Breaking News
Home / ਪੰਥਕ ਖਬਰਾਂ / ਦੇਖੋ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬਾਬਾ ਬੁਢਾ ਜੀ ਬਾਰੇ ਕੀ ਕਿਹਾ

ਦੇਖੋ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬਾਬਾ ਬੁਢਾ ਜੀ ਬਾਰੇ ਕੀ ਕਿਹਾ

ਅਸੀਂ ਇਸ ਮਸਲੇ ਤੇ ਰਣਜੀਤ ਸਿੰਘ ਢਡਰੀਆ ਅਤੇ ਸਰਚਾਂਦ ਸਿੰਘ ਦੀ ਲਿਖਤ ਜੋ ਕਿ ਰਣਜੀਤ ਸਿੰਘ ਢਡੱਰੀਆਂ ਨੂੰ ਜਵਾਬ ਹੈ ਦੋਵੇ ਪਾਏ ਹਨ….ਤੁਸੀਂ ਕਿਸ ਨਾਲ ਸਹਿਮਤ ਹੋ..ਆਪਣੇ ਵਿਚਾਰ ਦਿਉ

ਰਣਜੀਤ ਸਿੰਘ ਢੱਡਰੀਆਂ ਵਾਲਾ ਗੁਰ ਅਸਥਾਨਾਂ ਅਤੇ ਕੌਮ ‘ਚ ਵੱਡੇ ਕੌਮੀ ਰੁਤਬਿਆਂ ‘ਤੇ ਬਿਰਾਜਮਾਨ ਰਹੇ ਸਤਿਕਾਰਯੋਗ ਸ਼ਖ਼ਸੀਅਤਾਂ ਨਾਲ ਸੰਬੰਧਿਤ ਇਤਿਹਾਸ ਪ੍ਰਤੀ ਗਲਤ ਪ੍ਰਸੰਗ ਸੁਣਾ ਕੇ ਬੇਲੋੜੇ ਸ਼ੰਕੇ ਖੜੇ ਕਰਦਿਆਂ ਸਿੱਖ ਕੌਮ ਦੇ ਸਿਧਾਂਤਾਂ ਤੇ ਇਤਿਹਾਸ ਦਾ ਨਿਰਾਦਰ ਕੀਤਾ ਜਾ ਰਿਹਾ ਹੈ।ਇਸੇ ਤਰਾਂ ਮਿਤੀ 7 -10 2017 ਦੌਰਾਨ ਇਕ ਧਾਰਮਿਕ ਦੀਵਾਨ ‘ਚ ਬਾਬਾ ਬੁਢਾ ਜੀ ਪ੍ਰਤੀ ਗਲਤ ਪ੍ਰਸੰਗ ਸੁਣਾ ਕੇ ਆਪਣੇ ਸਵਾਰਥ ਲਈ ਬਾਬਾ ਬੁਢਾ ਜੀ ਪ੍ਰਤੀ ਸ਼ੰਕੇ ਪੈਦਾ ਕਰਦਿਆਂ ਇਤਿਹਾਸਕ ਤੱਥਾਂ ਪ੍ਰਤੀ ਸੰਗਤ ਨੂੰ ਗੁਮਰਾਹ ਕੀਤਾ ਗਿਆ।ਬਾਬਾ ਬੁਢਾ ਜੀ ਜਿਸ ਦਾ ਸਾਰਾ ਜੀਵਨ ਗੁਰੂ ਘਰ ਨੂੰ ਸਮਰਪਿਤ ਰਿਹਾ। ਗੁਰੂ ਸੰਗਤ ਦੀ ਸੇਵਾ ‘ਚ ਸਦਾ ਲੀਨ ਰਹੇ। ਜਿਸ ਨੇ ਕਦੀ ਗੁਰੂ ਸਾਹਿਬਾਨਾਂ ਦੇ ਬਚਨਾਂ ਦੀ ਕਦੀ ਅਵਗਿਆ ਨਹੀਂ ਕੀਤੀ ਅਤੇ ਸਮੇਂ ਸਮੇਂ ਸਿਖ ਸੰਗਤਾਂ ਨੂੰ ਸਹੀ ਰਾਹੇ ਪਾਇਆ।ਗੁਰੂ ਰਾਮਦਾਸ ਜੀ ਵੱਲੋਂ ਆਪ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅੰਮ੍ਰਿਤ ਸਰੋਵਰ ਦਾ ਟੱਕ ਲਾਉਣ ਅਤੇ ਇਸ ਮਹਾਨ ਸੇਵਾ ਦਾ ਮੁਖ ਸੇਵਾਦਾਰ ਹੋਣ ਦਾ ਮਾਣ ਦਿਤਾ ਗਿਆ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਦੇ ਹੱਥੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਨੀਂਹ ਰਖਵਾਇਆ। ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਅਤੇ 5 ਗੁਰੂ ਸਾਹਿਬਾਨ ਪ੍ਰਤੀ ਗੁਰਿਆਈ ਦੀਆਂ ਰਸਮਾਂ ਪੂਰੀਆਂ ਕਰਨ ਦਾ ਮਾਣ ਹਾਸਲ ਰਿਹਾ।ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਆਪਣੇ ਸਵਾਰਥ ਲਈ ਸਤਿਕਾਰਯੋਗ ਬਾਬਾ ਬੁਢਾ ਜੀ ਪ੍ਰਤੀ ਗਲਤ ਪ੍ਰਸੰਗ ਸੁਣਾ ਕੇ ਇਤਿਹਾਸਕ ਤੱਥਾਂ ਪ੍ਰਤੀ ਸੰਗਤ ਨੂੰ ਗੁਮਰਾਹ ਕਰਨਾ ਬਾਬਾ ਬੁਢਾ ਜੀ ਦੀ ਛਵੀ ਵਿਗਾੜਦਿਆਂ ਨਿਰਾਦਰ ਕਰਨਾ ਹੈ ਜੋ ਕਿ ਸਿਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਜਾਣ ਬੁਝ ਕੇ ਖਿਲਵਾੜ ਹੈ। ਬਾਬਾ ਬੁਢਾ ਜੀ ਦੀ ਨੂੰ ਹਾਸਲ ਕੌਮੀ ਪਦਵੀ ਨੂੰ ਛੁਟਿਆਉਣ ਦੇ ਬਰਾਬਰ ਹੈ।

ਉਨ੍ਹਾਂ ਪ੍ਰਸੰਗ ‘ਚ ਇੰਜ ਕਿਹਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਾ ਬੁਢਾ ਜੀ ਨੂੰ ਗੁਰਿਆਈ ਦੀ ਆਫ਼ਰ ਕੀਤੀ ਹੋਵੇ ਅਤੇ ਬਾਬਾ ਬੁਢਾ ਜੀ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਨਾ ਮੰਨਦਿਆਂ ਗੁਰੂ ਸਾਹਿਬ ਦੇ ਹੁਕਮਾਂ ਦੀ ਹੁਕਮ ਅਦੂਲੀ ਜਾਂ ਅਵਗਿਆ ਕੀਤੀ ਹੋਵੇ।ਉਨ੍ਹਾਂ ਕਿਹਾ ਕਿ ”ਬਾਬਾ ਬੁਢਾ ਜੀ ਨੇ ਪਹਿਲੇ ਪਾਤਿਸ਼ਾਹ ਵੇਲੇ ਗੁਰਿਆਈ ਦਾ ਲਾਲਚ ਨਹੀਂ ਕੀਤਾ।ਗੁਰੂ ਅਮਰਦਾਸ ਵੇਲੇ ਲਾਲਚ ਨਹੀਂ ਕੀਤਾ। ਗੁਰੂ ਰਾਮਦਾਸ ਵੇਲੇ ਲਾਲਚ ਨਹੀਂ ਕੀਤਾ। ਗੁਰੂ ਅਰਜਨ ਸਾਹਿਬ ਵੇਲੇ ਲਾਲਚ ਨਹੀਂ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਵੇਲੇ ਲਾਲਚ ਨਹੀਂ ਕੀਤਾ। ” ਅਜਿਹੀਆਂ ਗਲਾਂ ਬਾਬਾ ਬੁਢਾ ਸਾਹਿਬ ਜੀ ਦੇ ਸ਼ਖ਼ਸੀਅਤ ਪ੍ਰਤੀ ਸ਼ੰਕੇ ਪੈਂਦਾ ਕਰਦਿਆਂ ਉਨ੍ਹਾਂ ਦੀ ਛਵੀ ਨੂੰ ਵਿਗਾੜਨ ਦੀਆਂ ਚਾਲਾਂ ਹਨ। ਜੋ ਕਿ ਬਾਬਾ ਬੁਢਾ ਜੀ ਪ੍ਰਤੀ ਨਿਰਾਦਰ ਹਨ ।
Sarchand Singh

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: