ੁਰਗ ਦੇ ਹੱਥ ਕਮਾਨ ਹੁੰਦੀ ਐ, ਸਾਰਾ ਪਿੰਡ ਓਹਦੀ ਮੰਨਦਾ ਹੈ, ਇਹ ਨਵੀ ਪੀੜੀ ਨੂੰ ਵੱਡਿਆਂ ਦਾ ਸਤਿਕਾਰ ਸਿਖਾਉਂਦਾ। ਇਹ ਲੰਗਰ ਸਿਰਫ ਭੁੱਖੇ ਢਿੱਡ ਰੋਟੀ ਨਹੀਂ ਪਾਉਂਦਾ
ਸਿਮਰਨਜੋਤ ਸਿੰਘ ਮੱਕੜ

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: