Breaking News
Home / ਰਾਸ਼ਟਰੀ / ਨਾਗਰਿਕਤਾ ਬਿੱਲ – ਸੌਰਭ ਗਾਂਗੁਲੀ ਦੀ ਕੁੜੀ ਬੋਲੀ ਸੱਚ, ਹਿੰਦੂਤਵੀਆਂ ਕੱਟੜਪੰਥੀਆਂ ਦਾ ਹੋਇਆ ਬੁਰਾ ਹਾਲ

ਨਾਗਰਿਕਤਾ ਬਿੱਲ – ਸੌਰਭ ਗਾਂਗੁਲੀ ਦੀ ਕੁੜੀ ਬੋਲੀ ਸੱਚ, ਹਿੰਦੂਤਵੀਆਂ ਕੱਟੜਪੰਥੀਆਂ ਦਾ ਹੋਇਆ ਬੁਰਾ ਹਾਲ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸੌਰਵ ਗਾਂਗੁਲੀ ਦੀ ਬੇਟੀ ਵੱਲੋਂ ਪ੍ਰਸਿੱਧ ਮਰਹੂਮ ਲੇਖਕ ਖੁਸ਼ਵੰਤ ਸਿੰਘ ਦੀ 2003 ਵਿਚ ਛਪੀ ਕਿਤਾਬ ਚੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਪੰਨਾ ਦਾ ਪੰਜਾਬੀ ਅਨੁਵਾਦ ਜੋ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ!!!!!!!!

”ਹਰੇਕ ਫਾਸ਼ੀਵਾਦੀ ਹਕੂਮਤ ਨੂੰ ਅਗੇ ਵਧਣ ਲਈ ਅਜਿਹੇ ਭਾਈਚਾਰੇ ਅਤੇ ਸਮੂਹ ਲੋੜੀਂਦੇ ਨੇ, ਜਿਹਨਾਂ ਨੂੰ ਉਹ ਜਲੀਲ ਕਰ ਸਕੇ। ਆਪਣੀ ਸ਼ੁਰੂਆਤ ਉਹ ਇਕ-ਦੋ ਸਮੂਹਾਂ ਤੋਂ ਕਰ ਸਕਦੀ ਹੈ ਪਰ ਉਹ ਕਦੀ ਵੀ ਉਥੇ ਨਹੀਂ ਰੁਕਦੀ।

ਨਫਰਤ ਦੁਆਲੇ ਸਿਰਜੀ ਗਈ ਲਹਿਰ ਸਿਰਫ ਲਗਾਤਾਰ ਡਰ ਅਤੇ ਤਣਾਅ ਪੈਦਾ ਕਰਕੇ ਹੀ ਕਾਇਮ ਰਖੀ ਜਾ ਸਕਦੀ ਹੈ।

ਸਾਡੇ ਵਿਚੋਂ ਜਿਹੜੇ ਅੱਜ ਇਹ ਸੋਚਦੇ ਹਨ ਕਿ ਉਹ ਸੁਰਖਿਅਤ ਹਨ, ਕਿਉਂਕਿ ਅਸੀਂ ਮੁਸਲਮਾਨ ਜਾਂ ਇਸਾਈ ਨਹੀਂ ਹਾਂ, ਮੂਰਖਾਂ ਦੀ ਦੁਨੀਆ ਵਿਚ ਰਹਿੰਦੇ ਨੇ। ਸੰਘ ਪਹਿਲਾਂ ਹੀ ਖਬੇ ਪਖੀ ਇਤਿਹਾਸਕਾਰਾਂ ਤੇ ”ਪਛਮੀ” ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਕਲ੍ਹ ਨੂੰ ਉਹ ਆਪਣੀ ਨਫਰਤ ਦਾ ਅਗਲਾ ਨਿਸ਼ਾਨਾ ਸਕਰਟ ਪਹਿਨਣ ਵਾਲੀਆਂ ਔਰਤਾਂ, ਮੀਟ ਖਾਣ ਤੇ ਸ਼ਰਾਬ ਪੀਣ ਵਾਲੇ ਲੋਕਾਂ, ਬਿਦੇਸੀ ਫਿਲਮਾਂ ਵੇਖਣ ਵਾਲੇ ਤੇ ਹਰ ਸਾਲ ਤੀਰਥ ਯਾਤਰਾ ਨਾ ਕਰਨ ਵਾਲੇ, ਦੰਤ ਮੰਜਨ ਕਰਨ ਦੀ ਥਾਂ ਟੁਥ ਪੇਸਟ ਕਰਨ ਵਾਲੇ ਸਮੂਹਾਂ, ਵੈਦਾਂ ਦੀ ਥਾਂ ਅੰਗਰੇਜੀ ਦਵਾਈਆਂ ਦੀ ਵਰਤੋ ਕਰਨ ਵਾਲੇ, ਇਕ-ਦੂਜੇ ਨੂੰ ਮਿਲਣ ਵੇਲੇ ‘ਜੈ ਸ਼੍ਰੀ ਰਾਮ’ ਕਹਿਣ ਦੀ ਬਜਾਇ ਹਥ ਮਿਲਾਉਣ ਵਾਲੇ ਜਾਂ ਇਕ-ਦੂਜੇ ਦੇ ਹਥ ਚੁੰਮਣ ਵਾਲੇ ਲੋਕਾਂ ਨੂੰ ਬਣਾਉਣਗੇ।


ਹੁਣ ਕੋਈ ਵੀ ਸੁਰਖਿਅਤ ਨਹੀਂ। ਸਾਨੂੰ ਇਹ ਸਚਾਈ ਸਮਝਣੀ ਚਾਹੀਦੀ ਹੈ, ਜੇ ਅਸੀਂ ਭਾਰਤ ਨੂੰ ਜਿਉਂਦਾ ਰਖਣਾ ਚਾਹੁੰਦੇ ਹਾਂ। (ਖੁਸ਼ਵੰਤ ਸਿੰਘ, ਭਾਰਤ ਦਾ ਅੰਤ, “ਦ ਐਂਡ ਆਫ ਇੰਡੀਆ”)

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: