Breaking News
Home / ਪੰਥਕ ਖਬਰਾਂ / ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿਚ ਨਾਗਨੀ ਨਹੀ ਮਾਰੀ – ਰਣਜੀਤ ਸਿੰਘ ਢੱਡਰੀਆਂਵਾਲਾ

ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿਚ ਨਾਗਨੀ ਨਹੀ ਮਾਰੀ – ਰਣਜੀਤ ਸਿੰਘ ਢੱਡਰੀਆਂਵਾਲਾ

ਖ਼ਾਲਸਾ ਪੰਥ ਦੇ ਪ੍ਰਚਲਿਤ ਇਤਿਹਾਸ ਅਨੁਸਾਰ ਭਾਈ ਬਚਿੱਤਰ ਸਿੰਘ ਨੇ ਗੁਰੂ ਦਸਮੇਸ਼ ਜੀ ਦੇ ਥਾਪੜੇ ਦੀ ਬਖਸ਼ਿਸ਼ ਸਦਕਾ ਹਾਥੀ ਦੇ ਸਾਹਮਣੇ ਹੋ ਕੇ ਐਸਾ ਭਰਵਾਂ ਵਾਰ ਕੀਤਾ ਕਿ ਨਾਗਨੀ ਬਰਛਾ ਹਾਥੀ ਦੇ ਮੱਥੇ ਤੇ ਬੰਨੀਆਂ ਤਵੀਆਂ ਨੂੰ ਚੀਰ ਕੇ ਮੱਥੇ ਵਿਚ ਧੱਸ ਗਿਆ ਅਤੇ ਹਾਥੀ ਚੀਕਾਂ ਮਾਰਦਾ ਪਹਾੜੀ ਰਾਜਿਆਂ ਦੀ ਫ਼ੌਜ ਨੂੰ ਦਰੜਦਾ ਪਿੱਛੇ ਮੁੜ ਗਿਆ। ਭਾਈ ਢੱਡਰੀਆਂ ਵਾਲਾ ਨਾ ਤਾਂ ਕੋਈ ਇਤਿਹਾਸਕਾਰ ਹੈ ਅਤੇ ਨਾ ਹੀ ਉਹ ਲੜਾਈ ਵੇਲੇ ਮੌਕੇ ਤੇ ਮੌਜੂਦ ਸੀ ਫਿਰ ਉਸ ਨੂੰ ਨੂੰ ਇਹ ਆਕਾਸ਼ਬਾਣੀ ਕਿੱਥੋਂ ਹੋਈ ਕਿ ਹਾਥੀ ਦੇ ਮੱਥੇ ਦੀ ਬਜਾਏ ਅੱਖ ਵਿਚ ਬਰਛਾ ਮਾਰਿਆਂ ਸੀ। ਅਸਲੀਅਤ ਇਹ ਹੈ ਕਿ ਉਸ ਨੇ ਅੱਠ ਕਲਾਸਾਂ ਪਾਸ ਮਿਸ਼ਨਰੀ ਕਾਲਜ ਦਾ ਅਖੌਤੀ ਪ੍ਰੋਫੈਸਰ ਇੰਦਰ ਸਿੰਘ ਘੱਗਾ ਨੂੰ ਆਪਣਾ ਗੁਰੂ ਬਣਾ ਲਿਆ। ਇੰਦਰ ਸਿੰਘ ਘੱਗਾ ਦੇ ਨਾਉ ਤੇ ਛਪੀ ਕਿਤਾਬ ਸੰਸਾਰ ਦਾ ਚੋਣਵਾਂ ਸਾਖੀ ਸਾਹਿੱਤ ਅਰਥਾਤ ( ਗੁਰਬਾਣੀ ਤੇ ਇਤਿਹਾਸ) ਦੇ ਪੰਨਾ 101 ਤੇ ਭਾਈ ਬਚਿੱਤਰ ਸਿੰਘ ਦੇ ਹੈਡਿੰਗ ਨਾਲ ਇਕ ਵਾਰਤਾ ਲਿਖੀ ਹੈ। ਇਸ ਵਿਚ ਪਹਿਲਾਂ ਉਸ ਨੇ ਪਰੰਪਰਾਗਤ ਢੰਗ ਨਾਲ ਇਸ ਨੂੰ ਬਿਆਨ ਕੀਤਾ ਹੈ ਫਿਰ ਉਸ ਨੇ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਕਿਤਾਬ ਕਲਗੀ ਦੀਆਂ ਅਣਖੀਆਂ ਦਾ ਹਵਾਲਾ ਦੇ ਕੇ ਲਿਖ ਦਿੱਤਾ ਕਿ ਭਾਈ ਬਚਿੱਤਰ ਸਿੰਘ ਨੇ ਹਾਥੀ ਦੀ ਅੱਖ ਦਾ ਨਿਸ਼ਾਨਾ ਲਾਕੇ ਬਰਛਾ ਮਾਰ ਕੇ ਹਾਥੀ ਭਜਾ ਦਿੱਤਾ। ਜਿਸ ਤਰਾਂ ਭਾਈ ਢੱਡਰੀਆਂ ਵਾਲਾ ਰੋਚਿਕ ਤਰੀਕੇ ਨਾਲ ਪੇਸ਼ ਕਰਦਾ ਹੈ ਹੂ-ਬ-ਹੂ ਉਸੇ ਤਰੀਕੇ ਨਾਲ ਕਿਤਾਬ ਵਿਚ ਲਿਖਿਆ ਹੈ। ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਪ੍ਰਿੰਸੀਪਲ ਸੁਜਾਨ ਸਿੰਘ ਜੀ ਮੁੱਢਲੇ ਪੜਾਅ ਵਿਚ ਅਕਾਲੀ ਸੀ ਅਤੇ ਅਕਾਲੀ ਮੋਰਚਿਆਂ ਵਿਚ ਹਿੱਸਾ ਲੈਂਦੇ ਰਹੇ ਪਿੱਛੋਂ ਜਾ ਕੇ ਉਹ ਕਾਮਰੇਡ ਬਣ ਗਿਆ ਸੀ ਇਸੇ ਸਮੇਂ ਦੌਰਾਨ ਉਸ ਨੇ ਕਾਮਰੇਡੀ ਪ੍ਰਭਾਵ ਅਧੀਨ ਲਿਖੀ ਹੈ ਜੋ ਕਿ ਇੰਦਰ ਸਿੰਘ ਘੱਗਾ ਦੀ ਮਾਨਸਿਕਤਾ ਦੇ ਫਿਟ ਬੈਠਦੀ ਹੈ। ਇਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਹਾਥੀ ਦੇ ਮੱਥੇ ਜਾਂ ਅੱਖ ਵਿਚ ਮਾਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਤਕਲੀਫ਼ ਇਸ ਗੱਲ ਤੋਂ ਹੈ ਪਰੰਪਰਾਗਤ ਸਿੱਖ ਇਤਿਹਾਸ ਤੋਂ ਗੁਰੂ ਸਾਹਿਬ ਪਰਾਭੌਤਿਕ ਸ਼ਕਤੀਆਂ ਦੇ ਮਾਲਕ ਸਿੱਧ ਹੁੰਦੇ ਹਨ ਅਤੇ ਗੁਰੂ ਸਾਹਿਬ ਦੇ ਥਾਪੜੇ ਦੀ ਬਖਸ਼ਿਸ਼ ਨਾਲ ਭਾਈ ਬਚਿੱਤਰ ਸਿੰਘ ਹਾਥੀ ਮਾਰਦਾ ਹੈ। ਵਿਗਿਆਨਕ ਧਰਮ ਦੇ ਉਪਾਸ਼ਕ ਕਾਮਰੇਡੀ ਮਿਸ਼ਨਰੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਉਸ ਦੇ ਨਾਉਂ ਤੇ ਲਿਖੀਆਂ ਸਾਰੀਆਂ ਕਿਤਾਬਾਂ ਦਾ ਇਹ ਸਾਰਾਂਸ਼ ਹੈ ਅਤੇ ਸਾਰਾ ਸਿੱਖ ਇਤਿਹਾਸ ਵਿਗਾੜ ਕੇ ਰੱਖ ਦਿੱਤਾ।

ਢੱਡਰੀਆਂ ਵਾਲਾ ਨੇ ਸਿੱਖ ਇਤਿਹਾਸ ਨਾਲ ਖਿਲਵਾੜ ਕਰਦਿਆਂ ਕਿਹਾ ਕਿ ”ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿਚ ਨਾਗਨੀ ਨਹੀ ਮਾਰੀ ਸਗੋਂ ਨਾਗਨੀ ਬਰਛਾ ਪਹਾੜੀ ਰਾਜਿਆਂ ਵੱਲੋਂ ਭੇਜੇ ਮਸਤ ਸ਼ਰਾਬੀ ਹਾਥੀ ਦੀ ਅੱਖ ਵਿਚ ਮਾਰ ਕੇ ਪਿੱਛੇ ਮੋੜ ਦਿੱਤਾ”।ਢੱਡਰੀਆਂ ਵਾਲਾ ਜਾਣ ਦਾ ਹੈ ਕਿ ਪਰੰਪਰਾਗਤ ਸਿੱਖ ਇਤਿਹਾਸ ਨੂੰ ਮਾਨਤਾ ਦੇਣ ਨਾਲ ਗੁਰੂ ਸਾਹਿਬ ਪਰਾਭੌਤਿਕ ਸ਼ਕਤੀਆਂ ਦੇ ਮਾਲਕ ਸਿੱਧ ਹੁੰਦੇ ਹਨ ਅਤੇ ਗੁਰੂ ਸਾਹਿਬ ਦੇ ਥਾਪੜੇ ਦੀ ਬਖਸ਼ਿਸ਼ ਨਾਲ ਭਾਈ ਬਚਿੱਤਰ ਸਿੰਘ ਹਾਥੀ ਮਾਰਦਾ ਹੈ। ਜੋ ਕਿ ਉਹ ਨਹੀਂ ਚਾਹੁੰਦਾ।ਉਸ ਨੇ ਕਿਹਾ ਕਿ ”ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਦੇ ਕੰਨ ‘ਚ ਕਿਹਾ ਕਿ ਹਾਥੀ ਦੀ ਅੱਖ ਨੰਗੀ ਹੈ। ਬੱਸ ਇਸ਼ਾਰਾ ਹੀ ਕਾਫੀ ਹੈ। ਤੈਨੂੰ ਤਵੇ ਨਾ ਦਿਸਣ, ਬੱਸ ਅੱਖ ਹੀ ਦਿਸੇ, ਨੇੜੇ ਗਿਆ ਜੋੜ ਨਾਲ ਅੱਖ ‘ਚ ਨਾਗਨੀ ਮਾਰੀ”ਕੀ ਅਜਿਹਾ ਕਰ ਕੇ ਉਹ ਸੰਗਤ ਨੂੰ ਇਤਿਹਾਸ ਪ੍ਰਤੀ ਗੁਮਰਾਹ ਕਰਨ ਦਾ ਦੋਸ਼ੀ ਨਹੀਂ ਹੈ??। ।

sarchand singh

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: